ਹਰਿਆਣਾ 'ਚ ਭਾਜਪਾ ਨੇ ਦਿੱਤਾ ਧੋਖਾ ਪੰਜਾਬ 'ਚ ਅਸੀਂ ਰਹਾਂਗੇ ਨਾਲ: ਸੁਖਬੀਰ

Thursday, Oct 03, 2019 - 10:15 AM (IST)

ਹਰਿਆਣਾ 'ਚ ਭਾਜਪਾ ਨੇ ਦਿੱਤਾ ਧੋਖਾ ਪੰਜਾਬ 'ਚ ਅਸੀਂ ਰਹਾਂਗੇ ਨਾਲ: ਸੁਖਬੀਰ

ਚੰਡੀਗੜ੍ਹ—ਹਰਿਆਣਾ 'ਚ ਭਾਜਪਾ ਨੇ ਸਾਡੇ ਨਾਲ ਜੋ ਕੁਝ ਕੀਤਾ ਉਸ ਦਾ ਸਾਨੂੰ ਕੇਵਲ ਕੁਝ ਘੰਟੇ ਪਹਿਲਾਂ ਹੀ ਪਤਾ ਲੱਗਾ। ਜੇਕਰ ਸਾਨੂੰ ਇਸ ਦੀ ਪਹਿਲਾਂ ਥੋੜੀ ਵੀ ਭਣਕ ਹੁੰਦੀ ਕਿ ਛੋਟਾ ਭਰਾ ਵੱਡੇ ਭਰਾ ਦੇ ਨਾਲ ਅਜਿਹੀ ਧੋਖੇਬਾਜ਼ੀ ਕਰ ਸਕਦਾ ਹੈ ਤਾਂ ਅਸੀਂ ਕੁੱਝ ਸਖਤ ਕਦਮ ਪਹਿਲਾਂ ਹੀ ਚੁੱਕ ਲੈਂਦੇ, ਜੋ ਕੁਝ ਹਰਿਆਣਾ 'ਚ ਭਾਜਪਾ ਨੇ ਕੀਤਾ ਹੈ, ਉਸ ਦੇ ਲਈ ਕੇਵਲ ਉਹ ਹੀ ਜ਼ਿੰਮੇਵਾਰ ਹੈ। ਸਾਡੇ ਵਲੋਂ ਗਠਜੋੜ ਦੌਰਾਨ ਕਿਸੇ ਵੀ ਪ੍ਰਕਾਰ ਦਾ ਕੋਈ ਗਿਲੇ-ਸ਼ਿਕਵੇ ਵਰਗੀ ਕੋਈ ਗੱਲ ਨਹੀਂ ਸੀ। ਪੰਜਾਬ 'ਚ ਅਕਾਲੀ ਭਜਾਪਾ ਦਾ ਸਾਲਾਂ ਪੁਰਾਣਾ ਗਠਜੋੜ ਹੈ, ਜੋ ਬਰਕਰਾਰ ਹੈ ਅਤੇ ਬਰਕਰਾਰ ਰਹੇਗਾ। ਇਹ ਗੱਲ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਹੀ। ਬੁੱਧਵਾਰ ਬੀਤੀ ਸ਼ਾਮ ਅਕਾਲੀ ਦਲ ਨੇ ਇਨੈਲੋ ਦੇ ਨਾਲ ਗਠਜੋੜ ਕਰ ਲਿਆ। ਹਰਿਆਣਾ 'ਚ ਸ਼ਿਅਦ ਭਾਜਪਾ ਦੇ ਸਬੰਧਾਂ 'ਚ ਆਈ ਖਟਾਸ ਨੂੰ ਲੈ ਕੇ ਉਨ੍ਹਾਂ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ 'ਚ ਅਕਾਲੀ ਦਲ ਦੇ ਵਿਧਾਇਕ ਨੂੰ ਭਾਜਪਾ ਨੇ ਤੋੜ ਲਿਆ ਇਸ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਧੋਖਾ ਹੋਇਆ ਹੈ ਸਾਨੂੰ ਇਸ ਦੀ ਉਮੀਦ ਨਹੀਂ ਸੀ ਸਾਡੇ ਨਾਲ ਹਰਿਆਣਾ ਭਾਜਪਾ ਕੁਝ ਅਜਿਹਾ ਕਰ ਸਕਦੀ ਹੈ, ਪਰ ਅਸੀਂ ਹੁਣ ਸਬਕ ਲੈ ਲਿਆ ਹੈ। ਪੈਰ ਫੂਕ-ਫੂਕ ਕੇ ਰੱਖਾਂਗੇ। ਕਿਉਂਕਿ ਸਾਨੂੰ ਉਸ ਗੱਲ ਦਾ ਪਤਾ ਹੀ ਕੁਝ ਘੰਟੇ ਹੀ ਲੱਗਿਆ। ਇਸ ਲਈ ਜਲਦਬਾਜ਼ੀ 'ਚ ਕੋਈ ਸਖਤ ਫੈਸਲਾ ਨਹੀਂ ਲੈ ਸਕੇ। ਸਾਨੂੰ ਥੋੜੀ ਵੀ ਭਣਕ ਹੁੰਦੀ ਤਾਂ ਅਸੀਂ ਸਖਤ ਕਦਮ ਚੁੱਕਦੇ। ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਭਾਜਪਾ ਵਲੋਂ ਕੀਤੀ ਗਈ ਧੋਖੇਬਾਜ਼ੀ ਦਾ ਪੰਜਾਬ 'ਚ ਕੋਈ ਅਸਰ ਹੋਵੇਗਾ, ਕਿਉਂਕਿ ਪੰਜਾਬ 'ਚ ਸਾਡੇ ਭਾਜਪਾ ਦੇ ਨਾਲ ਮਧੁਰ ਸਬੰਧ ਹਨ। ਸਾਲਾਂ ਤੋਂ ਸਾਡੀ ਕੋ-ਆਰਡੀਨੇਸ਼ਨ ਕਮੇਟੀਆਂ ਇਕੱਠੀਆਂ ਕੰਮ ਕਰ ਰਹੀਆਂ ਹਨ। ਪੰਜਾਬ 'ਚ ਅਨਬਣ ਦੀ ਕੋਈ ਗੱਲ ਨਹੀਂ ਹੈ।


author

Shyna

Content Editor

Related News