ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਕੋਰੋਨਾ ਪਾਜ਼ੇਟਿਵ ਆਸ਼ਾ ਵਰਕਰਾਂ ਨੂੰ ਹੀ ਭੇਜਿਆ ‘ਫਤਿਹ ਕਿੱਟਾਂ’ ਵੰਡਣ
Thursday, May 20, 2021 - 06:11 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੂੰਦੜ ਵਿਖੇ 178 ਕੋਰੋਨਾ ਪਾਜ਼ੇਟਿਵ ਮਰੀਜ ਆਉਣ ਕਾਰਨ ਇਸ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਸੀ। ਹੁਣ ਜੋ ਮਾਮਲਾ ਸਾਹਮਣੇ ਆਇਆ ਉਹ ਸਿਹਤ ਵਿਭਾਗ ਦੀ ਲਾਪ੍ਰਵਾਹੀ ਦਾ ਹੈ। ਪਿੰਡ ਭੂੰਦੜ ਵਿਖੇ ਜਿਨ੍ਹਾਂ ਆਸ਼ਾ ਵਰਕਰਾਂ ਦੀ ਡਿਊਟੀ ਫਤਿਹ ਕਿੱਟਾਂ ਵੰਡਣ ’ਤੇ ਲਾਈ ਗਈ ਉਹ 3 ਆਸ਼ਾ ਵਰਕਰ ਖ਼ੁਦ ਕੋਰੋਨਾ ਪਾਜ਼ੇਟਿਵ ਸਨ।
ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ
ਉਧਰ ਇਸ ਮਾਮਲੇ ’ਚ ਸਿਵਲ ਸਰਜਨ ਨੇ ਕਿਹਾ ਕਿ ਭੂੰਦੜ ਪਿੰਡ ਦਾ ਸਾਰਾ ਸਟਾਫ਼ ਪਾਜ਼ੇਟਿਵ ਆਉਣ ਕਾਰਨ ਬਾਹਰੀ ਪਿੰਡ ਤੋਂ ਆਸ਼ਾ ਵਰਕਰਾਂ ਕੋਰੋਨਾ ਫਤਿਹ ਕਿੱਟਾਂ ਵੰਡਣ ਗਈਆਂ ਸਨ, ਪਰ ਉਨ੍ਹਾਂ ਨੂੰ ਪਿੰਡ ਦੇ ਘਰਾਂ ਦਾ ਪਤਾ ਨਹੀਂ ਸੀ ਜਿਸ ਕਾਰਨ ਪਾਜ਼ੇਟਿਵ ਆਈਆਂ ਆਸ਼ਾਂ ਵਰਕਰਾਂ ਤੋਂ ਕੁਝ ਸਮਾਂ ਮਦਦ ਲੈਣੀ ਪਈ। ਹੁਣ ਸਿਵਲ ਸਰਜਨ ਆਪ ਹੀ ਮੰਨ ਰਹੇ ਹਨ ਕਿ ਇਹ ਸਭ ਕੁਝ ਹੋਇਆ। ਉਸ ਸਮੇਂ ਜਦ ਸਿਹਤ ਵਿਭਾਗ ਕੋਰੋਨਾ ਤੇ ਫਤਿਹ ਦੀ ਗੱਲ ਕਰ ਰਿਹਾ ਤਾਂ ਅਜਿਹੇ ਸਮੇਂ ਵਿਚ ਇਸ ਨੂੰ ਮਜਬੂਰੀ ਮੰਨਿਆ ਜਾਵੇ ਜਾਂ ਲਾਪਰਵਾਹੀ ਸਵਾਲ ਜਿਉਂ ਦੀ ਤਿਉਂ ਹੈ।
ਇਹ ਵੀ ਪੜ੍ਹੋ: ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?