ਕਿਸਾਨਾਂ ਦੀ ਦਿੱਲੀ ਕੂਚ ਦੀ ''ਪਲਾਨਿੰਗ'' ਵੇਖ ਹਰਿਆਣਾ ਦੇ DGP ਨੇ ਪੰਜਾਬ DGP ਨੂੰ ਲਿੱਖਿਆ ਪੱਤਰ, ਕੀਤੀ ਇਹ ਅਪੀਲ
Wednesday, Feb 21, 2024 - 05:21 AM (IST)
ਚੰਡੀਗੜ੍ਹ (ਚੰਦਰ ਸ਼ੇਖਰ ਧਰਣੀ): ਕਿਸਾਨਾਂ ਵੱਲੋਂ 21 ਫ਼ਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਆਈ.ਜੀ.ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਦੂਨ ਨੇ ਡੀ.ਜੀ.ਪੀ. ਪੰਜਾਬ ਨੂੰ ਇਕ ਜ਼ਰੂਰੀ ਪੱਤਰ ਲਿਖਿਆ ਹੈ। ਪੱਤਰ ਵਿਚ ਹਰਦੀਪ ਸਿੰਘ ਦੂਨ ਨੇ ਲਿਖਿਆ ਕਿ ਸੂਚਨਾ ਮਿਲ ਰਹੀ ਹੈ ਕਿ ਪੰਜਾਬ ਦੇ ਧਰਨਾਕਾਰੀ ਕਿਸਾਨਾਂ ਵੱਲੋਂ ਜੇ.ਸੀ.ਬੀ ਮਸ਼ੀਨਾਂ ਅਤੇ ਅਜਿਹੇ ਹੋਰ ਕਈ ਸਾਧਨ ਇਕੱਠੇ ਕੀਤੇ ਜਾ ਰਹੇ ਹਨ, ਜੋ ਜਾਇਜ਼ ਨਹੀਂ ਹੈ। ਪੰਜਾਬ ਪੁਲਸ ਨੂੰ ਇਸ ਸਬੰਧੀ ਤੁਰੰਤ ਸਖ਼ਤ ਰੋਕਥਾਮ ਉਪਾਅ ਕਰਨੇ ਚਾਹੀਦੇ ਹਨ। ਅਜਿਹੇ ਜੇ.ਸੀ.ਬੀ ਅਤੇ ਹੋਰ ਸਾਧਨ ਬਾਰਡਰ 'ਤੇ ਇਕੱਠੇ ਕਰਨ ਤੋਂ ਲਗਦਾ ਹੈ ਕਿ ਬੈਰੀਕੇਡ ਤੋੜਨ ਦੀ ਯੋਜਨਾ ਹੈ। ਜਿਸ ਕਾਰਨ ਪੁਲਸ ਅਤੇ ਪੈਰ ਮਿਲਟਰੀ ਫ਼ੋਰਸਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਨੇ ਕਿਉਂ ਠੁਕਰਾਇਆ ਕੇਂਦਰ ਦਾ ਪ੍ਰਸਤਾਵ? ਜਗਜੀਤ ਸਿੰਘ ਡੱਲੇਵਾਲ ਨੇ ਦੱਸੀ ਅੰਦਰਲੀ ਗੱਲ
ਉਨ੍ਹਾਂ ਅਪੀਲ ਕੀਤੀ ਪੰਜਾਬ ਪੁਲਸ ਤੁਰੰਤ ਸਖ਼ਤ ਕਦਮ ਚੁੱਕੇ ਅਤੇ ਜੇ.ਸੀ.ਬੀ. ਮਸ਼ੀਨਾਂ ਅਤੇ ਅਜਿਹੇ ਹੋਰ ਯੰਤਰਾਂ ਨੂੰ ਤੁਰੰਤ ਕਬਜ਼ੇ ਵਿਚ ਲੈ ਕੇ ਬਾਰਡਰ ਤੋਂ ਹਟਾਵੇ। ਪੰਜਾਬ ਪੁਲਸ ਨੂੰ ਦੋਵਾਂ ਸਰਹੱਦਾਂ ਤੋਂ ਪੁਲਸ ਬਲ ਜਾਂ ਅਰਧ ਸੈਨਿਕ ਬਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਰੋਤਾਂ ਨੂੰ ਹਟਾਉਣਾ ਚਾਹੀਦਾ ਹੈ। ਜਿਹੜੇ ਲੋਕ ਅਜਿਹੇ ਸਾਧਨ ਮੁਹੱਈਆ ਕਰਵਾ ਰਹੇ ਹਨ, ਉਨ੍ਹਾਂ ਨੂੰ ਸਖ਼ਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ।
ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਪਿੱਛੇ ਰੱਖਣ ਦੀ ਅਪੀਲ
ਇਹ ਖ਼ਬਰ ਵੀ ਪੜ੍ਹੋ - ਭਾਰੀ ਬਾਰਿਸ਼ 'ਚ ਵੀ ਸ਼ੰਭੂ ਬਾਰਡਰ 'ਤੇ ਡਟੇ ਕਿਸਾਨ, ਵੇਖੋ ਮੌਕੇ ਦੇ ਹਾਲਾਤ (ਵੀਡੀਓ)
ਡੀਜੀਪੀ ਹਰਿਆਣਾ ਵੱਲੋਂ ਭੇਜੇ ਪੱਤਰ 'ਤੇ ਹਰਦੀਪ ਸਿੰਘ ਦੂਨ ਦੇ ਦਸਤਖ਼ਤ ਹਨ। ਇਕ ਹੋਰ ਪੱਤਰ ਵਿਚ ਲਿਖਿਆ ਹੈ ਕਿ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਅਜਿਹੀ ਸੂਚਨਾ ਮਿਲ ਰਹੀ ਹੈ ਕਿ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਅੱਗੇ ਰੱਖਿਆ ਜਾ ਰਿਹਾ ਹੈ। ਜੇਕਰ ਇਨ੍ਹਾਂ ਲੋਕਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਉਨ੍ਹਾਂ ਨੂੰ ਰੋਕਣ ਲਈ ਮਜਬੂਰ ਹੋਵੇਗੀ। ਅਜਿਹੀ ਸਥਿਤੀ ਵਿਚ ਪੰਜਾਬ ਪੁਲਸ ਨੂੰ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਨਿਰਧਾਰਤ ਸੀਮਾ ਤੋਂ 1 ਕਿਲੋਮੀਟਰ ਪਿੱਛੇ ਰੋਕਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਕ ਹੋਰ ਪੱਤਰ ਵਿਚ ਕਿਹਾ ਗਿਆ ਹੈ ਕਿ ਪੱਤਰਕਾਰਾਂ ਨੂੰ 1 ਕਿਲੋਮੀਟਰ ਪਿੱਛੇ ਰੋਕਿਆ ਜਾਵੇ। ਹਾਲ ਹੀ ਵਿਚ ਇਕ ਪੱਤਰਕਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8