ਮੰਦਰ ''ਚ ਚੋਰੀ ਕਰਨ ਤੇ ਹੈੱਡਕਾਂਸਟੇਬਲ ਦੀ ਗੱਡੀ ਨੂੰ ਅੱਗ ਲਾਉਣ ਵਾਲੇ 2 ਕਾਬੂ

Sunday, Jul 08, 2018 - 06:44 AM (IST)

ਮੰਦਰ ''ਚ ਚੋਰੀ ਕਰਨ ਤੇ ਹੈੱਡਕਾਂਸਟੇਬਲ ਦੀ ਗੱਡੀ ਨੂੰ ਅੱਗ ਲਾਉਣ ਵਾਲੇ 2 ਕਾਬੂ

ਚੰਡੀਗੜ੍ਹ,   (ਸੁਸ਼ੀਲ)-  ਧਨਾਸ 'ਚ ਹੈੱਡਕਾਂਸਟੇਬਲ ਦੀ ਗੱਡੀ ਨੂੰ ਅੱਗ ਲਾਉਣ ਵਾਲੇ ਤੇ ਸੈਕਟਰ-15 ਦੇ ਸਨਾਤਨ ਧਰਮ ਮੰਦਰ ਵਿਚ ਚੋਰੀ ਕਰਨ ਵਾਲੇ ਇਕ ਨਾਬਾਲਗ ਸਮੇਤ ਦੋ ਚੋਰਾਂ ਨੂੰ ਸੈਕਟਰ-11 ਥਾਣਾ ਪੁਲਸ ਨੇ ਦਬੋਚ ਲਿਆ । ਮੁਲਜ਼ਮਾਂ ਦੀ ਪਛਾਣ ਸੈਕਟਰ-25 ਨਿਵਾਸੀ ਰਾਹੁਲ ਤੇ 15 ਸਾਲਾ ਨਾਬਾਲਗ ਵਜੋਂ ਹੋਈ । ਪੁਲਸ ਨੇ ਨਾਬਾਲਗ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ, ਜਿਥੋਂ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ । ਰਾਹੁਲ ਨੂੰ ਪੁਲਸ ਐਤਵਾਰ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕਰੇਗੀ ।  
ਸੈਕਟਰ-11 ਥਾਣਾ ਇੰਚਾਰਜ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-15 ਸਥਿਤ ਸਨਾਤਨ ਧਰਮ ਮੰਦਰ ਦਾ ਦਾਨ ਪਾਤਰ ਚੋਰੀ ਕਰਨ ਵਾਲੇ ਦੋ ਨੌਜਵਾਨ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ । ਪੁਲਸ ਨੇ ਸੈਕਟਰ-25 ਵਿਚ ਨਾਕਾ ਲਾ ਕੇ ਰਾਹੁਲ ਤੇ ਇਕ ਨਾਬਾਲਗ ਨੂੰ ਦਬੋਚ ਲਿਆ । ਰਾਹੁਲ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਸ ਨੇ ਹੀ ਮੰਦਰ ਵਿਚ ਚੋਰੀ ਕੀਤੀ ਸੀ । ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਮੰਦਰ 'ਚੋਂ ਚੋਰੀ ਕੀਤਾ ਗਿਆ ਲੋਟਾ ਬਰਾਮਦ ਕਰ ਲਿਆ । 
ਉਸਨੇ ਦੱਸਿਆ ਕਿ ਉਸਨੇ ਆਪਣੇ ਦੋ ਨਾਬਾਲਗ ਸਾਥੀਆਂ ਦੇ ਨਾਲ ਮਿਲ ਕੇ ਧਨਾਸ ਵਿਚ ਹੈੱਡਕਾਂਸਟੇਬਲ ਦੀ ਗੱਡੀ ਨੂੰ ਅੱਗ ਲਾਈ ਸੀ । ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਸ ਤੋਂ ਬਾਅਦ ਮੋਟਰਸਾਈਕਲ 'ਚੋਂ ਪੈਟਰੋਲ ਕੱਢ ਕੇ ਗੱਡੀ ਨੂੰ ਅੱਗ ਲਾ ਦਿੱਤੀ । ਹੈੱਡਕਾਂਸਟੇਬਲ ਦੇ ਕਹਿਣ 'ਤੇ ਉਸਦੀ ਝੁੱਗੀ ਢਾਹ ਦਿੱਤੀ ਗਈ ਸੀ । ਹੈੱਡਕਾਂਸਟੇਬਲ ਅਮਰਜੀਤ ਸਿੰਘ ਦੀ ਡਿਊਟੀ ਡੀ. ਸੀ. ਦਫਤਰ ਵਿਚ ਹੈ । ਉਹ ਉਲੰਘਣਾ ਹਟਾਓ ਟੀਮ ਦੇ ਨਾਲ ਡਰਾਈਵ 'ਤੇ ਜਾਂਦਾ ਹੈ ।


Related News