ਰੂਪਨਗਰ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਘਰ ’ਚੋਂ ਮਿਲੀਆਂ ਤਿੰਨ ਲਾਸ਼ਾਂ

Tuesday, Apr 12, 2022 - 11:00 PM (IST)

ਰੂਪਨਗਰ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, ਘਰ ’ਚੋਂ ਮਿਲੀਆਂ ਤਿੰਨ ਲਾਸ਼ਾਂ

ਰੂਪਨਗਰ (ਵਿਜੇ) : ਰੂਪਨਗਰ ਨੇੜਲੀ ਪਾਵਰ ਕਲੋਨੀ ’ਚੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਕਾਲੋਨੀ ਦੇ ਇਕ ਘਰ ’ਚੋਂ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਗੁਆਂਢੀਆਂ ਨੂੰ ਘਰ ਦੇ ਦੁਆਲੇ ਗੰਦੀ ਬਦਬੂ ਆਉਣ ਲੱਗੀ ਅਤੇ ਜਦੋਂ ਸ਼ੱਕ ਵਧਿਆ ਤਾਂ ਇਸ ਘਰ ਦੇ ਅੰਦਰ ਦਾਖਲ ਹੋ ਕੇ ਵੇਖਿਆ ਤਾਂ ਸਭ ਦੇ ਰੌਂਗਟੇ ਖੜ੍ਹੇ ਹੋ ਗਏ। ਘਰ ਦੇ ਅੰਦਰ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਗਲੀਆਂ ਲਾਸ਼ਾਂ ਪਈਆਂ ਹੋਈਆਂ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਕੁਆਰਟਰ ਨੰਬਰ 62 ਵਿਚ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਇਕ ਬੇਟਾ ਤੇ ਬੇਟੀ ਰਹਿੰਦੇ ਸਨ।

PunjabKesari

ਇਹ ਵੀ ਪੜ੍ਹੋ : ਕੇਜਰੀਵਾਲ ਨਾਲ ਮੀਟਿੰਗ ਮਗਰੋਂ CM ਮਾਨ ਦਾ ਟਵੀਟ, ਕਿਹਾ-ਪੰਜਾਬ ਦੇ ਲੋਕਾਂ ਨੂੰ ਜਲਦ ਦੇਵਾਂਗਾ ਚੰਗੀ ਖ਼ਬਰ

ਮ੍ਰਿਤਕਾਂ ’ਚੋਂ ਇਕ ਰਿਟਾਇਰਡ ਅਧਿਆਪਕ ਹਰਚਰਨ ਸਿੰਘ, ਜੋ ਪਾਵਰਕਾਮ ਦੇ ਸਕੂਲ ’ਚ ਪੜ੍ਹਾਉਂਦੇ ਸਨ। ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਤੇ ਬੇਟੀ ਚਰਨਪ੍ਰੀਤ ਕੌਰ, ਜੋ ਬਤੌਰ ਡਾਕਟਰ ਸ੍ਰੀ ਆਨੰਦਪੁਰ ਸਾਹਿਬ ਹਸਪਤਾਲ ’ਚ ਸੇਵਾਵਾਂ ਦੇ ਰਹੀ ਸੀ, ਦੀਆਂ ਲਾਸ਼ਾਂ ਬਰਾਮਦ ਹੋਈਆਂ, ਜਦਕਿ ਬੇਟਾ ਪ੍ਰਭਜੋਤ ਇਸ ਵਕਤ ਲਾਪਤਾ ਹੈ। ਪਹਿਲੀ ਨਜ਼ਰ ’ਚ ਇਹ ਕਤਲ ਦਾ ਮਾਮਲਾ ਜਾਪ ਰਿਹਾ ਹੈ। ਪੁਲਸ ਵੱਲੋਂ ਇਸ ਮਾਮਲੇ ਨੂੰ ਕਤਲ ਦੀਆਂ ਧਾਰਾਵਾਂ ਅਧੀਨ ਦਰਜ ਕਰ ਲਿਆ ਗਿਆ ਹੈ। ਮੌਕੇ ਉੱਤੇ ਫੋਰੈਂਸਿਕ ਦੀ ਟੀਮ ਵੀ ਪਹੁੰਚੀ ਹੋਈ ਹੈ ਅਤੇ ਜ਼ਿਲ੍ਹਾ ਐੱਸ.ਐੱਸ.ਪੀ. ਸੰਦੀਪ ਗਰਗ ਵੱਲੋਂ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਆਰੰਭ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ : ਕੇਜਰੀਵਾਲ ਭਗਵੰਤ ਮਾਨ ਨੂੰ ‘ਰਬੜ ਸਟੈਂਪ ਮੁੱਖ ਮੰਤਰੀ’ ਬਣਾਉਣ ਦੀ ਕਰ ਰਿਹੈ ਕੋਸ਼ਿਸ਼ : ਤਰੁਣ ਚੁੱਘ

ਕਾਲੋਨੀ ਤੇ ਆਸ-ਪਾਸ ਇਲਾਕੇ ’ਚ ਡਰ ਤੇ ਸਹਿਮ ਦਾ ਮਾਹੌਲ
ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ। ਘਰ ਦੇ ਅੰਦਰ ਇੰਨੀ ਵੱਡੀ ਵਾਰਦਾਤ ਹੋਣ ਕਾਰਨ ਲੋਕ ਇਸ ਨੂੰ ਕਈ ਐਂਗਲਾਂ ਤੋਂ ਲੈ ਕੇ ਚਰਚਾ ਕਰ ਰਹੇ ਹਨ। ਇਹ ਚੋਰਾਂ ਵਲੋਂ ਕਤਲ ਕੀਤੇ ਗਏ ਜਾਂ ਕੋਈ ਹੋਰ ਕਹਾਣੀ ਹੈ, ਇਸ ਬਾਬਤ ਤਾਂ ਜਾਂਚ ਮਗਰੋਂ ਹੀ ਪਤਾ ਲੱਗੇਗਾ ਪਰ ਬੇਟੇ ਦਾ ਗਾਇਬ ਹੋਣਾ ਵੀ ਇਸ ਕਤਲਕਾਂਡ ਨੂੰ ਹੋਰ ਉਲਝਾ ਰਿਹਾ ਹੈ। 


author

Manoj

Content Editor

Related News