ਡਾਕਟਰ ਪੁਲਸ ਦੇ ਫਾਲਤੂ ਸਵਾਲਾਂ ਦਾ ਨਹੀਂ ਦੇਣਗੇ ਜਵਾਬ
Saturday, Sep 23, 2017 - 01:34 PM (IST)

ਅੰਮ੍ਰਿਤਸਰ (ਦਲਜੀਤ) - ਸਿਹਤ ਵਿਭਾਗ ਦੇ ਡਾਕਟਰ ਹੁਣ ਲੜਾਈ-ਝਗੜੇ ਦੇ ਕੇਸਾਂ 'ਚ ਪੁਲਸ ਅਧਿਕਾਰੀਆਂ ਦੇ ਫਾਲਤੂ ਸਵਾਲਾਂ ਦਾ ਜਵਾਬ ਨਹੀਂ ਦੇਣਗੇ। ਵਿਭਾਗ ਨੇ ਡਾਕਟਰਾਂ ਨੂੰ ਅਜਿਹੇ ਕੇਸਾਂ 'ਚ ਪੁਲਸ ਤੋਂ ਦੂਰੀ ਬਣਾ ਕੇ ਰੱਖਣ ਦੀ ਹਦਾਇਤ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਸਬੰਧੀ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਮੈਡੀਕਲ ਲੀਗਲ (ਲੜਾਈ-ਝਗੜੇ) ਦੇ ਕੇਸਾਂ 'ਚ ਕੁਝ ਪੁਲਸ ਅਧਿਕਾਰੀ ਡਾਕਟਰਾਂ ਤੋਂ ਫਾਲਤੂ ਸਵਾਲ-ਜਵਾਬ ਕਰਦੇ ਰਹਿੰਦੇ ਹਨ। ਪੁਲਸ ਅਧਿਕਾਰੀਆਂ ਦੀ ਇਸ ਕਾਰਵਾਈ ਕਾਰਨ ਡਾਕਟਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਆਦੇਸ਼ਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਡਾਕਟਰ ਪੁਲਸ ਦੇ ਕਿਸੇ ਵੀ ਫਾਲਤੂ ਜਵਾਬ ਦੇਣ ਦੇ ਪਾਬੰਦ ਨਹੀਂ ਹਨ। ਮਾਣਯੋਗ ਹਾਈਕੋਰਟ ਵੱਲੋਂ ਵੀ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ।