ਲੋਕਾਂ ਨੂੰ ਡੇਂਗੂ ਤੋਂ ਜਾਗਰੂਕ ਕਰਨ ਵਾਲਾ ਸਿਹਤ ਵਿਭਾਗ ਖੁਦ ਡੇਂਗੂ ਫੈਲਾਉਣ ਦਾ ਬਣ ਰਿਹਾ ਕਾਰਨ

03/09/2023 5:20:18 PM

ਮੋਗਾ (ਸੰਦੀਪ ਸ਼ਰਮਾ) : ਇਕ ਪਾਸੇ ਤਾਂ ਸਿਹਤ ਵਿਭਾਗ ਲੋਕਾਂ ਨੂੰ ਗੰਭੀਰ ਅਤੇ ਜਾਨਲੇਵਾ ਬੀਮਾਰੀਆਂ ਤੋਂ ਸੁਰੱਖਿਆ ਲਈ ਸਮੇਂ-ਸਮੇਂ ’ਤੇ ਅਪੀਲ ਕਰਨ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਬਚਣ ਦੇ ਤਰੀਕਿਆਂ ਸਬੰਧੀ ਜਾਗਰੂਕ ਕਰਵਾਉਂਦਾ ਹੈ ਤਾਂ ਕਿ ਲੋਕ ਇਨ੍ਹਾਂ ਤੋਂ ਬਚ ਸਕਣ। ਜੇਕਰ ਮਲੇਰੀਆ ਅਤੇ ਡੇਂਗੂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੇ ਫੈਲਣ ਦੇ ਕਾਰਨਾਂ ਦੇ ਪ੍ਰਤੀ ਲਾਪ੍ਰਵਾਹੀ ਵਰਤਣ ਵਾਲਿਆਂ ਨੂੰ ਵਿਭਾਗ ਵੱਲੋਂ ਜੁਰਮਾਨੇ ਵੀ ਕੀਤੇ ਜਾਂਦੇ ਹਨ। ਆਪਣੇ-ਆਪਣ ਘਰਾਂ ਅਤੇ ਦਫਤਰਾਂ ’ਚ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਫ ਸਫਾਈ ਸਬੰਧੀ ਗੰਭੀਰਤਾ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਡੇਂਗੂ ਅਤੇ ਮਲੇਰੀਆ ਨੂੰ ਫੇਲਣ ਤੋਂ ਰੋਕਿਆ ਜਾ ਸਕੇ। ਜੇਕਰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਦੇ ਹਾਲਾਤ ਸਿੱਧੇ ਤੌਰ ’ਤੇ ਡੇਂਗੂ ਫੈਲਾਉਣ ਵਿਚ ਬੜਾਵੇ ਦਾ ਕਾਰਨ ਬਣ ਸਕਦੇ ਹਨ, ਜਿਥੇ ਜਗ੍ਹਾ-ਜਗ੍ਹਾ ’ਤੇ ਪਾਣੀ ਦੀ ਹੋ ਰਹੀ ਲੀਕੇਜ਼ ਅਤੇ ਇਸ ਲੀਕੇਜ਼ ਦੇ ਕਾਰਨ ਪਾਣੀ ਇਕੱਠਾ ਹੋ ਕੇ ਛੱਪੜ ਦਾ ਰੂਪ ਧਾਰਨ ਕਰ ਰਹੇ ਹਨ। ਇਸ ਜਮਾਂ ਹੋਏ ਪਾਣੀ ’ਤੇ ਡੇਂਗੂ ਦਾ ਲਾਰਵਾ ਭਾਰੀ ਮਾਤਰਾ ’ਚ ਪੈਦਾ ਹੋ ਚੁੱਕਾ ਹੈ, ਜਿਸ ਤੋਂ ਲਗਦਾ ਹੈ ਕਿ ਸਿਵਲ ਹਸਪਤਾਲ ਤੋਂ ਹੀ ਇਸ ਵਾਰ ਡੇਂਗੂ ਦੀ ਸ਼ੁਰੂਆਤ ਹੋਵੇਗੀ ਅਤੇ ਸਿਹਤ ਕਰਮਚਾਰੀ ਆਮ ਲੋਕਾਂ ਤੋਂ ਪਹਿਲਾਂ ਡੇਂਗੂ ਦੀ ਲਪੇਟ ਵਿਚ ਆ ਸਕਦੇ ਹਨ।

ਇਹ ਵੀ ਪੜ੍ਹੋ : ਨਰਸਰੀ ਤੋਂ 8ਵੀਂ ਤੱਕ ਦੇ ਬੱਚਿਆਂ ’ਚ ਪੜ੍ਹਨ ਦੀ ਆਦਤ ਵਿਕਸਤ ਕਰੇਗਾ ‘ਰੀਡਿੰਗ ਐਪ’

ਏ.ਆਰ.ਟੀ. ਸੈਂਟਰ, ਨਰਸਿੰਗ ਸਕੂਲ ਦੀ ਬੈਕਸਾਈਡ ਅਤੇ ਪਾਣੀ ਦੀ ਟੈਂਕੀ ਦੇ ਹੇਠਾਂ ਹੋ ਰਹੀ ਲਗਾਤਾਰ ਲੀਕੇਜ਼
ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਏ.ਆਰ.ਟੀ. ਸੈਂਟਰ ਦੇ ਬਾਹਰ ਡੇਂਗੂ ਲਾਰਵਾ ਪੈਦਾ ਹੋਣ ਦੇ ਕਾਰਨ ਬਣ ਰਹੇ ਹਨ ਅਤੇ ਨਿਕਾਸੀ ਨਾ ਹੋਣ ਦੇ ਕਾਰਨ ਰੁਕੇ ਹੋਏ ਪਾਣੀ ਅਤੇ ਇਸ ਦੇ ਨਾਲ-ਨਾਲ ਨਰਸਿੰਗ ਸਕੂਲ ਦੀ ਇਮਾਰਤ ਤੋਂ ਹੋ ਰਹੀ ਹੈ। ਲਗਾਤਾਰ ਲੀਕੇਜ਼ ਦੇ ਚੱਲਦੇ ਇਥੇ ਵੀ ਸਾਫ਼ ਪਾਣੀ ਇਕੱਠਾ ਹੋ ਰਿਹਾ ਹੈ, ਉਥੇ ਹਸਪਤਾਲ ’ਚ ਪਾਣੀ ਦੀ ਸਪਲਾਈ ਲਈ ਬਣੀ ਹੋਈ ਟੈਂਕੀ ਦੇ ਹੇਠਾਂ ਵੀ ਅੰਡਰ ਗਰਾਊਂਡ ਪਾਈਪ ਦੀ ਲੀਕੇਜ਼ ਦੇ ਕਾਰਨ ਲਗਾਤਾਰ ਪਾਣੀ ਬਾਹਰ ਨਿਕਲ ਰਿਹਾ ਹੈ। ਇਨ੍ਹਾਂ ਥਾਵਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਲਗਾਤਾਰ ਲੀਕੇਜ਼ ਦੇ ਕਾਰਨ ਡੇਂਗੂ ਲਾਰਵਾ ਪੈਦਾ ਹੋ ਰਿਹਾ ਹੈ, ਜਿਸ ਕਾਰਨ ਹਸਪਤਾਲ ਦੇ ਸਿਹਤ ਕਰਮਚਾਰੀਆਂ ’ਤੇ ਹੀ ਡੇਂਗੂ ਦੀ ਲਪੇਟ ਵਿਚ ਆਉਣ ਦਾ ਖਤਰਾ ਬਣਿਆ ਹੋਇਆ ਹੈ।

PunjabKesari

ਡੇਂਗੂ ਲਾਰਵਾ ਦੇਖਦੇ ਹੋਏ ਕਰਮਚਾਰੀਆਂ ਦੀ ਸੁਰੱਖਿਆ ਲਈ ਤੁਰੰਤ ਕਰਵਾਇਆ ਛਿੜਕਾਅ : ਮਹਿੰਦਰਪਾਲ ਲੂੰਬਾ
ਪਾਣੀ ਦੀ ਲੀਕੇਜ਼ ਹੋਣ ਦੇ ਕਾਰਨ ਪਾਣੀ ਇਕੱਠਾ ਹੋਣ ਦੇ ਕਾਰਨ ਡੇਂਗੂ ਲਾਰਵਾ ਪੈਦਾ ਹੋ ਚੁੱਕਾ ਹੈ, ਜੋ ਸਿਵਲ ਹਸਪਤਾਲ ਦੇ ਕਰਮਚਾਰੀਆਂ ਉਪਰ ਹਮਲਾ ਬੋਲ ਸਕਦਾ ਹੈ। ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਤੁਰੰਤ ਇੱਥੇ ਛਿੜਕਾਅ ਕਰਵਾ ਕੇ ਡੇਂਗੂ ਲਾਰਵਾ ਖਤਮ ਕੀਤਾ ਗਿਆ ਹੈ ਅਤੇ ਇਸ ਸਬੰਧੀ ਐੱਸ.ਐੱਮ.ਓ. ਸਿਵਲ ਹਸਪਤਾਲ ਡਾ. ਸੁਖਪ੍ਰੀਤ ਸਿੰਘ ਬਰਾੜ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ, ਤਾਂ ਕਿ ਸਮੱਸਿਆ ਦਾ ਹੱਲ ਹੋ ਸਕੇ।

50 ਸ਼ੱਕੀ ਲੋਕਾਂ ਦੇ ਡੇਂਗੂ ਜਾਂਚ ਲਈ ਲਏ ਸੈਂਪਲ
ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਇਸ ਸੀਜਨ ਵਿਚ ਹੁਣ ਤਕ ਡੇਂਗੂ ਦੇ 50 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ ਵਿਚੋਂ ਕੋਈ ਮਰੀਜ਼ ਡੇਂਗੂ ਪਾਜ਼ੇਟਿਵ ਨਹੀਂ ਪਾਇਆ ਗਿਆ ਪਰ ਜੇਕਰ ਸਿਵਲ ਹਸਪਤਾਲ ਦੇ ਨਿਕਾਸੀ ਪ੍ਰਬੰਧ ਦਾ ਹੱਲ ਨਹੀਂ ਹੋ ਸਕਿਆ ਤਾਂ ਸ਼ਾਇਦ ਇਸ ਵਾਰ ਡੇਂਗੂ ਦੀ ਸ਼ੁਰੂਆਤ ਸਿਵਲ ਹਸਪਤਾਲ ਦੇ ਹੀ ਕਿਸੇ ਨਾਲ ਕਰਮਚਾਰੀ ਦੀ ਲਪੇਟ ਵਿਚ ਆਉਣ ਨਾਲ ਹੋ ਸਕਦੀ ਹੈ।

ਇਹ ਵੀ ਪੜ੍ਹੋ : ਮਾਮਲਾ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦਾ : ਨਗਰ ਨਿਗਮ ਚੋਣਾਂ ਲਈ ਮਹਾਨਗਰ ’ਚ ਵਧ ਸਕਦੀ ਹੈ ਵਾਰਡਾਂ ਦੀ ਗਿਣਤੀ

ਸਿਵਲ ਹਸਪਤਾਲ ’ਤੇ 6 ਪਲੰਬਰ ਹੋਣ ਦੇ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ
ਜਾਣਕਾਰੀ ਮੁਤਾਬਿਕ ਪਤਾ ਲੱਗਾ ਹੈ ਕਿ ਸਿਵਲ ਹਸਪਤਾਲ ਵਿਚ ਛੇ ਪਲੰਬਰ ਠੇਕੇ ’ਤੇ ਕੰਮ ਕਰਦੇ ਹਨ ਪਰ ਇਸ ਦੇ ਬਾਵਜੂਦ ਜਗ੍ਹਾ ਜਗ੍ਹਾ ਤੋਂ ਇਸ ਤਰ੍ਹਾਂ ਪਾਣੀ ਦੀ ਹੋ ਰਹੀ ਲੀਕੇਜ਼ ਦਾ ਹੱਲ ਕਰਨ ਵਿਚ ਅਸਮਰਥ ਦਿਖਾਈ ਦੇ ਰਹੇ ਹਨ। ਇਸ ਦਾ ਕਾਰਨ ਕਿਤੇ ਨਾ ਕਿਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਲਾਪ੍ਰਵਾਹੀ ਵੀ ਹੈ ਅਤੇ ਅਜਿਹੇ ਅਧਿਕਾਰੀਆਂ ਦੇ ਆਪਣੇ ਕਰਮਚਾਰੀਆਂ ਦੀ ਸਿਹਤ ਦੇ ਪ੍ਰਤੀ ਹੀ ਇਸ ਤਰ੍ਹਾਂ ਦੇ ਲਾਪ੍ਰਵਾਹੀ ਦੇ ਰਵੱਈਆ ’ਤੇ ਲੋਕਾਂ ਦੇ ਮਨਾ ਵਿਚ ਸਵਾਲ ਖੜ੍ਹੇ ਕਰ ਰਹੀ ਹੈ।

ਜਲਦ ਹੋਵੇਗਾ ਸਮੱਸਿਆ ਦਾ ਹੱਲ : ਐੱਸ.ਐੱਮ.ਓ.
ਜਦ ਉਕਤ ਸਮੱਸਿਆ ਸਬੰਧੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਕ ਦੋ ਜਗ੍ਹਾ ਤੋਂ ਉਨ੍ਹਾਂ ਵੱਲੋਂ ਲੀਕੇਜ਼ ਦਾ ਹੱਲ ਕਰਵਾਇਆ ਗਿਆ ਹੈ, ਬਾਕੀ ਜਿਥੇ-ਜਿਥੇ ਲੀਕੇਜ਼ ਹੋ ਰਹੀ ਹੈ ਉਸਦਾ ਵੀ ਤੁਰੰਤ ਅਤੇ ਪਹਿਲ ਦੇ ਆਧਾਰ ’ਤੇ ਹੱਲ ਕਰਵਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟ ਕੇ ਪੁਲਸ ਨੇ ਕਮਾਏ ਕਰੋੜਾਂ ਰੁਪਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News