ਹਰਿਆਣਾ ਨੂੰ ਇੰਝ ਮਿਲ ਸਕਦੀ ਰਾਹਤ, ਇਹ ਹੈ ਹੜ੍ਹ ਦੀ ਵਜ੍ਹਾ
Monday, Jul 17, 2023 - 06:54 PM (IST)
ਚੰਡੀਗੜ੍ਹ (ਬਿਊਰੋ) : ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹਥਿਨੀਕੁੰਡ ਡੈਮ ਬਣ ਜਾਂਦਾ ਹੈ ਤਾਂ ਹੜ੍ਹ ਦੀ ਸਮੱਸਿਆ ਤੋਂ ਕੁੱਝ ਹੱਦ ਤੱਕ ਨਿਜਾਤ ਪਾਈ ਜਾ ਸਕਦੀ ਹੈ। ਉਨ੍ਹਾਂ ਦੀ ਮੰਨੀਏ ਤਾਂ ਹਥਿਨੀਕੁੰਡ ਡੈਮ ਦੇ ਬਣਨ ਨਾਲ ਆਸਪਾਸ ਦੇ ਖੇਤਰ ਵਿਚ ਗ੍ਰਾਊਂਡ ਵਾਟਰ ਰਿਚਾਰਜਿੰਗ ਹੁੰਦੀ ਅਤੇ ਇਸ ਨਾਲ ਕਿਸਾਨਾਂ ਨੂੰ ਲਾਭ ਮਿਲਦਾ। ਇਸ ਤੋਂ ਇਲਾਵਾ ਯਮੁਨਾ ਨਦੀ ਦੇ ਖੇਤਰ ਵਿਚ ਹਰ ਸਾਲ ਮੀਂਹ ਦੇ ਦਿਨਾਂ ਵਿਚ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਡੈਮ ਦੇ ਬਣਨ ਨਾਲ ਹੜ੍ਹ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਡੈਮ ਦੇ ਬਣਨ ਦਾ ਫਾਇਦਾ ਰੇਣੁਕਾ, ਕਿਸਾਊ ਅਤੇ ਲਖਵਾਰ ਤਿੰਨਾਂ ਡੈਮਾਂ ਨੂੰ ਮਿਲੇਗਾ। ਇਸ ਤਿੰਨੇ ਡੈਮਾਂ ਦਾ ਬੈਲੇਂਸਿੰਗ ਰਿਜ਼ਰਵਾਇਰ ਫੰਕਸ਼ਨ ਹਥਿਨੀਕੁੰਡ ਡੈਮ ਨੂੰ ਹੀ ਬਣਾਇਆ ਜਾਵੇਗਾ। ਡੈਮ ਹਿਮਾਚਲ ਪ੍ਰਦੇਸ਼, ਹਰਿਆਣਾ, ਉਤਰਾਖੰਡ ਅਤੇ ਉਤਰ ਪ੍ਰਦੇਸ਼ ਦੇ ਇਲਾਕੇ ਵਿਚ ਬਣਾਇਆ ਜਾਣਾ ਹੈ। ਇਸ ਬਣਨ ਨਾਲ ਹਰਿਆਣਾ ਨੂੰ ਨਾ ਸਿਰਫ਼ ਬਿਜਲੀ ਮਿਲੇਗੀ, ਸਗੋਂ ਪਾਣੀ ਦੀ ਸਪਲਾਈ ਵੀ ਹੋਵੇਗੀ। ਹਥਿਨੀਕੁੰਡ ਡੈਮ ਦੀ ਸਾਲਾਨਾ ਬਿਜਲੀ ਉਤਪਾਦਨ ਸਮਰੱਥਾ 763 ਐੱਮ.ਯੂ. ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਕੇਂਦਰੀ ਜਲ ਕਮਿਸ਼ਨ ਦੀ ਸਿਧਾਂਤਕ ਸਹਿਮਤੀ ਪ੍ਰਾਪਤ ਕਰਨ ਲਈ ਮੁੱਢਲੀ ਰਿਪੋਰਟ ਤਿਆਰ ਕਰਨਾ ਜ਼ਰੂਰੀ ਹੈ ਅਤੇ ਇਸ ਕੜੀ ਵਿਚ ਮੁੱਢਲੀ ਰਿਪੋਰਟ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੁਦਰਤ ਨਾਲ ਛੇੜਛਾੜ ਕਰ ਕੇ ਰੋਕਿਆ ਵਹਾਅ ਤਾਂ ਹੜ੍ਹ ਨੇ ਸਭ ਕੀਤਾ ਤਬਾਹ
1. ਹਰਿਆਣਾ ਦਾ ਭੂਗੋਲਿਕ ਸਥਾਨ ਦਿੱਲੀ - ਰੋਹਤਕ - ਹਿਸਾਰ - ਸਿਰਸਾ ਇਲਾਕੇ ਦੇ ਚਾਰੇ ਪਾਸੇ ਇਕ ਨਿਰਾਸ਼ਾਜਨਕ ਕਟੋਰੇ ਜਿਹਾ ਹੈ, ਜਿਸ ਕਾਰਣ ਇਹ ਖੇਤਰ ਹੜ੍ਹ ਦੀ ਚਪੇਟ ਵਿਚ ਆਉਂਦਾ ਹੈ।
2. ਖ਼ਰਾਬ ਕੁਦਰਤੀ ਨਿਰਵਹਿਨ ਪ੍ਰਣਾਲੀ ਹੜ੍ਹ ਦੇ ਜੋਖਮ ਨੂੰ ਵਧਾਉਂਦੀ ਹੈ।
3. ਮਾਨਸੂਨ ਵਿਚ ਭਾਰੀ ਮੀਂਹ, ਖਾਸ ਕਰਕੇ ਗਰਮੀ ਦੇ ਮਹੀਨਿਆਂ ਵਿਚ ਹੜ੍ਹ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।
4. ਹਰਿਆਣਾ ਵਿਚ ਮੀਂਹ ਦੇ ਪੈਟਰਨ ਵਿਚ ਵਨਸਵੰਨਤਾ ਦੇਖਣ ਨੂੰ ਮਿਲਦੀ ਹੈ। ਔਸਤਨ ਸਾਲਾਨਾ ਵਰਖਾ 400-600 ਮਿ.ਮੀ. ਦੇ ਵਿਚਕਾਰ ਹੁੰਦੀ ਹੈ।
5. ਹਰਿਆਣਾ ਵਿਚ ਸੜਕਾਂ ਅਤੇ ਨਹਿਰਾਂ ਦੇ ਨਿਰਮਾਣ ਨੇ ਕੁਦਰਤੀ ਪਾਣੀ ਵਹਾਅ ਨੂੰ ਰੋਕ ਦਿੱਤਾ ਹੈ, ਜਿਸ ਦੇ ਨਾਲ ਹੜ੍ਹ ਦਾ ਖ਼ਤਰਾ ਵਧਦਾ ਹੈ। ਇਸ ਤੋਂ ਇਲਾਵਾ ਰੱਦੀ ਅਤੇ ਕੂੜੇ ਨਾਲ ਨਾਲੇ ਵੀ ਬੰਦ ਹੋ ਸਕਦੇ ਹਨ, ਜਿਸ ਦੇ ਨਾਲ ਹੜ੍ਹ ਦਾ ਜੋਖਮ ਹੋਰ ਵਧ ਜਾਂਦਾ ਹੈ।
6. ਅਨਿਯੋਜਿਤ ਸਿੰਚਾਈ ਅਤੇ ਹੇਠਲੇ ਇਲਾਕਿਆਂ ਅਤੇ ਅਵਸਾਦਾਂ ਵਿਚ ਵਿਕਾਸ ਦੇ ਕਾਰਨ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਹੋ ਗਈ ਹੈ, ਜੋ ਹੜ੍ਹ ਦੀ ਤਬਾਹੀ ਨੂੰ ਹੋਰ ਵਧਾਉਂਦੀ ਹੈ।
ਹਾਂਸੀ-ਬੁਟਾਨਾ ਨਹਿਰ ਬਣਨੀ ਚਾਹੀਦੀ ਹੈ:
ਵਿਰੋਧੀ ਧਿਰ ਭੁਪਿੰਦਰ ਸਿੰਘ ਹੁਡਾ ਨੇ ਕਿਹਾ ਸੀ ਕਿ ਜੇਕਰ ਹਾਂਸੀ-ਬੁਟਾਨਾ ਨਹਿਰ ਬਣ ਜਾਂਦੀ ਹੈ ਤਾਂ ਹੜ੍ਹ ਤੋਂ ਨਿਜਾਤ ਪਾਈ ਜਾ ਸਕਦੀ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਪੰਜਾਬ ਐੱਸ.ਵਾਈ.ਐੱਲ. ਨੂੰ ਡੀਨੋਟੀਫਾਈ ਨਹੀਂ ਕਰਦਾ ਤਾਂ ਪੰਜਾਬ ਅਤੇ ਹਰਿਆਣਾ ਹੜ੍ਹ ਦੀ ਚਪੇਟ ਤੋਂ ਬਚ ਸਕਦੇ ਸਨ ਕਿਉਂਕਿ ਡੀਨੋਟੀਫਾਈ ਹੋਣ ਤੋਂ ਬਾਅਦ ਖੁਦੀ-ਖੁਦਾਈ ਨਹਿਰ ਪਾਟ ਦਿੱਤੀ ਗਈ। ਉਨ੍ਹਾਂ ਮੰਨਿਆ ਕਿ ਪਹਾੜਾਂ ਤੋਂ ਜ਼ਿਆਦਾ ਪਾਣੀ ਆਉਣਾ ਅਤੇ ਤੇਜ਼ ਮੀਂਹ ਦਾ ਪੈਣਾ ਹੜ੍ਹ ਦੀ ਮੁੱਖ ਵਜ੍ਹਾ ਬਣਿਆ ਹੈ ਪਰ ਸਰਕਾਰ ਨੇ ਨਹਿਰਾਂ ’ਤੇ ਠੋਕਰਾਂ ਲਗਾਈ ਹੁੰਦੀਆਂ ਤੇ ਡਰੇਨਾਂ ਦੀ ਸਫ਼ਾਈ ਕੀਤੀ ਹੁੰਦੀ ਤਾਂ ਹੜ੍ਹ ਦਾ ਅਸਰ ਘੱਟ ਰਹਿੰਦਾ ਅਤੇ ਦਾਦੁਪੁਰ-ਨਲਵੀ ਨਹਿਰ ਨੂੰ ਡੀਨੋਟੀਫਾਈ ਕਰਨਾ ਵੀ ਹੜ੍ਹ ਦਾ ਮੁੱਖ ਕਾਰਣ ਰਿਹਾ।
ਹਿਮਾਚਲ ਪ੍ਰਦੇਸ਼ ਵਿਚ ਜ਼ਿਆਦਾ ਮੀਂਹ ਦਾ ਅਸਰ ਸਿੱਧਾ ਹਰਿਆਣਾ ਵਿਚ
ਪੰਚਕੂਲਾ ਜ਼ਿਲ੍ਹੇ ਤੋਂ ਸ਼ੁਰੂ ਹੁੰਦੀ ਹੈ ਘੱਗਰ
ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲੇ ਪੰਚਕੂਲਾ ਤੋਂ ਘੱਗਰ ਸ਼ੁਰੂ ਹੁੰਦੀ ਹੈ ਅਤੇ ਇਹ ਪੰਜਾਬ ਹੁੰਦੇ ਹੋਏ ਹਰਿਆਣਾ ਦੇ ਕੈਥਲ ਜ਼ਿਲੇ ਦੇ ਖੇਤਰ ਗੁਹਲਾ ਵਿਚ ਐਂਟਰੀ ਕਰਦੀ ਹੈ ਅਤੇ ਫਿਰ ਉਥੋਂ ਅੱਗੇ ਪੰਜਾਬ ਸਰਦੂਲਗੜ੍ਹ ਅਤੇ ਅੱਗੇ ਸਿਰਸਾ ਹੁੰਦੇ ਹੋਏ ਓਟੂ ਝੀਲ ਵਿਚ ਜਾ ਪੁੱਜਦੀ ਹੈ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਬੰਨ੍ਹ ’ਚ ਪਈਆਂ ਤਰੇੜਾਂ ਨੂੰ ਭਰਨ ਦੇ ਕੰਮ ਦਾ ਲਿਆ ਜਾਇਜ਼ਾ, 2 ਦਿਨ ਹੋਰ ਬੰਦ ਰਹਿਣਗੇ ਲੋਹੀਆਂ ਦੇ ਸਰਕਾਰੀ ਸਕੂਲ
ਹਰਿਆਣਾ ਤੋਂ ਗੁਜ਼ਰਦਾ ਹੈ ਯਮੁਨਾ ਦਾ ਰੂਟ
ਤਾਜੇਵਾਲਾ ਅਤੇ ਹਥਿਨੀਕੁੰਡ ਬੈਰਾਜ ਦੇ ਨਾਲ 3 ਰਾਜਾਂ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਸੀਮਾਵਾਂ ਲੱਗਦੀਆਂ ਹਨ ਅਤੇ ਇਥੋਂ ਨਹਿਰ 2 ਹਿੱਸਿਆਂ ਈਸਟਰਨ ਯਮੁਨਾ ਕੈਨਾਲ ਅਤੇ ਵੈਸਟਰਨ ਯਮੁਨਾ ਕੈਨਾਲ ਵੰਡੀ ਜਾਂਦੀ ਹੈ। ਇਹ ਨਹਿਰ ਯਮੁਨਾਨਗਰ, ਕਰਨਾਲ, ਪਾਨੀਪਤ, ਸੋਨੀਪਤ, ਫਰੀਦਾਬਾਦ ਅਤੇ ਪਲਵਲ ਤੱਕ ਪੁੱਜਦੀ ਹੈ।
ਮਾਰਕੰਡਾ ਦਾ ਰੂਟ ਲੰਮਾ ਨਹੀਂ, ਮਾਰ ਜ਼ਿਆਦਾ
ਮਾਰਕੰਡਾ ਨਹਿਰ ਹਿਮਾਚਲ ਪ੍ਰਦੇਸ਼ ਦੇ ਖੇਤਰ ਕਾਲਾਅੰਬ ਤੋਂ ਸ਼ੁਰੂ ਹੁੰਦੀ ਹੈ ਅਤੇ ਅੰਬਾਲਾ ਜ਼ਿਲੇ ਦੇ ਨਾਰਾਇਣਗੜ ਤੋਂ ਮੁਲਾਨਾ ਅਤੇ ਫਿਰ ਸ਼ਾਹਬਾਦ ਮਾਰਕੰਡਾ ਪੁੱਜਦੀ ਹੈ ਅਤੇ ਫਿਰ ਗੁਹਲਾ ਚੀਕਾ ਖੇਤਰ ਦੇ ਟਟਿਆਣਾ ਪਿੰਡ ਵਿਚ ਘੱਗਰ ਵਿਚ ਮਿਲ ਜਾਂਦੀ ਹੈ। ਅੰਬਾਲਾ ਜ਼ਿਲੇ ਦੀ ਟਾਂਗਰੀ ਨਦੀ ਨੂੰ ਡਾਗਰੀ ਨਦੀ ਵੀ ਕਿਹਾ ਜਾਂਦਾ ਹੈ ਜਿਸ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਪਾਣੀ ਆਉਂਦਾ ਹੈ।
ਭਾਖੜਾ ਕਈ ਇਲਾਕਿਆਂ ਨੂੰ ਛੂੰਹਦੀ ਹੈ
ਭਾਖੜਾ ਨਹਿਰ ਪੰਜਾਬ ਵਿਚ ਸਰਹਿੰਦ ਦੇ ਕੋਲ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਹੈ। ਇਕ ਪੰਜਾਬ ਤੋਂ ਹਰਿਆਣਾ ਦੇ ਟੋਹਾਨਾ ਵਿਚ ਐਂਟਰੀ ਕਰਦੀ ਹੈ ਅਤੇ ਦੂਜੀ ਅੰਬਾਲੇ ਦੇ ਨੱਗਲ ਵਿਚ। ਉਥੋਂ ਕੁਰੂਕਸ਼ੇਤਰ ਹੁੰਦੇ ਹੋਏ ਨਿਗਦੂ ਵਿਚ ਸਿਰਸਾ ਬ੍ਰਾਂਚ ਵਿਚ ਮਿਲ ਜਾਂਦੀ ਹੈ। ਉਥੋਂ ਕੈਥਲ, ਕਲਾਇਤ, ਨਰਵਾਨਾ ਹੁੰਦੇ ਹੋਏ ਉਕਲਾਨਾ ਦੇ ਕੋਲ ਰੁਕਦੀ ਹੈ।
1955 ਵਿਚ ਆਏ ਹੜ੍ਹ ਨੇ ਹਰਿਆਣਾ ਦੇ ਖੇਤਰਾਂ ਵਿਚ ਕਾਫ਼ੀ ਕਹਿਰ ਢਾਹਿਆ ਸੀ। ਉਸ ਸਮੇਂ 200 ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈ ਸੀ। ਹਰਿਆਣਾ ਦੇ ਗਠਨ ਤੋਂ ਬਾਅਦ 1977, 1978, 1980, 1983, 1988, 1993, 1995, 1996, 2006, 2010, 2013 ਅਤੇ 2019 ਵਿਚ ਵੀ ਹੜ੍ਹ ਨੇ ਕਹਿਰ ਢਾਹਿਆ।
ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਐੱਸ. ਐੱਸ. ਪੀ. ਦਿਨ-ਰਾਤ ਰੱਖ ਰਹੇ ਨੇ ਸਥਿਤੀ ’ਤੇ ਨਜ਼ਰ ਤੇ ਕਰ ਰਹੇ ਲੋਕ-ਸੇਵਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8