ਅੱਤ ਦੀ ਗਰਮੀ ਦਰਮਿਆਨ 600 ਯੂਨਿਟ ਫ੍ਰੀ ਮਿਲਣ ਵਾਲੀ ਬਿਜਲੀ ’ਤੇ ਸੰਕਟ, ਇਨ੍ਹਾਂ ਲੋਕਾਂ ਦੀ ਵਧੇਗੀ ਚਿੰਤਾ

Tuesday, Jun 27, 2023 - 06:26 PM (IST)

ਅੱਤ ਦੀ ਗਰਮੀ ਦਰਮਿਆਨ 600 ਯੂਨਿਟ ਫ੍ਰੀ ਮਿਲਣ ਵਾਲੀ ਬਿਜਲੀ ’ਤੇ ਸੰਕਟ, ਇਨ੍ਹਾਂ ਲੋਕਾਂ ਦੀ ਵਧੇਗੀ ਚਿੰਤਾ

ਜਲੰਧਰ : ਸੂਬੇ ਵਿਚ ਪਿਛਲੇ ਸਾਲ 27 ਜੂਨ ਨੂੰ ਹਰ ਘਰ ਹਰ ਮਹੀਨੇ 300 ਯੂਨਿਟ ਫ੍ਰੀ ਬਿਜਲੀ ਦਾ ਐਲਾਨ ਕੀਤਾ ਗਿਆ ਸੀ, ਜੋ 1 ਜੁਲਾਈ ਤੋਂ ਲਾਗੂ ਹੈ। ਇਸ ਦਰਮਿਆਨ ਗਰਮੀ ਦੇ ਜ਼ੋਰ ਫੜਨ ਤੋਂ ਬਾਅਦ ਏ. ਸੀ. ਦਾ ਇਸਤੇਮਾਲ ਹੁੰਦੇ ਹੀ ਲਗਾਤਾਰ ਜ਼ੀਰੋ ਬਿਜਲੀ ਬਿੱਲ ਦਾ ਲਾਭ ਲੈ ਰਹੇ ਲੋਕਾਂ ਨੂੰ ਮੋਟੇ ਬਿੱਲ ਆਉਣੇ ਸ਼ੁਰੂ ਹੋ ਗਏ ਹਨ। ਗਰਮੀ ਦੇ ਮਈ ਤੇ ਜੂਨ ਮਹੀਨਿਆਂ ਵਿਚ ਜਿਨ੍ਹਾਂ ਲੋਕਾਂ ਦੇ ਘਰ ਵਿਚ ਪੱਖਿਆਂ ਦੇ ਨਾਲ ਇਕ ਏ. ਸੀ. ਵੀ ਰੋਜ਼ਾਨਾ ਚਲਾਇਆ ਗਿਆ, ਉਨ੍ਹਾਂ ਦਾ ਬਿੱਲ 800 ਯੂਨਿਟ ਪਾਰ ਕਰ ਗਿਆ ਹੈ। ਜਦਕਿ ਜਿਨ੍ਹਾਂ ਦੇ ਘਰਾਂ ਵਿਚ 2 ਏ. ਸੀ. ਹਨ ਉਨ੍ਹਾਂ ਦੇ ਯੂਨਿਟਾਂ ਦੀ ਖਪਤ 900 ਯੂਨਿਟ ਪਾਰ ਕਰ ਗਈ ਹੈ। ਅਜੇ ਜੁਲਾਈ ਅਤੇ ਅਗਸਤ ਵਿਚ ਮਈ ਦੌਰਾਨ ਹੁੰਮਸ ਭਰੀ ਗਰਮੀ ਦਾ ਦੌਰ ਵੀ ਆਵੇਗਾ, ਅਜਿਹੇ ਵਿਚ ਏ. ਸੀ. ਦੀ ਵਰਤੋਂ ਕਰਨ ਵਾਲਿਆਂ ਨੂੰ ਵਧੇਰੇ ਜੇਬ ਢਿੱਲੀ ਕਰਨੀ ਪੈ ਸਕਦੀ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਸੂਬੇ ਦੇ ਪਿੰਡਾਂ ਨੂੰ ਲੈ ਕੇ ਕੀਤਾ ਇਹ ਫ਼ੈਸਲਾ

ਬਿੱਲ ’ਤੇ 5 ਫੀਸਦੀ ਇਨਫਰਾਸਟਰਕਚਰ ਸੈੱਸ ਵੀ ਲਾਗੂ ਹੈ, ਜੋ ਕਿ ਲੋਕਾਂ ’ਤੇ ਪ੍ਰਾਪਟੀ ਟੈਕਸ ’ਤੇ ਵਾਧੂ ਲੱਗਾ ਹੈ। ਇਹ ਰਕਮ ਵੀ ਲੋਕਾਂ ਨੂੰ ਚੁੱਭ ਰਹੀ ਹੈ। ਪਾਵਰਕਾਮ ਦੇ ਜਲੰਧਰ ਸਰਕਲ ਵਿਚ 3.50 ਲੱਖ ਦੇ ਕਰੀਬ ਕਨੈਕਸ਼ਨ ਹਨ, ਜਦਕਿ ਘਰੇਲੂ ਕਨੈਕਸ਼ਨ ਲਗਭਗ 70 ਫੀਸਦੀ ਹੈ। ਅਜਿਹੇ ਵਿਚ ਜਦੋਂ ਪਿਛਲੇ ਸਾਲ ਇਕ ਜੁਲਾਈ ਨੂੰ ਫ੍ਰੀ ਬਿਜਲੀ ਯੂਨਿਟ ਦਾ ਐਲਾਨ ਹੋਇਆ ਤਾਂ ਲੋਕਾਂ ਨੂੰ ਬਿਲਿੰਗ ਸਾਈਕਲ ਅਨੁਸਾਰ ਮਈ-ਜੂਨ ਦੀ ਖਪਤ ਦੇ ਬਿੱਲ ਮਿਲੇ ਸਨ। ਫਿਰ ਜਿਨ੍ਹਾਂ ਦੇ ਬਿੱਲ ਅਖੀਰ ’ਚ ਸਨ ਉਨ੍ਹਾਂ ਨੂੰ ਅਗਸਤ-ਸਤੰਬਰ ਵਿਚ ਲਾਭ ਮਿਲ ਗਿਆ ਸੀ। ਹੁਣ ਗਰਮੀ ਵਿਚ ਫਿਰ ਤੋਂ ਕਈ ਮਹੀਨਿਆਂ ਬਾਅਦ ਪੂਰਾ ਬਿੱਲ ਜਮਾਂ ਕਰਵਾਉਣਾ ਪਵੇਗਾ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ ’ਚ ਹਾਲਤ ਹੋਰ ਵੀ ਮਾੜੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News