ਸਿਹਤ ਵਿਭਾਗ ਵਲੋਂ ਕੋਵਿਡ-19 ਦੌਰਾਨ ਰਿਹਾਇਸ਼ੀ/ਵਪਾਰਕ ਥਾਵਾਂ ਲਈ ਦਿਸ਼ਾ-ਨਿਰਦੇਸ਼ ਜਾਰੀ

Tuesday, Apr 28, 2020 - 08:49 PM (IST)

ਚੰਡੀਗੜ੍ਹ (ਸ਼ਰਮਾ) : ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਚੱਲਦਿਆਂ ਏਅਰ ਕੰਡੀਸ਼ਨਰਾਂ ਦੀ ਵਰਤੋਂ ਸਬੰਧੀ ਸ਼ੰਕਿਆਂ ਨੂੰ ਦੂਰ ਕਰਦਿਆਂ ਸਿਹਤ ਵਿਭਾਗ ਵਲੋਂ ਕੋਵਿਡ-19 ਦੌਰਾਨ ਸਿਹਤ ਸੰਸਥਾਵਾਂ ਅਤੇ ਰਿਹਾਇਸ਼ੀ/ਵਪਾਰਕ ਥਾਵਾਂ ਵਿਖੇ ਏ. ਸੀ. (ਏਅਰ ਕੰਡੀਸ਼ਨਰਾਂ) ਦੀ ਵਰਤੋਂ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਕਿਉਂਕਿ ਏਅਰ ਕੰਡੀਸ਼ਨਰ ਇਕ ਕਮਰੇ ਵਿਚਲੀ ਹਵਾ ਨੂੰ ਘੁੰਮਾ ਕੇ (ਰੀ-ਸਰਕੁਲੇਟ) ਦੁਬਾਰਾ ਠੰਡਾ ਕਰਨ ਦੇ ਨਿਯਮ 'ਤੇ ਕੰਮ ਕਰਦਾ ਹੈ ਇਸ ਲਈ ਮੌਜੂਦਾ ਕੋਵਿਡ-19 ਦੀ ਸਥਿਤੀ 'ਚ ਕੁਝ ਚਿੰਤਾਜਨਕ ਸ਼ੰਕਾਵਾਂ ਸਾਹਮਣੇ ਆ ਰਹੀਆਂ ਹਨ ਕਿ ਏਅਰ ਕੰਡੀਸ਼ਨਰ ਦੀ ਵੱਡੇ ਸਥਾਨਾਂ ਜਿਵੇਂ ਕਿ ਮਾਲ, ਦਫ਼ਤਰ, ਹਸਪਤਾਲ, ਸਿਹਤ ਕੇਂਦਰਾਂ ਆਦਿ 'ਚ ਵਰਤੋਂ ਦੇ ਨਾਲ ਲੋਕਾਂ ਨੂੰ ਖ਼ਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ ► ਹੁਸ਼ਿਆਰਪੁਰ: ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਉਣ ਵਾਲਾ ਡਰਾਈਵਰ 'ਕੋਰੋਨਾ' ਪਾਜ਼ੀਟਿਵ     

ਇਹ ਸਿਫਾਰਸ਼ ਕੀਤੀ ਗਈ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਬਾਕੀ ਸਾਰੇ ਹਸਪਤਾਲ ਜਾਂ ਬਿਲਡਿੰਗ ਨਾਲੋਂ ਏਅਰ ਕੰਡੀਸ਼ਨਿੰਗ ਸਿਸਟਮ ਵੱਖਰਾ ਹੋਵੇ ਤਾਂ ਜੋ ਸੰਭਾਵਿਤ ਸੰਕ੍ਰਮਿਤ ਹਵਾ ਜਾਂ ਛਿੱਟਿਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹ ਕੁਝ ਥਾਵਾਂ ਜਿੱਥੇ ਵੱਖਰੀ ਏਅਰ ਕੰਡੀਸ਼ਨਿੰਗ ਨਹੀਂ ਕੀਤੀ ਜਾ ਸਕਦੀ, ਉੱਥੇ ਇਕੱਠੀ ਹੋਈ ਬਾਹਰ ਜਾਣ ਵਾਲੀ ਹਵਾ (ਐਗਜ਼ਾਸਟ ਏਅਰ) 'ਚ ਸੰਕ੍ਰਮਿਤ ਰੋਗਾਣੂ ਹੋਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਇਸ ਲਈ ਉਪਯੁਕਤ ਤਕਨੀਕ ਦੀ ਵਰਤੋਂ ਕਰਕੇ ਸੰਕਰਮਣ ਨੂੰ ਫੈਲਣ ਦੇ ਖ਼ਤਰੇ ਤੋਂ ਬਚਾਅ ਕੀਤਾ ਜਾ ਸਕਦਾ ਹੈ। ਕੋਵਿਡ-19 ਪ੍ਰਭਾਵਿਤ ਮਰੀਜ਼ ਦੇ ਕਮਰੇ ਦੀ ਐਗਜ਼ਾਸਟ ਹਵਾ ਦਾ ਟ੍ਰੀਟਮੈਂਟ, ਹੈਪਾ-ਫਿਲਟਰੇਸ਼ਨ ਜਾਂ ਕੈਮੀਕਲ ਡਿਸਇਨਫੈਕਸ਼ਨ ਨਾਲ ਕੀਤਾ ਜਾ ਸਕਦਾ ਹੈ, ਹਵਾ ਦੀ ਬਬਲਿੰਗ ਕਰਨ ਲਈ ਗੈਰ ਧਾਤੂ ਮਟੀਰੀਅਲ ਵਾਲੇ ਡਿਫਿਊਜ਼ਡ ਏਅਰ ਏਰੀਏਟਰ ਟੈਂਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ 'ਚ 1 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਸੋਲਿਊਸ਼ਨ ਦੀ ਵਰਤੋਂ ਕੀਤੀ ਜਾਵੇ।

ਏਕਾਂਤਵਾਸ ਕੇਂਦਰ ਹਵਾਦਾਰ ਹੋਣ 

ਬੁਲਾਰੇ ਨੇ ਅੱਗੇ ਕਿਹਾ ਕਿ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਏਕਾਂਤਵਾਸ ਕੇਂਦਰ ਹਵਾਦਾਰ ਹੋਣੇ ਚਾਹੀਦੇ ਹਨ ਅਤੇ ਨੈਗੇਟਿਵ ਜਾਂ ਨਿਉਟ੍ਰਲ ਪ੍ਰੈਸ਼ਰ 'ਤੇ ਮੈਂਟੇਨ ਹੋਣੇ ਚਾਹੀਦੇ ਹਨ। ਜਦੋਂ ਮਕੈਨੀਕਲ ਵੈਂਟੀਲੇਸ਼ਨ ਦੀ ਵਰਤੋਂ ਕੀਤੀ ਜਾਵੇ ਤਾਂ ਇਕ ਵਾਰ ਵਰਤੋਂ ਵਾਲਾ (ਨਾਨ-ਰੀਸਰਕੁਲੇਟਰੀ ਸਿਸਟਮ) ਹੋਣਾ ਚਾਹੀਦਾ ਹੈ, ਜੋ ਕਿ ਸਾਫ਼ ਤੋਂ ਗੰਦੀ (ਮਰੀਜ਼ਾਂ ਵੱਲ ਸਾਫ਼ ਅਤੇ ਐਗਜ਼ਾਸਟ ਵੱਲ ਗੰਦੀ) ਹਵਾ ਲੈ ਜਾਣ ਦੇ ਵਹਾਅ ਦੇ ਤਰੀਕੇ ਅਨੁਸਾਰ ਕੰਮ 'ਚ ਲਿਆਂਦਾ ਜਾਵੇ।

ਇਹ ਵੀ ਪੜ੍ਹੋ ► ਤਰਨਤਾਰਨ : ਹਜ਼ੂਰ ਸਾਹਿਬ ਤੋਂ ਪਰਤੇ ਦੋ ਹੋਰ ਦੀ ਰਿਪੋਰਟ ਆਈ ਪਾਜ਼ੇਟਿਵ     

ਯੂਨਿਟਾਂ ਦਾ ਬਚਾਅ (ਮੇਨਟੇਨੈਂਸ) ਮੈਨੂਫੈਕਚਰਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤੀ ਜਾਵੇ। ਜਿਸ 'ਚ ਫਿਲਟਰ, ਗਰਿਲਾਂ, ਡਿਫਿਊਜਰਜ਼ ਅਤੇ ਅੰਦਰੂਨੀ ਸਤਿਹਾਂ ਨੂੰ ਡਿਸਇਨਫੇਕਟ ਅਤੇ ਸਾਫ਼ ਕੀਤਾ ਜਾਵੇ। ਵਪਾਰਕ ਅਤੇ ਉਦਯੋਗਿਕ ਥਾਵਾਂ ਲਈ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਕੋਵਿਡ-19 ਦੇ ਖ਼ਤਰੇ ਦੇ ਹਵਾ 'ਚ ਫ਼ੈਲਾਵ ਨੂੰ ਘੱਟੋ-ਘੱਟ ਰੱਖਣ ਲਈ ਜ਼ਰੂਰੀ ਹੈ ਕਿ ਅੰਦਰੂਨੀ ਵਾਤਾਵਰਣ ਵਿੱਚ ਵੱਧ ਤੋਂ ਵੱਧ ਬਾਹਰੀ ਹਵਾ ਆਉਣੀ ਚਾਹੀਦੀ ਹੈ। ਸਿਰਫ਼ ਖਿੜਕੀਆਂ ਖੋਲ੍ਹਣ ਦੀ ਜਗ੍ਹਾ 'ਤੇ ਜੇਕਰ ਵੈਂਟੀਲੇਸ਼ਨ ਵਾਲਾ ਮਕੈਨੀਕਲ ਵੈਂਟੀਲੇਸ਼ਨ ਸਿਸਟਮਜ਼ ਅਤੇ ਏਅਰ ਕੰਡੀਸ਼ਨਿੰਗ ਸਿਸਟਮਜ਼ ਹੋਵੇ ਤਾਂ ਜ਼ਿਆਦਾ ਬਿਹਤਰ ਤਰੀਕੇ ਨਾਲ ਬਾਹਰੀ ਹਵਾ ਨੂੰ ਫਿਲਟਰ ਕਰਕੇ ਅੰਦਰੂਨੀ ਹਵਾ ਦੀ ਗੁਣਵੱਤਾ 'ਚ ਸੁਧਾਰ ਲਿਆਇਆ ਜਾ ਸਕਦਾ ਹੈ। ਜੇਕਰ ਤਾਜ਼ੀ ਹਵਾ ਉਪਲਬੱਧ ਨਾ ਹੋ ਰਹੀ ਹੋਵੇ ਤਾਂ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤਾਜ਼ੀ ਹਵਾ ਲਈ ਸੈਂਟਰਲ ਇਨਲਾਈਨ ਫੈਨ ਫਿਲਟਰ ਯੁਨਿਟ ਨਾਲ ਇਕ ਏਅਰ ਡਕਟ (ਹਵਾ ਵਾਲੀ ਪਾਈਪ) ਜੋੜ ਦਿੱਤੀ ਜਾਵੇ ਅਤੇ ਜੇਕਰ ਮਲਟੀਪਲ ਕੈਸੇਟ ਜਾਂ ਮਲਟੀਪਲ ਹਾਈ ਵਾਲ ਯੁਨਿਟ ਹੋਣ ਤਾਂ ਤਾਜ਼ੀ ਹਵਾ ਨੂੰ ਗਰਿਲਾਂ ਰਾਹੀਂ ਅੰਦਰੂਨੀ ਖੇਤਰ 'ਚ ਜਾਂ ਉਸ ਦੇ ਨਜ਼ਦੀਕ ਪਹੁੰਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ ► ਕੋਰੋਨਾ ਨਾਲ ਜੰਗ 'ਚ ਸਹਿਯੋਗ ਦੇ ਰਹੀ 88 ਸਾਲਾ ਔਰਤ, ਘਰ ਬੈਠੇ ਰੋਜ਼ਾਨਾ ਬਣਾ ਰਹੀ 150 ਮਾਸਕ 

ਤਾਜ਼ੀ ਹਵਾ ਦੀ ਘੱਟੋ-ਘੱਟ ਮਾਤਰਾ 3 ਕਿਊਬਿਕ ਮੀਟਰ/ਘੰਟਾ ਪ੍ਰਤੀ ਵਿਅਕਤੀ ਅਤੇ 3.75 ਕਿਊਬਿਕ ਮੀਟਰ /ਘੰਟਾ ਪ੍ਰਤੀ ਸਕੇਅਰ ਮੀਟਰ (5 ਸੀ.ਐਫ.ਐਮ. ਪ੍ਰਤੀ ਵਿਅਕਤੀ ਅਤੇ 0.6 ਸੀ.ਐਫ.ਐਮ. ਪ੍ਰਤੀ ਸਕੇਅਰ ਫੁੱਟ) ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜਿਹੜੀਆਂ ਇਮਾਰਤਾਂ ਵਿੱਚ ਮਕੈਨੀਕਲ ਵੈਂਟੀਲੇਸ਼ਨ ਸਿਸਟਮ ਨਹੀਂ ਹੈ, ਉਨਾਂ 'ਚ ਖੁੱਲਣ ਵਾਲੀਆਂ ਖਿੜਕੀਆਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਰੀ-ਸਰਕੂਲੇਟ ਸਿਸਟਮ ਦੇ ਮਾਮਲੇ 'ਚ ਰਿਟਰਨ ਏਅਰ ਸਰਕੂਲੇਸ਼ਨ ਨੂੰ ਸੀਮਿਤ ਕੀਤਾ ਜਾਵੇ। ਇਸ ਰਿਟਰਨ ਏਅਰ ਸਿਸਟਮ ਨੂੰ ਐਗਜ਼ਾਸਟ ਸਿਸਟਮ 'ਚ ਬਦਲਿਆ ਜਾ ਸਕਦਾ ਹੈ। ਰਿਹਾਇਸ਼ੀ ਥਾਵਾਂ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਮਰੇ ਦਾ ਤਾਪਮਨ 24 ਤੋਂ 27 ਡਿਗਰੀ ਸੈਲਸੀਅਸ 'ਚ ਸੈੱਟ ਕੀਤਾ ਜਾਵੇ ਅਤੇ ਨਮੀਂ (ਹਿਊਮੀਡਿਟੀ) ਨੂੰ 40 ਤੋਂ 70 ਪ੍ਰਤੀਸ਼ਤ 'ਚ ਰੱਖੀ ਜਾਵੇ। ਏਅਰ ਕੰਡੀਸ਼ਨਰ ਦੀ ਸਮੇਂ-ਸਮੇਂ ਤੇ ਸਰਵਿਸ ਕਰਵਾਈ ਜਾਵੇ ਤਾਂ ਜੋ ਫਿਲਟਰ ਸਾਫ਼ ਰਹਿਣ। ਜ਼ਿਆਦਾ ਲੋਕਾਂ ਵਾਲੇ ਕਮਰੇ 'ਚ ਹਵਾ ਬਾਹਰ ਕੱਢਣ ਵਾਲਾ ਪੱਖਾ (ਐਗਜ਼ਾਸਟਫੈਨ) ਲਗਾਇਆ ਜਾ ਸਕਦਾ ਹੈ, ਜਿਸ ਨਾਲ ਕਮਰੇ 'ਚ ਨੈਗੇਟਿਵ ਪ੍ਰੈਸ਼ਰ ਬਣੇ ਅਤੇ ਤਾਜ਼ੀ ਹਵਾ ਦਾ ਚਲਣ ਰਹੇ। ਕਮਰੇ 'ਚ ਘੁੰਮ ਰਹੀ ਹਵਾ ਨੂੰ ਸਮੇਂ-ਸਮੇਂ 'ਤੇ ਬਾਹਰ ਕੱਢਿਆ ਜਾਵੇ।


Anuradha

Content Editor

Related News