ਸਿਹਤ ਸਹੂਲਤਾਂ ਨੂੰ ਲੈ ਕੇ ਕੀਤੇ ਵਾਅਦਿਆਂ 'ਤੇ ਸੁਖਬੀਰ ਬਾਦਲ ਨੇ ਕੇਜਰੀਵਾਲ 'ਤੇ ਵਿੰਨ੍ਹਿਆ ਨਿਸ਼ਾਨਾ

Thursday, Sep 30, 2021 - 03:32 PM (IST)

ਸਿਹਤ ਸਹੂਲਤਾਂ ਨੂੰ ਲੈ ਕੇ ਕੀਤੇ ਵਾਅਦਿਆਂ 'ਤੇ ਸੁਖਬੀਰ ਬਾਦਲ ਨੇ ਕੇਜਰੀਵਾਲ 'ਤੇ ਵਿੰਨ੍ਹਿਆ ਨਿਸ਼ਾਨਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸੁਖਬੀਰ ਬਾਦਲ ਨੇ ਸਿਹਤ ਸੁਵਿਧਾਵਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵਲੋਂ ਕੀਤੇ ਗਏ ਵਾਅਦਿਆਂ ’ਤੇ ਨਿਸ਼ਾਨਾ ਵਿਨ੍ਹਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਬ੍ਹ ਨੇ ਇਹ ਜਿਹੜੀ ਲੋਕਾਂ ਨੂੰ ਗਾਰੰਟੀ ਦੇ ਰਹੇ ਹਨ ਉਹ ਦੱਸਣ ਤਾਂ ਸਹੀ ਇਹ ਗਾਰੰਟੀ ਕਿਸ ਚੀਜ਼ ਦੀ ਦੇ ਰਹੇ ਹਨ। ਉਹ ਆਪਣੇ ਦਿੱਲੀ ’ਚ ਕੀਤੇ ਵਾਅਦੇ ਤਾਂ ਪੂਰੇ ਕਰ ਨਹੀਂ ਸਕੇ ਤੇ ਪੰਜਾਬ ਦੇ ਲੋਕਾਂ ਨੂੰ ਕਿਸ ਚੀਜ਼ ਦੀ ਗਾਰੰਟੀ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਹੋਵੇ, ਦਿੱਲੀ ’ਚ ਕਿਸੇ ਨੂੰ ਸਹੂਲਤ ਨਾ ਮਿਲੇ ਤੇ ਪੰਜਾਬ ’ਚ ਆ ਕੇ ਕਹੇ ਹਨ ਕਿ ਇਹ ਮੇਰੀ ਗਾਰੰਟੀ ਹੈ ਕਿ ਪੰਜਾਬ ਨੂੰ ਮੈਂ ਵਧੀਆ ਬਣਾ ਦੇਵਾਂਗਾ।

ਇਹ ਵੀ ਪੜ੍ਹੋ : ਅਮਿਤ ਸ਼ਾਹ ਤੇ ਕੈਪਟਨ ਦੀ ਮੁਲਾਕਾਤ ਚਰਚਾ 'ਚ, ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਨੂੰ ਦਿੱਤੀ ਇਹ ਸਲਾਹ

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਕੋਲੋਂ ਕੋਈ ਮੰਤਰੀ ਨਹੀਂ ਬਚਿਆ ਜਿਹੜਾ ਦਿੱਲੀ ਤੋਂ ਆ ਕੇ ਉਹ ਇੱਥੇ ਗਾਰੰਟੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕੇਜਰੀਵਾਲ ਸਾਬ੍ਹ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਉਹ ਜਿਹੜੇ ਹੁਣ ਵਾਅਦੇ ਕਰ ਰਹੇ ਹਨ ਜੇਕਰ ਉਹ ਪੂਰੇ ਨਾਲ ਹੋਏ ਤਾਂਕਿ ਉਹ ਸਿਆਸਤ ਛੱਡ ਦੇਣਗੇ ਜਾਂ ਮੁੱਖ ਮੰਤਰੀ ਦੀ ਕੁਰਸੀ ਛੱਡ ਦੇਣਗੇ। ਉਹ ਗਾਰੰਟੀ ਕਿਸ ਚੀਜ਼ ਦੀ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਦੋਂ ਬੈਂਕ ’ਚੋਂ ਵੀ ਅਸੀਂ ਲੋਨ ਲੈਣ ਜਾਂਦੇ ਹਾਂ ਤਾਂ ਬੈਂਕ ਵਾਲੇ ਵੀ ਤੁਹਾਡੀ ਆਪਣੀ ਗਾਰੰਟੀ ਮੰਗਦੇ ਹਨ ਨਾਂ ਕਿ ਗੁਆਂਢੀਆਂ ਦੀ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਹੋਈ ਗੈਂਗਵਾਰ ਮਾਮਲੇ ’ਚ ਨਵਾਂ ਮੋੜ, ਹੁਣ ਲਾਰੇਸ਼ ਬਿਸ਼ਨੋਈ ਨੇ ਪੋਸਟ ਪਾ ਕੇ ਕੀਤਾ ਵੱਡਾ ਖ਼ੁਲਾਸਾ 

ਅੱਗੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰਵਾਲ ਕਹਿ ਰਹੇ ਹਨ ਕਿ ਮੈਂ ਪੰਜਾਬ ’ਚ ਇੰਨੇ ਹਸਪਤਾਲ ਖੋਲ੍ਹ ਦੇਵਾਂਗੇ, ਹੈਲਥ ਕਾਰਡ ਬਣਾਵਾਂਗ, ਫ਼ਰੀ ਇਲਾਜ ਹੋਵੇਗਾ ਐਕਸੀਡੈਂਟ ਕੇਸ ’ਚ। ਮੈਂ ਉਨ੍ਹਾਂ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਪਿਛਲੇ 7-8 ਸਾਲਾਂ ’ਚ ਤਾਂ ਦਿੱਲੀ ’ਚ ਤਾਂ ਹਸਪਤਾਲ ਨਹੀਂ ਬਣਾਏ ਤਾਂ ਪੰਜਾਬ ’ਚ ਕੀ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ’ਚ 1000 ਮੁਹੱਲਾ ਕਲੀਨਿਕ ਬਣਾਂਵਾਗਾ ਪਰ ਅਜੇ ਤੱਕ ਇਹ ਵੀ ਨਹੀਂ ਬਣਿਆ। ਪਿਛਲੇ 9 ਸਾਲਾਂ ’ਚ ਮਸਾਂ 480 ਬਣਾਏ ਤੇ ਉਨ੍ਹਾਂ ’ਚੋਂ 270 ਬੰਦ ਹੋ ਗਏ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਬ੍ਹ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹਨ। ਦੇਖਣ ਨੂੰ ਤਾਂ ਭੋਲੇ-ਭਾਲੇ ਲੱਗਦੇ ਹੋ ਪਰ ਅੰਦਰੋਂ ਲੋਕਾਂ ਨੂੰ ਠੱਗਣਾ ਚਾਹੁੰਦੇ ਹੋ। 16000 ਹਜ਼ਾਰ ਕਲੀਨਿਕ ਖੋਲ੍ਹਣ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਇਹ ਦੱਸੋਂ ਕਿ ਇੰਨੇ ਡਾਕਟਰ ਲਿਆਓਗੇ ਕਿੱਥੋ। ਜਦੋਂ ਕੋਵਿਡ ਚੱਲ ਰਿਹਾ ਸੀ ਤਾਂ ਉਦੋਂ ਤਾਂ ਦਿੱਲੀ ’ਚ ਆਕਸੀਜਨ ਵੀ ਲੋਕਾਂ ਨੂੰ ਮਿਲ ਨਹੀਂ ਰਹੀ ਸੀ ਅਤੇ ਜੇਕਰ ਸਭ ਤੋਂ ਵੱਧ ਮੌਤਾਂ ਕੋਵਿਡ ਨਾਲ ਹੋਈਆਂ ਹਨ ਤਾਂ ਉਹ ਕੇਵਲ ਦਿੱਲੀ ’ਚ ਹੋਈਆਂ ਹਨ ਤੇ ਫ਼ਿਰ ਪੰਜਾਬ ਦੋ ਲੋਕਾਂ ਨਾਲ ਕਿਉਂ ਝੂਠੇ ਵਾਅਦੇ ਕਰ ਰਹੇ ਹਨ।

ਇਹ ਵੀ ਪੜ੍ਹੋ :  ਰਾਜਾ ਵੜਿੰਗ ਦਾ ਵੱਡਾ ਦਾਅਵਾ, 15 ਦਿਨਾਂ ’ਚ ਖ਼ਤਮ ਹੋਵੇਗਾ ਟਰਾਂਸਪੋਰਟ ਮਾਫ਼ੀਆ


author

Shyna

Content Editor

Related News