ਪੰਜਾਬ ਦਾ ਮਾਹੌਲ ਵਿਗਾੜ ਕੇ ਭਾਜਪਾ ਨੂੰ ਫ਼ਾਇਦਾ ਪਹੁੰਚਾਉਣ ਦੀ ਤਾਕ ''ਚ ਸ਼ਰਾਰਤੀ ਅਨਸਰ: ਹਰਸਿਮਰਤ ਬਾਦਲ

Thursday, Sep 09, 2021 - 06:28 PM (IST)

ਬਠਿੰਡਾ:ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਅੱਜ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਬਠਿੰਡਾ ਦਿਹਾਤੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਸਥਾਨਕ ਸੰਗਤ ਨਾਲ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਵਿਗਾੜ ਕੇ ਭਾਜਪਾ ਨੂੰ ਫ਼ਾਇਦਾ ਪਹੁੰਚਾਉਣ ਦੀ ਤਾਕ ਵਿੱਚ ਹਨ ਤੇ ਅਸੀਂ ਪੰਜਾਬ ਦੇ ਭਾਈਚਾਰਿਕ ਮਾਹੌਲ ਨੂੰ ਖ਼ਰਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਲਈ ਸੋਚਣ ਦਾ ਸਮਾਂ ਹੈ ਕਿ ਅਸੀਂ ਗਵਰਨਰ ਰਾਜ ਲਗਾ ਕੇ ਪੰਜਾਬ ਦੀ ਵਾਗਡੋਰ ਬੀਜੇਪੀ ਦੇ ਹੱਥ ਵਿੱਚ ਦੇਣੀ ਹੈ ਤਾਂ ਖੇਤਰੀ ਪਾਰਟੀ ਨੂੰ ਮੌਕਾ ਦੇਣਾ ਹੈ ਤਾਂ ਜੋ ਪੰਜਾਬ ਖੁਸ਼ਹਾਲ ਹੋ ਸਕੇ।

ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ, ਗਮ ’ਚ ਡੁੱਬਾ ਪਰਿਵਾਰ

ਹਰਸਿਮਰਤ ਨੇ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੂਰੀ ਪਾਰਟੀ ਕੁਰਸੀ ਖਾਤਰ ਲੜ ਭਿੜ ਰਹੀ ਹੈ। ਪੰਜ ਸਾਲ ਪਹਿਲਾਂ ਅਸੀਂ ਵਿਕਾਸ ਪੱਖੋਂ ਪੰਜਾਬ ਨੂੰ ਕਿੱਥੇ ਛੱਡ ਕੇ ਗਏ ਸੀ ਪਰ ਅੱਜ ਪੰਜਾਬ ਹਰ ਖੇਤਰ ਵਿੱਛ ਪਿੱਛੜ ਚੁੱਕਾ ਹੈ। ਲੋਕ ਸਰਕਾਰ ਤੋਂ ਤੰਗ ਆ ਚੁੱਕੇ ਹਨ।  ਨਾਲ ਹੀ ਉਨ੍ਹਾਂ ਦੀ ਸਹਿਯੋਗ ਪਾਰਟੀ ‘ਆਪ’ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਦੀ ਵੀ ਹਕੀਕਤ ਚੰਨ ਦਿਨਾਂ ’ਚ ਹੀ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਦਿਹਾਤੀ ਹਲਕੇ ਦੇ ਇਕ-ਇਕ ਪਰਿਵਾਰ ਨਾਲ ਬਾਦਲ ਪਰਿਵਾਰ ਦੀ ਸਾਂਝ ਹੈ।ਇੱਥੋਂ ਦੇ ਜਿੰਨੇ ਵੀ ਵਰਕਰ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਡੇ -ਵਡੇਰਿਆਂ ਨੇ ਬਾਦਲ ਸਾਬ੍ਹ ਨਾਲ ਆਪਣੀ ਜ਼ਿੰਦਗੀ ਬਿਤਾਈ ਹੈ। ਉਨ੍ਹਾਂ ਕਿਹਾ ਕਿ ਲੰਬੀ ਹਲਕੇ ਤੋਂ ਬਾਅਦ ਬਠਿੰਡਾ ਦਿਹਾਤੀ ਹਲਕੇ ਦਾ ਇਕ-ਇਕ ਪਰਿਵਾਰ ਇਕ-ਇਕ ਵੋਟਰ ਬਾਦਲ ਸਾਬ੍ਹ ਦਾ ਮੈਂਬਰ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਮੁੱਖ ਲੀਡਰ ਪ੍ਰਕਾਸ਼ ਸਿੰਘ ਬਾਦਲ ਹਨ। 

ਇਹ ਵੀ ਪੜ੍ਹੋ : ਮੋਗਾ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌਤ,ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

ਅੱਗੇ ਬੋਲਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ ਕਿ ਜੇਕਰ ਕਿਸੇ ਪਾਰਟੀ ਨੇ ਅਸਲੀ ’ਚ ਕਿਸਾਨਾਂ ਲਈ ਲੜਾਈ ਲੜੀ ਜਾਂ ਕੁੱਝ ਤਿਆਗਿਆ ਹੈ ਤਾਂ ਦੂਜਿਆ ਨੇ ਤਾਂ ਗੱਲਾਂ ਮਾਰੀਆਂ ਕੁੱਝ ਕੀਤਾ ਨਹੀਂ ਹੈ। ਸਾਨੂੰ ਜਿੱਥੇ ਮਰਜ਼ੀ ਸੱਦ ਲਓ ਅਸੀਂ ਕਿਸਾਨਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਨੂੰ ਕਿਸਾਨਾਂ ਦਾ ਮਸੀਹਾ ਇਸ ਲਈ ਕਿਹਾ ਜਾਂਦਾ ਹੈ ਕਿ ਕਿਸਾਨਾਂ ਕੋਲ ਅੱਜ ਜੋ ਕੁੱਝ ਵੀ ਹੈ ਉਹ ਬਾਦਲ ਸਾਬ੍ਹ ਦੀ ਦੇਣ ਹੈ ਅਤੇ ਅੱਜ ਕਾਂਗਰਸ ਸਰਕਾਰ ਤੇ ਲੀਰੋ-ਲੀਰ ਹੋਈ ਪਈ ਹੈ ਅਤੇ ਰਹੀ ਗੱਲ ‘ਆਪ’ ਸਰਕਾਰ ਦੀ ਅਜੇ ਉਹ ਆਪਣੇ ਮੁੱਖ ਮੰਤਰੀ ਦੇ ਚਿਹਰੇ ਐਲਾਨਣ ਨੂੰ ਲੈ ਕੇ ਉਲਝੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਤੋਂ 5 ਸਾਲ ਪਹਿਲਾਂ ਅਸੀਂ ਪੰਜਾਬ ਨੂੰ ਕਿੱਥੇ ਛੱਡ ਕੇ ਗਏ ਸੀ ਅਤੇ ਅੱਜ ਪੰਜਾਬ ਦੀ ਸਥਿਤੀ ਕੀ ਹੈ,ਚਾਹੇ ਉਹ ਬਿਜਲੀ, ਭ੍ਰਿਸ਼ਟਾਚਾਰ ਜਾਂ ਕੋਈ ਵੀ ਮੁੱਦਾ ਕਿਉਂ ਨਾ ਹੋਵੇ। 

ਇਹ ਵੀ ਪੜ੍ਹੋ :  ਹੁਣ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਉੱਠੀ ਮੰਗ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕੈਪਟਨ ਨੂੰ ਲਿਖਿਆ ਪੱਤਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Shyna

Content Editor

Related News