ਸਿਹਤ ਵਿਭਾਗ ਨੇ ਮਨਾਈ ਲੋਹੜੀ ਧੀਆਂ ਦੀ (ਤਸਵੀਰਾਂ)

Friday, Jan 11, 2019 - 01:03 PM (IST)

ਸਿਹਤ ਵਿਭਾਗ ਨੇ ਮਨਾਈ ਲੋਹੜੀ ਧੀਆਂ ਦੀ (ਤਸਵੀਰਾਂ)

ਜਲੰਧਰ (ਰੱਤਾ) : ਲੋਕਾਂ ਦੇ ਦਿਲਾਂ ਵਿਚੋਂ ਕੁੜੀ-ਮੁੰਡੇ ਦਾ ਫਰਕ ਖਤਮ ਕਰਨ ਅਤੇ ਉਨ੍ਹਾਂ ਨੂੰ ਧੀਆਂ ਦੀ ਲੋਹੜੀ ਮਨਾਉਣ ਲਈ ਪ੍ਰੇਰਤ ਕਰਨ ਦੇ ਮੱਤਵ ਨਾਲ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਲੋਹੜੀ ਧੀਆਂ ਦੀ ਪ੍ਰੋਗਰਾਮ ਦਾ ਆਯੋਜਨ ਕੀਤਾ। ਸਿਵਲ ਸਰਜਨ ਦਫਤਰ 'ਚ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ 'ਚ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਸਾਰਿਆਂ ਨੂੰ ਲੋਹੜੀ ਦੀ ਵਿਧਾਈ ਦੇ ਕੇ ਕੀਤੀ ਤੇ ਕਿਹਾ ਕਿ ਧੀਆਂ ਦੀ ਲੋਹੜੀ ਮਨਾ ਕੇ ਅਸੀਂ ਲੋਕਾਂ ਦੀ ਮਾਨਸਿਕਤਾ ਬਦਲ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਖਿੱਤੇ 'ਚ ਅੱਜ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹਨ। ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਡਾ. ਸੁਰਿੰਦਰ ਕੁਮਾਰ ਨੇ ਵੀ ਸਾਰਿਆਂ ਨੂੰ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। 

PunjabKesari
ਮੈਡੀਕਲ ਅਫਸਰ ਡਾ. ਵੰਦਨਾ ਸੱਗੜ ਨੇ ਧੀਆਂ ਦੀ ਲੋਹੜੀ ਦੇ ਸੰਬੰਧ ਵਿਚ ਪੰਜਾਬੀ ਗੀਤ ਤੇ ਟੱਪੇ ਸੁਣਾ ਕੇ ਖੂਬ ਵਾਹ-ਵਾਹੀ ਲੁੱਟੀ। ਪ੍ਰੋਗਰਾਮ ਦੇ ਅੰਤ ਵਿਚ ਸਿਹਤ ਵਿਭਾਗ ਵਲੋਂ ਉਨ੍ਹਾਂ 51 ਕੁੜੀਆਂ ਨੂੰ ਸਨਮਾਨਤ ਵੀ ਕੀਤਾ ਗਿਆ, ਜਿਨ੍ਹਾਂ ਦੀ ਪਹਿਲੀ ਲੋਹੜੀ ਸੀ। ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਸੀਨੀਅਰ ਮੈਡੀਕਲ ਅਫਸਰ ਡਾ. ਰਾਜੀਵ ਸ਼ਰਮਾ ਵਲੋਂ ਨਿਭਾਈ ਗਈ।


author

Gurminder Singh

Content Editor

Related News