ਪੰਜਾਬ ਪੁਲਸ ਦਾ ਹੋਲਦਾਰ 10 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ

02/17/2020 9:06:11 PM

ਲੁਧਿਆਣਾ, (ਅਨਿਲ)— ਸਪੈਸ਼ਲ ਟਾਕਸ ਫੋਰਸ ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਲਗਰ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਪੰਜਾਬ ਪੁਲਸ ਦੇ ਹੋਲਦਾਰ ਨੂੰ 10 ਲੱਖ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਸਬੰਧੀ ਐੱਸ.ਟੀ.ਐਫਦੇ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਮੁਖਬਿਰ ਤੋਂ ਸੂਚਨਾਂ ਮਿਲੀ ਕਿ ਪੰਜਾਬ ਪੁਲਸ ਦਾ ਇਕ ਹੋਲਦਾਰ ਟਰਾਂਸਪੋਰਟ ਨਗਰ 'ਚ ਹੈਰੋਇਨ ਦੀ ਖੇਪ ਲੈ ਕੇ ਗ੍ਰਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ। ਜਿਸ 'ਤੇ ਐੱਸ.ਟੀ.ਐਫ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰਾਂਸਪੋਰਟ ਨਗਰ 'ਚ ਸ਼ੱਕ ਦੇ ਅਧਾਰ 'ਤੇ ਇਕ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ। ਜਦੋਂ ਪੁਲਸ ਨੇ ਡੀ.ਐੱਸ.ਪੀ ਪਵਨਜੀਤ ਚੌਧਰੀ ਦੀ ਹਾਜ਼ਰੀ 'ਚ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਾਸ਼ਟਰੀ ਬਜਾਰ 'ਚ 10 ਲੱਖ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ। ਪੁਲਸ ਨੇ ਤੁਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੀ ਪਛਾਣ ਬਲਵੀਰ ਸਿੰਘ (38) ਪੁੱਤਰ ਚੰਦ ਸਿੰਘ ਵਾਸੀ ਰਾਮਪੁਰਾ ਸੰਗਰੂਰ ਦੇ ਰੂਪ 'ਚ ਕੀਤੀ ਹੈ। ਜਿਸ ਖਿਲਾਫ ਐੱਸ.ਟੀ.ਐਫ. ਮੋਹਾਲੀ ਥਾਣੇ 'ਚ ਐਨ.ਡੀ.ਪੀ. ਰੂਲ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੋਸ਼ੀ ਹੋਲਦਾਰ ਲੁਧਿਆਣਾ 'ਚ ਸੀ ਤਾਇਨਾਤ 2 ਮਹੀਨੇ ਪਹਿਲਾਂ ਗਿਆ ਸੀ ਜੇਲ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜਿਆ ਗਿਆ ਦੋਸ਼ੀ ਹੋਲਦਾਰ ਬਲਵੀਰ ਸਿੰਘ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਕਮਿਸ਼ਨਰੇਟ 'ਚ ਤਾਇਨਾਤ ਹੈ। ਜਿਸ ਨੇ ਕਈ ਮਹੀਨੇ ਪਹਿਲਾਂ ਆਪਣੇ ਮੈਂਬਰ ਨਾਲ ਮਿਲ ਕੇ ਬੀ.ਆਰ.ਐਸ. ਨਗਰ 'ਚ ਇਕ ਮੈਡੀਕਲ ਦੀ ਦੁਕਾਨ ਵਾਲੇ ਨੂੰ ਡਰਾ ਧਮਕਾ ਕੇ ਉਸ ਤੋਂ 6 ਲੱਖ ਰੁਪਏ ਵਸੂਲੇ ਸੀ। ਜਿਸ ਸਬੰਧੀ ਥਾਣਾ ਸਰਾਭਾ ਨਗਰ 'ਚ ਮੁਕੱਦਮਾ ਕਰਕੇ ਜੇਲ ਭੇਜਿਆ ਗਿਆ ਸੀ। ਇੱਥੇ ਤੋਂ ਇਕ ਮਹੀਨਾ ਪਹਿਲਾਂ ਹੀ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਇਆ ਹੈ ਤੇ ਬਾਹਰ ਆਉਂਣ ਦੇ ਬਾਅਦ ਉਸ ਨੇ ਨਸ਼ਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ।

ਦੋਸ਼ੀ ਖੁਦ ਵੀ ਨਸ਼ਾ ਕਰਨ ਦਾ ਆਦੀ
ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਹੋਲਦਾਰ ਖੁਦ ਵੀ ਨਸ਼ਾ ਕਰਨ ਦਾ ਆਦਿ ਹੈ ਜੋ ਦਿੱਲੀ, ਘੋੜਾ ਕਾਲੋਨੀ ਆਦਿ ਕਈ ਥਾਵਾਂ ਤੋਂ ਸਸਤੇ ਰੇਟ 'ਚ ਹੈਰੋਇਨ ਖਰੀਦ ਕੇ ਲਿਆਉਂਦਾ ਹੈ ਤੇ ਅੱਗੇ ਆਪਣੇ ਗ੍ਰਾਹਕਾਂ ਨੂੰ ਮਹਿੰਗੇ ਭਾਅ ਵੇਚ ਕੇ ਮੋਟਾ ਮੁਨਾਫਾ ਕਮਾਉਂਦਾ ਹੈ ਤੇ ਇਹ ਹੈਰੋਇਨ ਦੀ ਖੇਪ ਵੀ ਉਹ ਧਰਮਕੋਟ ਤੋਂ ਕਿਸੇ ਨਸ਼ਾ ਸਮੱਲਗਰ ਤੋਂ ਖਰੀਦ ਕੇ ਲੈ ਕੇ ਆਇਆ ਹੈ ਤੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।


KamalJeet Singh

Content Editor

Related News