ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਰਹਾਇਸ਼ ਤੇ ਪਹੁੰਚੇ

Thursday, Nov 09, 2017 - 08:17 PM (IST)

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਰਹਾਇਸ਼ ਤੇ ਪਹੁੰਚੇ

ਮਾਨਸਾ (ਸੰਦੀਪ ਮਿੱਤਲ, ਮਨਜੀਤ ਕੌਰ, ਬਲਵਿੰਦਰ ਜੱਸਲ)- ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਅੱਜ ਮਾਨਸਾ ਫੇਰੀ ਦੌਰਾਂਨ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਰਹਾਇਸ਼ ਤੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਧਰਮ ਪਤਨੀ ਅਤੇ ਹਲਕਾ ਇੰਚਾਰਜ ਡਾ.ਮੰਜੂ ਬਾਂਸਲ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਸਮੇਤ ਉਨ੍ਹਾਂ ਦਾ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ। ਹਲਕਾ ਇੰਚਾਰਜ ਡਾ. ਮੰਜੂ ਬਾਂਸਲ ਨੇ ਸਿਵਲ ਹਸਪਤਾਲ 'ਚ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ, ਸ਼ਹਿਰ ਦੀਆਂ ਅਹਿਮ ਸਮੱਸਿਆਵਾਂ ਅਤੇ ਅਧੂਰੇ ਪਏ ਵਿਕਾਸ ਕਾਰਜਾਂ ਸੰਬੰਧੀ ਜਾਣੂ ਕਰਵਾਇਆ। ਉਨ੍ਹਾਂ ਨੇ ਜਵਾਬ ਦਿੱਤਾ ਕਿ ਪੰਜਾਬ ਸਰਕਾਰ ਜਲਦ ਹੀ ਪੂਰੇ ਪੰਜਾਬ ਅੰਦਰ ਅਧੂਰੇ ਪਏ ਵਿਕਾਸ ਅਤੇ ਅਸਾਮੀਆਂ ਦੀ ਘਾਟਾਂ ਨੂੰ ਪੂਰਾ ਕਰਨ ਲਈ ਵਚਨਵੱਧ ਹੈ। 
ਇਸ ਦੇ ਨਾਲ ਸਰਕਾਰੀ ਹਸਪਤਾਲਾਂ 'ਚ ਗਰੀਬਾਂ ਲਈ ਸਸਤਾ ਇਲਾਜ ਮੁਹੱਈਆਂ ਕਰਵਾਇਆ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਸਾਬਕਾ ਡਿਪਟੀ ਸਪੀਕਰ ਜਸਵੰਤ ਫਫੜੇ, ਯੂਥ ਕਾਂਗਰਸ ਦੇ ਕੌਮੀ ਸਲਾਹਕਾਰ ਕੁਲਵੰਤ ਰਾਏ ਸਿੰਗਲਾ, ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ, ਐੱਸ.ਐੱਸ.ਪੀ. ਪਰਮਬੀਰ ਸਿੰਘ ਪਰਮਾਰ, ਕਾਰਜ ਸਾਧਕ ਅਫਸਰ ਸੁਰੇਸ਼ ਕੁਮਾਰ, ਕਾਂਗਰਸੀ ਆਗੂ ਮਨਜੀਤ ਸਿੰਘ ਝੱਲਬੂਟੀ, ਜ਼ਿਲਾ ਪ੍ਰਧਾਨ ਬਿਕਰਮ ਸਿੰਘ ਮੋਫਰ, ਜ਼ਿਲਾ ਮਹਿਲਾ ਵਿੰਗ ਦੀ ਪ੍ਰਧਾਨ ਆਯੂਸ਼ੀ ਸ਼ਰਮਾ, ਮਹਿਲਾ ਵਿੰਗ ਦੀ ਸੂਬਾਈ ਜਨਰਲ ਸਕੱਤਰ ਬਲਜੀਤ ਕੌਰ ਬਰਾੜ, ਸੂਬਾ ਸਕੱਤਰ ਬਲਵਿੰਦਰ ਨਾਰੰਗ, ਚੰਦਰ ਸ਼ੇਖਰ ਨੰਦੀ, ਮੋਹਨ ਸਿੰਘ, ਰਜਤ ਗਰਗ, ਬਲਵਿੰਦਰ ਸਿੰਘ ਵਿੱਕੀ, ਡਾ.ਮਨਜੀਤ ਰਾਣਾ, ਬਬਲਜੀਤ ਖਿਆਲਾ, ਮਨਜੀਤ ਮੀਤਾ ਕੌਂਸਲਰ, ਅਮਰੀਕ ਸਿੰਘ ਅਲੀਸ਼ੇਰ, ਮੋਹਨ ਸਿੰਘ, ਰਾਕੇਸ਼ ਘੱਤੂ, ਬਲਵਿੰਦਰ ਵਿੱਕੀ, ਪ੍ਰਕਾਸ਼ ਕੁਲਰੀਆ, ਰਾਕੇਸ਼ ਦੀਪਾ ਤੋ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਅਤੇ ਅਧਿਕਾਰੀ ਮੌਜੂਦ ਸਨ।


Related News