ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਦੇ ਕੋਰੋਨਾ ਪੀੜਤ ਹੋਣ ਦੇ ਮਾਮਲੇ ਦੀ ਢੀਂਡਸਾ ਨੇ ਮੰਗੀ ਜਾਂਚ

Saturday, May 02, 2020 - 06:38 PM (IST)

ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਦੇ ਕੋਰੋਨਾ ਪੀੜਤ ਹੋਣ ਦੇ ਮਾਮਲੇ ਦੀ ਢੀਂਡਸਾ ਨੇ ਮੰਗੀ ਜਾਂਚ

ਸੰਗਰੂਰ (ਬੇਦੀ) : ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਨਾਲ ਵਾਪਰੇ ਘਟਨਾਕ੍ਰਮ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਸੱਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ।ਇੱਥੇ ਜਾਰੀ ਇਕ ਬਿਆਨ ਰਾਹੀ ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਰਹਿੰਦਿਆਂ ਗੁਰੂ ਦੀ ਕਿਰਪਾ ਸਦਕਾ ਸੰਗਤ ਠੀਕ ਠਾਕ ਸੀ ਸਿਤਮ ਦੀ ਗੱਲ ਇਹ ਹੈ ਕਿ ਸੰਗਤ ਦੇ ਪੰਜਾਬ ਪੁੱਜਦਿਆ ਇਹੋ ਜਿਹੇ ਹਾਲਾਤ ਬਣ ਗਏ ਜਿਨ੍ਹਾਂ ਨੇ ਸਰਕਾਰਾਂ ਦੇ ਪ੍ਰਬੰਧਾਂ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਦਿੱਤੇ। ਅਚਾਨਕ ਹੀ ਲਾਕਡਾਨ ਵਿਚ ਘਿਰੀ ਸੰਗਤ ਨੂੰ 30-40 ਦਿਨ ਉਥੇ ਗੁਜ਼ਾਰਨੇ ਪਏ। 

ਇਹ ਵੀ ਪੜ੍ਹੋ : ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਟਾਂਡਾ ਦੇ 9 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ੇਟਿਵ 

ਢੀਂਡਸਾ ਨੇ ਹਜ਼ੂਰ ਸਾਹਿਬ ਵਿਖੇ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਪੰਜਾਬ ਦੇ ਜਾਏ ਸਮੁੱਚੇ ਸ਼ਰਧਾਲੂਆਂ ਦੀ ਤਨੋ-ਮਨੋਂ ਸੁਚੱਜੀ ਸੇਵਾ ਸੰਭਾਲ ਕੀਤੀ। ਉਨ੍ਹਾਂ ਕੋਰੋਨਾ ਵਾਇਰਸ ਦੇ ਕਹਿਰ ਦੋਰਾਨ ਫੈਲਾਈਆਂ ਜਾ ਰਹੀਆਂ ਝੂਠੀਆ ਅਫਵਾਹਾਂ ਤੋਂ ਸੁਚੇਤ ਕਰਦਿਆ ਲੋਂਕਾ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਨਾਂਦੇੜ ਸਾਹਿਬ ਤੋਂ ਪੁੱਜੇ ਸ਼ਰਧਾਲੂਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਤਾਂ ਕਿ ਉਹ ਜਲਦੀ ਤੋਂ ਜਾਲਦੀ ਆਪਣੇ ਘਰ ਪੁੱਜਣ।

ਇਹ ਵੀ ਪੜ੍ਹੋ : ਕਪੂਰਥਲਾ : ਹਜ਼ੂਰ ਸਾਹਿਬ ਤੋਂ ਪਰਤੀ ਮਹਿਲਾ ਦੀ ਰਿਪੋਰਟ ਆਈ ਪਾਜ਼ੇਟਿਵ

ਢੀਂਡਸਾ ਨੇ ਕਿਹਾ ਕਿ ਇਸ ਔਖੀ ਘੜੀ ਇਕ ਦੂਜੇ ਦਾ ਸਹਾਰਾ ਬਣੀਏ ਅਤੇ ਸਹਿਯੋਗ ਕਰੀਏ। ਉਨ੍ਹਾਂ ਕਿਹਾ ਕਿ ਇਹ ਵੇਲਾ ਸਿਆਸਤ ਕਰਨ ਦਾ ਨਹੀ ਹੈ ਸਗੋਂ ਸਾਂਝੀ ਮੁਹਿੰਮ ਸਿਰਜ ਕੇ ਕਰੋਨਾ ਦੀ ਭਿਆਨਕ ਮਹਾਮਾਰੀ ਨਾਲ ਨਜਿੱਠਣ ਦਾ ਹੈ ਤਾਂ ਜੋ ਨਾਂਦੇੜ ਤੋਂ ਪਰਤੀ ਸੰਗਤ ਏਕਾਂਤਵਾਸ ਤੋਂ ਖੁਸ਼ੀਆਂ ਲੈ ਕੇ ਆਪਣੇ ਘਰ ਪੁੱਜ ਸਕੇ।

ਇਹ ਵੀ ਪੜ੍ਹੋ : ਮੁਕਤਸਰ 'ਚ 2 ਸਿਹਤ ਕਰਮਚਾਰੀਆਂ ਸਣੇ 3 ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ


author

Gurminder Singh

Content Editor

Related News