ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 9 ਤਰ੍ਹਾਂ ਦੀਆਂ ਦਵਾਈਆਂ ਸਿਹਤ ਵਿਭਾਗ ਨੇ ਕੀਤੀਆਂ ਜ਼ਬਤ

Thursday, Jul 18, 2024 - 12:42 PM (IST)

ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 9 ਤਰ੍ਹਾਂ ਦੀਆਂ ਦਵਾਈਆਂ ਸਿਹਤ ਵਿਭਾਗ ਨੇ ਕੀਤੀਆਂ ਜ਼ਬਤ

ਜਲੰਧਰ (ਰੱਤਾ, ਮਹੇਸ਼ ) : ਸਿਹਤ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਪੁਲਸ ਪਾਰਟੀ ਨਾਲ ਮਿਲ ਕੇ ਸਥਾਨਕ ਲੱਧੇਵਾਲੀ ਰੋਡ ’ਤੇ ਸਥਿਤ ਇਕ ਕੈਮਿਸਟ ਤੋਂ 9 ਤਰ੍ਹਾਂ ਦੀਆਂ ਅਜਿਹੀਆਂ ਦਵਾਈਆਂ ਜ਼ਬਤ ਕੀਤੀਆਂ, ਜਿਨ੍ਹਾਂ ਦੀ ਵਰਤੋਂ ਆਮ ਤੌਰ ’ਤੇ ਨਸ਼ੇ ਲਈ ਕੀਤੀ ਜਾਂਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗ ਕੰਟਰੋਲ ਅਫ਼ਸਰ ਜਲੰਧਰ-1 ਅਨੁਪਮਾ ਕਾਲੀਆ ਨੇ ਪੁਲਸ ਸਟੇਸ਼ਨ ਰਾਮਾ ਮੰਡੀ ਦੇ ਅਧਿਕਾਰੀਆਂ ਨਾਲ ਮਿਲ ਕੇ ਸਥਾਨਕ ਲੱਧੇਵਾਲੀ ਰੋਡ ਸਥਿਤ ਨਵ ਫਾਰਮਾ ’ਤੇ ਅਚਾਨਕ ਛਾਪਾਮਾਰੀ ਕਰ ਕੇ ਉਥੋਂ 9 ਤਰ੍ਹਾਂ ਦੀਆਂ ਅਜਿਹੀਆਂ ਦਵਾਈਆਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਵਰਤੋਂ ਆਮ ਤੌਰ ’ਤੇ ਨਸ਼ੇ ਲਈ ਕੀਤੀ ਜਾਂਦੀ ਹੈ।

ਦੁਕਾਨ ’ਤੇ ਬੈਠਾ ਵਿਅਕਤੀ ਇਨ੍ਹਾਂ ਦਵਾਈਆਂ ਦੀ ਸੇਲ-ਪਰਚੇਜ਼ ਦਾ ਕੋਈ ਰਿਕਾਰਡ ਨਹੀਂ ਦਿਖਾ ਸਕਿਆ, ਜਿਸ ਕਾਰਨ ਡਰੱਗ ਕੰਟਰੋਲਰ ਨੇ ਸਾਰੀਆਂ ਦਵਾਈਆਂ ਆਪਣੇ ਕਬਜ਼ੇ ਵਿਚ ਲੈ ਲਈਆਂ। ਇਨ੍ਹਾਂ ਦਵਾਈਆਂ ਦੀ ਕੀਮਤ 43085 ਰੁਪਏ ਹੈ।


author

Babita

Content Editor

Related News