...ਤੇ ਹੁਣ ''ਮਿਲਾਵਟਖੋਰਾਂ'' ਦੀ ਰਿਪੋਰਟ ਨੂੰ ਲੁਕਾਵੇਗਾ ਸਿਹਤ ਮਹਿਕਮਾ, ਸਰਕਾਰ ਨੇ ਦਿੱਤੇ ਅਜਿਹੇ ਨਿਰਦੇਸ਼

Thursday, Oct 08, 2020 - 01:31 PM (IST)

...ਤੇ ਹੁਣ ''ਮਿਲਾਵਟਖੋਰਾਂ'' ਦੀ ਰਿਪੋਰਟ ਨੂੰ ਲੁਕਾਵੇਗਾ ਸਿਹਤ ਮਹਿਕਮਾ, ਸਰਕਾਰ ਨੇ ਦਿੱਤੇ ਅਜਿਹੇ ਨਿਰਦੇਸ਼

ਲੁਧਿਆਣਾ (ਸਹਿਗਲ) : ਸ਼ਹਿਰ 'ਚ ਫੂਡ ਬਿਜ਼ਨੈੱਸ ਆਪਰੇਟਰ ਜੋ ਮਿਲਾਵਟਖ਼ੋਰੀ ਅਤੇ ਹੇਠਲੇ ਦਰਜੇ ਦੇ ਖਾਧ ਪਦਾਰਥ ਬਣਾਉਣ ਦੇ ਧੰਦੇ 'ਚ ਸ਼ਾਮਲ ਹਨ, ਦੇ ਲਈ ਸਿਹਤ ਮਹਿਕਮਾ ਹੁਣ ਰਹਿਨੁਮਾ ਬਣ ਕੇ ਸਾਹਮਣੇ ਆਇਆ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਜੇਸ਼ ਗਰਗ ਦੇ ਮੁਤਾਬਕ ਜਿਨ੍ਹਾਂ ਵਿਅਕਤੀਆਂ ਦੇ ਫੂਡ ਨਮੂਨੇ ਜਾਂਚ 'ਚ ਫੇਲ੍ਹ ਪਾਏ ਜਾਣਗੇ, ਸਿਹਤ ਮਹਿਕਮਾ ਉਨ੍ਹਾਂ ਦੇ ਨਾਮ ਉਜਾਗਰ ਨਹੀਂ ਕਰੇਗਾ ਅਤੇ ਨਾ ਹੀ ਅਜਿਹੇ ਲੋਕਾਂ ਦੀ ਜਾਣਕਾਰੀ ਆਰ. ਟੀ. ਆਈ. ਜ਼ਰੀਏ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਘਰ 'ਚ ਕੰਮ ਕਰਦੇ ਨੌਕਰ ਦਾ ਦਿਲ ਹੋਇਆ ਬੇਈਮਾਨ, ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੀਤੀ ਵੱਡੀ ਵਾਰਦਾਤ

ਉਨ੍ਹਾਂ ਨੇ ਇਸ ਦਾ ਕਾਰਨ ਪੁੱਛਣ 'ਤੇ ਦੱਸਿਆ ਕਿ ਅਜਿਹੇ ਸਰਕਾਰ ਦੇ ਨਿਰਦੇਸ਼ ਹਨ, ਜਦੋਂ ਉਨ੍ਹਾਂ ਤੋਂ ਅਜਿਹੇ ਨਿਰਦੇਸ਼ਾਂ ਦੀ ਕਾਪੀ ਮੰਗੀ ਗਈ ਤਾਂ ਉਹ ਕੋਈ ਜਵਾਬ ਨਾ ਦੇ ਸਕੇ। ਜ਼ਿਕਰਯੋਗ ਹੈ ਕਿ ਪਿਛਲੇ 2 ਮਹੀਨਿਆਂ 'ਚ 20 ਤੋਂ ਜ਼ਿਅਦਾ ਫੂਡ ਨਮੂਨੇ ਫੇਲ੍ਹ ਹੋਏ ਹਨ। ਸਿਵਲ ਸਰਜ਼ਨ ਰਾਜੇਸ ਬੱਗਾ ਨਾਲ ਜਦੋਂ ਇਸ ਸਬੰਧੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਨਿਰਦੇਸ਼ਾਂ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ 'ਸੁਖਦੇਵ ਢੀਂਡਸਾ' ਨੇ ਕੀਤਾ ਵੱਡਾ ਐਲਾਨ

ਉਹ ਇਸ ਸਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ ਨਾਲ ਗੱਲ ਕਰਨਗੇ। ਇਹ ਵੀ ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਹਰ ਜ਼ਿਲੇ 'ਚ ਮਹੀਨੇ ਦੇ ਨਮੂਨੇ ਲੈਣ ਦੀ ਗਿਣਤੀ ਨਿਰਾਧਾਰਤ ਕੀਤੀ ਗਈ ਹੈ, ਜਿਸ ਦੇ ਤਹਿਤ ਜ਼ਿਲ੍ਹੇ 'ਚ 250 ਫੂਡ ਨਮੂਨੇ ਲੈਣੇ ਜ਼ਰੂਰੀ ਹੈ ਪਰ ਡਾ.ਰਾਜੇਸ਼ ਗਰਗ ਦੇ ਮੁਤਾਬਕ ਅਗਸਤ ਦੇ ਮੁਕਾਬਲੇ ਸਤੰਬਰ ਮਹੀਨੇ 'ਚ ਨਮੂਨੇ ਘੱਟ ਲੈਣ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੋ ਫੂਡ ਸੇਫਟੀ ਅਫ਼ਸਰ ਕੋਰੋਨਾ ਪਾਜ਼ੇਟਿਵ ਆ ਗਏ ਸਨ।

ਇਹ ਵੀ ਪੜ੍ਹੋ : ਅਲਮਾਰੀ 'ਚੋਂ ਮਿਲੀ ਤਸਵੀਰ ਨੇ ਨਵ-ਵਿਆਹੁਤਾ ਦੀ ਜ਼ਿੰਦਗੀ 'ਚ ਲਿਆਂਦਾ ਭੂਚਾਲ, ਮਿੱਟੀ 'ਚ ਰੁਲ੍ਹੀਆਂ ਸਦਰਾਂ

ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਮਹਿਕਮੇ ਵੱਲੋਂ ਦਿੱਤੀ ਗਈ ਇਕ ਹੀ ਗੱਡੀ ਹੈ, ਜਿਸ ਨਾਲ ਇਕ ਸਮੇਂ 'ਚ ਇਕ ਟੀਮ ਫੂਡ ਨਮੂਨੇ ਲਈ ਜਾਂਦੀ ਹੈ ਮਤਲਬ ਕਿ 4 ਫੂਡ ਸੇਫਟੀ ਅਫ਼ਸਰਾਂ ਲਈ ਚਾਰ ਗੱਡੀਆਂ ਦੀ ਲੋੜ ਹੈ।

 


author

Babita

Content Editor

Related News