ਹੈੱਡਕਾਂਸਟੇਬਲ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ

Tuesday, Mar 20, 2018 - 06:34 AM (IST)

ਹੈੱਡਕਾਂਸਟੇਬਲ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ

ਜਲੰਧਰ, (ਮਹੇਸ਼)- ਛੁੱਟੀ 'ਤੇ ਚੱਲ ਰਹੇ ਪੀ. ਏ. ਪੀ. ਦੀ 27ਵੀਂ ਬਟਾਲੀਅਨ ਵਿਚ ਤਾਇਨਾਤ ਇਕ ਹੈੱਡਕਾਂਸਟੇਬਲ ਦੇ 25 ਸਾਲ ਦੇ ਬੇਟੇ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਮ੍ਰਿਤਕ ਦੀ ਪਛਾਣ ਰਣਬੀਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਦਾਦੂਵਾਲ ਥਾਣਾ ਸਦਰ ਜ਼ਿਲਾ ਜਲੰਧਰ ਦੇ ਤੌਰ 'ਤੇ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੀ ਪੁਲਸ ਚੌਕੀ ਜੰਡਿਆਲਾ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਣਬੀਰ ਸਿੰਘ ਨੇ ਆਪਣੇ ਦਾਦੂਵਾਲ ਸਥਿਤ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨੂੰ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਲੈ ਗਏ, ਜਿਥੇ ਐਤਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਰਣਬੀਰ ਸਿੰਘ ਦਾ ਵਿਆਹ ਦੋ ਸਾਲ ਪਹਿਲਾਂ ਰਾਜਵਿੰਦਰ ਕੌਰ ਨਾਲ ਹੋਇਆ ਸੀ। ਰਾਜਵਿੰਦਰ ਕੌਰ ਮੁਤਾਬਕ ਰਣਬੀਰ ਸਿੰਘ ਨੂੰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਮਿਰਗੀ ਦੇ ਦੌਰੇ ਪੈਣ ਲੱਗ ਪਏ ਸਨ, ਜਿਸ ਦਾ ਇਲਾਜ ਉਹ ਜਲੰਧਰ ਦੇ ਇਕ ਨਿੱਜੀ ਹਸਪਤਾਲ ਤੋ ੰਕਰਵਾ ਰਿਹਾ ਸੀ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਰਣਬੀਰ ਸਿੰਘ ਨੇ ਬੀਮਾਰੀ ਤੋਂ ਤੰਗ ਆ ਕੇ ਹੀ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਦੇ ਬਿਆਨਾਂ 'ਤੇ ਫਿਲਹਾਲ ਧਾਰਾ 174 ਦੇ ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਰਣਬੀਰ ਦੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ। ਰਣਬੀਰ ਪਿੰਡ ਵਿਚ ਹੀ ਖੇਤੀਬਾੜੀ ਕਰਦਾ ਸੀ ਤੇ ਹਮੇਸ਼ਾ ਖੁਸ਼ ਨਜ਼ਰ ਆਉਂਦਾ ਸੀ। 

ਰਣਬੀਰ ਪੁਲਸ ਮੁਲਾਜ਼ਮ ਦਾ ਸੀ ਗੋਦ ਲਿਆ ਪੁੱਤਰ
ਪੁਲਸ ਮੁਲਾਜ਼ਮ ਪਰਮਜੀਤ ਸਿੰਘ ਦੇ ਆਪਣੇ ਬੇਟੇ ਦੀ ਕਈ ਸਾਲ ਪਹਿਲਾਂ ਬ੍ਰੇਨ ਟਿਊਮਰ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਮਜੀਤ ਸਿੰਘ ਆਪਣੇ ਸਾਂਢੂ ਦੇ ਪੁੱਤਰ ਰਣਬੀਰ ਨੂੰ ਗੋਦ ਲੈ ਲਿਆ ਅਤੇ ਆਪਣੇ ਪੁੱਤਰ ਵਾਂਗ ਪਾਲ ਪੋਸ ਕੇ ਵੱਡਾ ਕੀਤਾ। ਰਣਬੀਰ ਨੂੰ ਗੋਦ ਲੈਣ ਤੋਂ ਬਾਅਦ ਪਰਮਜੀਤ ਦੇ ਘਰ ਇਕ ਬੇਟੀ ਨੇ ਵੀ ਜਨਮ ਲਿਆ। ਰਣਬੀਰ ਦਾ ਆਪਣੀ ਭੈਣ ਨਾਲ ਵੀ ਬਹੁਤ ਪਿਆਰ ਸੀ।


Related News