ਹੈਲਥ ਡਿਪਾਰਟਮੈਂਟ ਦਾ ''ਫੂਡ ਸੇਫਟੀ ਵਿਭਾਗ'' ਫਿਰ ਰਿਸ਼ਵਤਖੋਰੀ ਦੇ ਦੋਸ਼ਾਂ ’ਚ ਘਿਰਿਆ

06/14/2021 1:48:57 AM

ਅੰਮ੍ਰਿਤਸਰ(ਦਲਜੀਤ)- ਸਿਹਤ ਵਿਭਾਗ ਦਾ ਫੂਡ ਸੇਫਟੀ ਵਿਭਾਗ ਇਕ ਵਾਰ ਫਿਰ ਤੋਂ ਰਿਸ਼ਵਤਖੋਰੀ ਦੇ ਦੋਸ਼ਾਂ ’ਚ ਘਿਰ ਗਿਆ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਇੰਦਰ ਮੋਹਨ ਗੁਪਤਾ ’ਤੇ ਦੁਕਾਨਦਾਰ ਨੂੰ ਧਮਕਾਉਣ ਦੇ ਨਾਲ-ਨਾਲ 16000 ਵਸੂਲਣ ਦੇ ਦੋਸ਼ ਲੱਗੇ ਹਨ। ਮਾਮਲਾ ਖੇਤਰ ਦੇ ਵਿਧਾਇਕ ਡਾ. ਰਾਜ ਕੁਮਾਰ ਕੋਲ ਵੀ ਪਹੁੰਚ ਗਿਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕ ਵੱਲੋਂ ਸਿਵਲ ਸਰਜਨ ਨੂੰ ਮੌਕੇ ’ਤੇ ਸੱਦਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ। ਪੀੜਤ ਵਿਅਕਤੀ ਵੱਲੋਂ ਜਿੱਥੇ ਉੱਚ ਅਧਿਕਾਰੀਆਂ ਨੂੰ ਐਫ਼ੀਡੇਵਿਟ ਦਿੱਤਾ ਗਿਆ ਹੈ, ਉਥੇ ਹੀ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

PunjabKesari

ਇਹ ਵੀ ਪੜ੍ਹੋ-  ਮੋਦੀ ਸਰਕਾਰ ਦੇਸ਼ ਅੰਦਰ ਲੋਕਾਂ ਦੇ ਜਮਹੂਰੀ ਹੱਕਾਂ ਦਾ ਬੁਰੀ ਤਰ੍ਹਾਂ ਕਰ ਰਹੀ ਹੈ ਦਮਨ : ਆਗੂ

ਕਰਮਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਨਾਰਾਇਣਗੜ ’ਚ ਆਟਾ ਦੀ ਚੱਕੀ ਚਲਾਉਣ ਦੇ ਨਾਲ-ਨਾਲ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। 2 ਜੂਨ ਨੂੰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਇੰਦਰ ਮੋਹਨ ਗੁਪਤਾ ਆਪਣੀ ਟੀਮ ਦੇ ਨਾਲ ਉਨ੍ਹਾਂ ਦੀ ਦੁਕਾਨ ’ਤੇ ਆਏ ਅਤੇ ਸੈਂਪਲਿੰਗ ਦੇ ਨਾਂ ’ਤੇ ਉਨ੍ਹਾਂ ਨੂੰ ਧਮਕਾਉਣ ਲੱਗੇ। ਕਰਮਜੀਤ ਨੇ ਦੱਸਿਆ ਕਿ ਡਾ. ਗੁਪਤਾ ਨੇ ਕਥਿਤ ਤੌਰ ’ਤੇ ਉਨ੍ਹਾਂ ਤੋਂ 50000 ਦੀ ਮੰਗ ਕੀਤੀ। ਨਾ ਦੇਣ ’ਤੇ ਦੁਕਾਨ ਦੇ ਸੈਂਪਲ ਭਰਨ ਲਈ ਕਿਹਾ। ਕਾਫ਼ੀ ਬਹਿਸ ਦੇ ਬਾਅਦ 16000 ਦੇਣ ’ਚ ਸਹਿਮਤੀ ਬਣੀ। ਆਟਾ ਚੱਕੀ ਅਤੇ ਦੁਕਾਨ ’ਚ ਕੈਮਰੇ ਲੱਗੇ ਹੋਣ ਦੇ ਕਾਰਨ ਡਾ. ਉਨ੍ਹਾਂ ਦੇ ਨਾਲ ਗੋਦਾਮ ’ਚ ਆ ਗਏ ਜਿੱਥੇ ਉਨ੍ਹਾਂ ਰਿਸ਼ਵਤ ਲਈ। ਇਹ ਘਟਨਾ 2 ਜੂਨ ਸ਼ਾਮ ਪੰਜ ਵਜੇ ਦੇ ਕਰੀਬ ਦੀ ਹੈ। ਉੱਧਰ ਦੂਜੇ ਪਾਸੇ ਜ਼ਿਲ੍ਹਾ ਸਿਹਤ ਅਧਿਕਾਰੀ ਖ਼ਿਲਾਫ਼ ਰਿਸ਼ਵਤਖੋਰੀ ਦੇ ਲੱਗੇ ਦੋਸ਼ਾਂ ਦੇ ਬਾਅਦ ਮਾਮਲਾ ਗਰਮਾਉਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨਿਆਂਸੰਗਤ ਨਹੀਂ : ਵੇਰਕਾ

ਐਤਵਾਰ ਨੂੰ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸ਼ਿਵਕੁਮਾਰ ਦੀ ਅਗਵਾਈ ’ਚ ਸੈਂਕੜੇ ਦੁਕਾਨਦਾਰ ਜ਼ਿਲ੍ਹਾ ਸਿਹਤ ਅਫਸਰ ਦੇ ਖ਼ਿਲਾਫ਼ ਇਕਜੁਟ ਹੋ ਗਏ। ਦੁਕਾਨਦਾਰਾਂ ਨੇ ਮਾਮਲੇ ਦੀ ਸ਼ਿਕਾਇਤ ਵਿਧਾਇਕ ਡਾ. ਰਾਜਕੁਮਾਰ ਵੇਰਕਾ ਤੋਂ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ। ਡਾ. ਰਾਜ ਕੁਮਾਰ ਨੇ ਡੀ. ਐੱਚ. ਓ. ਇੰਦਰ ਮੋਹਨ ਗੁਪਤਾ ਅਤੇ ਸਿਵਲ ਸਰਜਨ ਡਾ. ਚਰਣਜੀਤ ਸਿੰਘ ਨੂੰ ਸੱਦ ਕੇ ਜਵਾਬ ਮੰਗਿਆ ਹੈ। ਵਿਧਾਇਕ ਨੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੂੰ ਅਧਿਕਾਰੀ ਦੇ ਬਾਰੇ ’ਚ ਦੱਸਿਆ ਅਤੇ ਪੀੜਤ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਲਈ ਕਿਹਾ।

ਉੱਧਰ ਦੂਜੇ ਪਾਸੇ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਵੀ ਮਾਮਲੇ ਦੀ ਜਾਂਚ ਲਈ ਕਿਹਾ ਗਿਆ ਹੈ। ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਾਰੇ ਦੁਕਾਨਦਾਰ 14 ਜੂਨ ਸੋਮਵਾਰ ਨੂੰ ਵਿਜੀਲੈਂਸ ਐੱਸ. ਐੱਸ. ਪੀ. ਪਰਮਪਾਲ ਨੂੰ ਇਕ ਸ਼ਿਕਾਇਤ ਡਾ. ਗੁਪਤਾ ਖ਼ਿਲਾਫ਼ ਸੌਂਪਣਗੇ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ । ਕਰਮਜੀਤ ਨੇ ਦੱਸਿਆ ਕਿ ਡਾ. ਗੁਪਤਾ ਉਕਤ ਰਕਮ ਲੈਣ ਦੇ ਬਾਅਦ 4 ਬੋਤਲ ਸਰੋਂ ਦਾ ਤੇਲ ਅਤੇ ਦੇਸੀ ਘਿਓ ਦਾ ਟੀਨ ਵੀ ਆਪਣੇ ਨਾਲ ਲੈ ਗਏ। ਸਾਰੇ ਸਾਮਾਨ ਦੀ ਅਦਾਇਗੀ ਉਨ੍ਹਾਂ ਨੂੰ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ- ਬਸਪਾ ਤੇ ਅਕਾਲੀ ਦਲ ਦੇ ਗਠਜੋੜ ਤੋਂ ਬਾਅਦ ਵਿਰੋਧੀਆਂ ਦੇ ਹਮਲੇ ਹੋਏ ਤੇਜ਼

ਇਸ ਬਾਰੇ ਜਦੋਂ ਡਾ. ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਾਜਿਸ਼ ਤਹਿਤ ਇਸ ਮਸਲੇ ’ਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੁਕਾਨ ’ਚ ਸੈਂਪਲ ਭਰੇ ਹਨ, ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜੋ ਵੀ ਰਿਪੋਰਟ ਆਵੇਗੀ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ ।
 


Bharat Thapa

Content Editor

Related News