ਪੰਜਾਬ ਵਿਚ ਕਹਿਰ ਵਰ੍ਹਾਉਣ ਲੱਗੀ ਗਰਮੀ, 24 ਸਾਲਾ ਨੌਜਵਾਨ ਦੀ ਮੌਤ

Thursday, May 28, 2026 - 05:06 PM (IST)

ਪੰਜਾਬ ਵਿਚ ਕਹਿਰ ਵਰ੍ਹਾਉਣ ਲੱਗੀ ਗਰਮੀ, 24 ਸਾਲਾ ਨੌਜਵਾਨ ਦੀ ਮੌਤ

ਬਠਿੰਡਾ (ਸੁਖਵਿੰਦਰ) : ਅਦਾਲਤ ਵਿਚ ਪੇਸ਼ੀ ਲਈ ਆਏ ਇਕ ਨੌਜਵਾਨ ਦੀ ਗਰਮੀ ਕਾਰਨ ਬੇਹੋਸ਼ ਹੋ ਗਿਆ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਥਾਨਕ ਅਦਾਲਤ ਵਿਚ ਪੇਸ਼ੀ ਲਈ ਆਏ ਇਕ ਨੌਜਵਾਨ ਨੂੰ ਗਰਮੀ ਕਾਰਨ ਦੌਰਾ ਪੈ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਸੂਚਨਾ ਮਿਲਣ ''ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ, ਐਂਬੂਲੈਂਸ ਲੈ ਕੇ ਬਠਿੰਡਾ ਅਦਾਲਤ ਪਹੁੰਚੇ ਅਤੇ ਤੁਰੰਤ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ (24) ਪੁੱਤਰ ਗੁਰਜੰਟ ਸਿੰਘ, ਵਾਸੀ ਮਹਿਮਾ ਸਰਜਾ ਵਜੋਂ ਹੋਈ ਹੈ।


author

Gurminder Singh

Content Editor

Related News