ਲੁਧਿਆਣਾ ''ਚ ਜਾਨ ਲੈਣ ''ਤੇ ਆਈ ''ਲੂ'', ਪਾਰਾ ਪੁੱਜਾ 43 ਡਿਗਰੀ ਤੋਂ ਪਾਰ

Wednesday, May 27, 2020 - 10:23 AM (IST)

ਲੁਧਿਆਣਾ ''ਚ ਜਾਨ ਲੈਣ ''ਤੇ ਆਈ ''ਲੂ'', ਪਾਰਾ ਪੁੱਜਾ 43 ਡਿਗਰੀ ਤੋਂ ਪਾਰ

ਲੁਧਿਆਣਾ (ਸਲੂਜਾ) : ਇਕ ਪਾਸੇ ਦੇਸ਼ ਦੀ ਜਨਤਾ ਕੋਰੋਨਾ ਦੀ ਮਾਰ ਝੱਲ ਰਹੀ ਹੈ ਅਤੇ ਦੂਜੇ ਪਾਸੇ ਕੁਦਰਤ ਦਾ ਕਹਿਰ 'ਲੂ' ਦੇ ਰੂਪ 'ਚ ਜਾਨ ਲੈਣ ’ਤੇ ਆ ਗਿਆ ਹੈ। ਹਰ ਇਕ ਦੀ ਜ਼ੁਬਾਨ 'ਚੋਂ ਸਿਰਫ ਇਹੀ ਸ਼ਬਦ ਨਿਕਲਦੇ ਹਨ ਕਿ ਹਾਏ ! ਇਹ ਗਰਮੀ ਤਾਂ ਮਾਰ ਹੀ ਦੇਵੇਗੀ। ਲੂ ਦੇ ਚੱਲਦੇ ਮਹਾਂਨਗਰ ਲੁਧਿਆਣਾ ਦੀਆਂ ਸੜਕਾਂ ਦੁਪਹਿਰ ਹੁੰਦੇ-ਹੁੰਦੇ ਹੀ ਸੁੰਨਸਾਨ ਹੋਣ ਲੱਗਦੀਆਂ ਹਨ। ਪੰਜਾਬ ਖੇਤੀਬਾੜੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਨਗਰ ’ਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਪਰ ਗਰਮੀ ਦਾ ਅਹਿਸਾਸ ਕਈ ਗੁਣਾ ਜ਼ਿਆਦਾ ਮਹਿਸੂਸ ਹੋ ਰਿਹਾ ਸੀ। ਘੱਟੋ-ਘੱਟ ਤਾਪਮਾਨ ਦਾ 25.8 ਡਿਗਰੀ ਸੈਲਸੀਅਸ ਰਿਹਾ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਬੈਠਕ ਅੱਜ, 'ਮੁੱਖ ਸਕੱਤਰ ਵਿਵਾਦ' 'ਤੇ ਖਤਮ ਹੋਵੇਗਾ ਰਾਜ਼

PunjabKesari

ਸਵੇਰ ਸਮੇਂ ਹਵਾ 'ਚ ਨਮੀ ਦੀ ਮਾਤਰਾ 48 ਫੀਸਦੀ ਅਤੇ ਸ਼ਾਮ ਨੂੰ 15 ਫੀਸਦੀ ਰਹੀ। ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਮੌਸਮ ਦਾ ਮਿਜਾਜ਼ ਇਸੇ ਤਰ੍ਹਾਂ ਕਹਿਰ ਦੀ ਗਰਮੀ ਵਾਲਾ ਬਣਿਆ ਰਹੇਗਾ। ਇਸੇ ਦੌਰਾਨ ਜਦੋਂ ਡਾ. ਸੰਦੀਪ ਚੌਹਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਸਲਾਹ ਦਿੱਤੀ ਕਿ ਇਨ੍ਹਾਂ ਦਿਨਾਂ 'ਚ ਹਰ ਕਿਸੇ ਨੂੰ ਆਪਣਾ ਖਾਸ ਤੌਰ ’ਤੇ ਧਿਆਨ ਰੱਖਣਾ ਹੋਵੇਗਾ। ਬਿਨਾਂ ਕੰਮ ਦੇ ਘਰੋਂ ਬਾਹਰ ਨਾ ਨਿਕਲੋ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਵੱਲੋਂ 'ਫਸਲੀ ਵੰਨ-ਸੁਵੰਨਤਾ' ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ

ਜੇਕਰ ਕਿਸੇ ਕੰਮ ਦੇ ਸਿਲਸਿਲੇ 'ਚ ਜਾਣਾ ਪਵੇ ਤਾਂ ਆਪਣੇ ਨਾਲ ਪੀਣ ਵਾਲੇ ਪਾਣੀ ਦੀ ਇਕ ਬੋਤਲ ਵੀ ਲੈ ਜਾਓ। ਬੱਚਿਆਂ ਅਤੇ ਬਜ਼ੁਰਗਾਂ ਨੂੰ ਬਾਹਰ ਨਾ ਨਿਕਲਣ ਦਿਓ। ਇਸ ਮੌਸਮ 'ਚ ਸੈਰ ਕਰਨ ਤੋਂ ਪਰਹੇਜ਼ ਕਰੋ। ਗਡਵਾਸੂ ਯੂਨੀਵਰਸਿਟੀ ਦੇ ਵੈਟਰਨਰੀ ਡਾਕਟਰ ਕੀਰਤੀ ਦੂਆ ਨੇ ਕਿਹਾ ਕਿ ਮੌਜੂਦਾ ਮੌਸਮ ਬਹੁਤ ਜ਼ਿਆਦਾ ਗਰਮ ਹੈ। ਅਜਿਹੇ ’ਚ ਆਪਣੇ ਪਾਲਤੂ ਅਤੇ ਦੁਧਾਰੂ ਪਸ਼ੂਆਂ ਦੇ ਰਿਹਾਇਸ਼ੀ ਟਿਕਾਣਿਆਂ ਨੂੰ ਸਾਫ-ਸੁਥਰਾ ਅਤੇ ਛਾਂਦਾਰ ਬਣਾਈ ਰੱਖਣ ਅਤੇ ਉਨ੍ਹਾਂ ਕੋਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੇ ਨਾਲ ਹੀ ਉਨ੍ਹਾਂ ਦੀ ਰੋਜ਼ਾਨਾ ਖੁਰਾਕ ਦਾ ਵੀ ਧਿਆਨ ਰੱਖੋ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਅਤੇ ਲੂ ਤੋਂ ਅਜੇ ਤੱਕ ਨਹੀਂ ਮਿਲੇਗੀ ਰਾਹਤ
 


author

Babita

Content Editor

Related News