PM ਮੋਦੀ ਦੀ ਰੈਲੀ ਦੌਰਾਨ PAP ਫਲਾਈਓਵਰ ’ਤੇ ਨਹੀਂ ਚੱਲਣਗੇ ਹੈਵੀ ਤੇ ਕਮਰਸ਼ੀਅਲ ਵਾਹਨ, ਰੂਟ ਰਹੇਗਾ ਡਾਇਵਰਟ

Thursday, May 23, 2024 - 07:00 PM (IST)

ਜਲੰਧਰ (ਜ. ਬ.)–24 ਮਈ ਨੂੰ ਪੀ. ਏ. ਪੀ. ਗਰਾਊਂਡ ਵਿਚ ਹੋਣ ਜਾ ਰਹੀ ਪੀ. ਐੱਮ. ਨਰਿੰਦਰ ਮੋਦੀ ਦੀ ਰੈਲੀ ਦੌਰਾਨ ਪੀ. ਏ. ਪੀ. ਫਲਾਈਓਵਰ ਤੋਂ ਨਿਕਲਣ ਵਾਲੇ ਹੈਵੀ ਅਤੇ ਕਮਰਸੀਅਲ ਵਾਹਨਾਂ ਦਾ ਰੂਟ ਡਾਇਵਰਟ ਕੀਤਾ ਗਿਆ ਹੈ। ਇਸ ਟ੍ਰੈਫਿਕ ਰੂਟ ਨੂੰ ਲੈ ਕੇ 3 ਸ਼ਹਿਰਾਂ ਦੇ ਐੱਸ. ਐੱਸ. ਪੀ. ਇੰਚਾਰਜ ਲਗਾਏ ਹਨ, ਜਿਨ੍ਹਾਂ ਦੀ ਦੇਖ-ਰੇਖ ਵਿਚ ਸਾਰਾ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲੇਗਾ।

24 ਮਈ ਨੂੰ ਦੁਪਹਿਰ 3 ਤੋਂ ਸ਼ਾਮ 7 ਵਜੇ ਤਕ ਇਹ ਡਾਇਵਰਸ਼ਨ ਜਾਰੀ ਰਹੇਗੀ। ਅੰਮ੍ਰਿਤਸਰ ਤੋਂ ਲੁਧਿਆਣਾ ਜਾਣ ਵਾਲਾ ਹੈਵੀ ਅਤੇ ਕਮਰਸ਼ੀਅਲ ਟ੍ਰੈਫਿਕ ਸੁਭਾਨਪੁਰ ਤੋਂ ਕਪੂਰਥਲਾ ਵੱਲ ਡਾਇਵਰਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਟ੍ਰੈਫਿਕ ਕਪੂਰਥਲਾ ਤੋਂ ਕਾਲਾ ਸੰਘਿਆਂ ਹੁੰਦੇ ਹੋਏ ਨੂਰਮਹਿਲ ਤੋਂ ਫਿਲੌਰ ਪਹੁੰਚ ਕੇ ਲੁਧਿਆਣਾ ਵੱਲ ਜਾਵੇਗਾ। ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵਾਲਾ ਹੈਵੀ ਅਤੇ ਕਮਰਸ਼ੀਅਲ ਟ੍ਰੈਫਿਕ ਫਗਵਾੜਾ ਤੋਂ ਮੇਹਟੀਆਣਾ ਡਾਇਵਰਟ ਕਰਕੇ ਹੁਸ਼ਿਆਰਪੁਰ, ਟਾਂਡਾ, ਬੇਗੋਵਾਲ, ਨਡਾਲਾ ਹੁੰਦੇ ਹੋਏ ਸੁਭਾਨਪੁਰ ਤੋਂ ਅੰਮ੍ਰਿਤਸਰ ਵੱਲ ਜਾਵੇਗਾ।

PunjabKesari

ਇਹ ਵੀ ਪੜ੍ਹੋ-ਜਲੰਧਰ 'ਚ ਭਿਆਨਕ ਸੜਕ ਹਾਦਸਾ, ਬੱਸ ਤੇ ਟੈਂਪੂ ਵਿਚਾਲੇ ਜ਼ਬਰਦਸਤ ਟੱਕਰ, ਔਰਤ ਸਮੇਤ ਦੋ ਦੀ ਮੌਤ

ਇਸੇ ਤਰ੍ਹਾਂ ਲੁਧਿਆਣਾ ਤੋਂ ਪਠਾਨਕੋਟ ਜਾਂ ਹਿਮਾਚਲ ਪ੍ਰਦੇਸ਼ ਜਾਣ ਵਾਲਾ ਹੈਵੀ ਅਤੇ ਕਮਰਸ਼ੀਅਲ ਟ੍ਰੈਫਿਕ ਫਗਵਾੜਾ ਤੋਂ ਮੇਹਟੀਆਣਾ, ਹੁਸ਼ਿਆਰਪੁਰ ਅਤੇ ਫਿਰ ਟਾਂਡਾ ਤੋਂ ਨਿਕਲ ਕੇ ਅੱਗੇ ਜਾ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 24 ਮਈ ਨੂੰ ਜਾਰੀ ਕੀਤਾ ਗਿਆ ਟ੍ਰੈਫਿਕ ਡਾਇਵਰਟ ਹੀ ਅਪਣਾਇਆ ਜਾਵੇ ਤਾਂ ਜੋ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਇਹ ਵੀ ਪੜ੍ਹੋ-ਖਹਿਰਾ ਦੇ ਪ੍ਰਵਾਸੀਆਂ ਵਾਲੇ ਬਿਆਨ 'ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਕਿਹਾ-ਇਹ ਪਾਰਟੀ ਦਾ ਵਿਊ ਨਹੀਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News