ਇਰਾਕ 'ਚ ਫਸੇ 39 ਭਾਰਤੀਆਂ 'ਚੋਂ 25 ਦਾ ਨਿਕਲਿਆ ਸੁਰਾਗ, ਹਰਸਿਮਰਤ ਬਾਦਲ ਨੇ ਕੀਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ

Thursday, Jun 08, 2017 - 07:09 PM (IST)

ਇਰਾਕ 'ਚ ਫਸੇ 39 ਭਾਰਤੀਆਂ 'ਚੋਂ 25 ਦਾ ਨਿਕਲਿਆ ਸੁਰਾਗ, ਹਰਸਿਮਰਤ ਬਾਦਲ ਨੇ ਕੀਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ

ਨਵੀਂ ਦਿੱਲੀ/ਪੰਜਾਬ/ਇਰਾਕ— ਇਥੋਂ ਦੇ ਮੋਸੂਲ 'ਚ ਫਸੇ 39 ਭਾਰਤੀਆਂ 'ਚੋਂ 25 ਭਾਰਤੀਆਂ ਦਾ ਸੁਰਾਗ ਮਿਲ ਗਿਆ ਹੈ। ਇਹ ਖੁਲਾਸਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੀੜਤ ਪਰਿਵਾਰਾਂ ਨਾਲ ਨਵੀਂ ਦਿੱਲੀ 'ਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਤੋਂ ਬਾਅਦ ਕੀਤਾ। ਵੀਰਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਲਵੰਤ ਸਿੰਘ ਰਾਮੂਵਾਲੀਆ, ਮਨਜਿੰਦਰ ਸਿੰਘ ਸਿਰਸਾ ਅਤੇ ਵਿਦੇਸ਼ਾਂ 'ਚ ਫਸੇ ਪਰਿਵਾਰ ਵਾਲਿਆਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਮੁਲਾਕਾਤ ਕੀਤੀ। ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਵਿਦੇਸ਼ ਮੰਤਰਾਲੇ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਕਰੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਬਾਬਤ ਆਪਣੇ ਸਕੱਤਰ ਨੂੰ ਇਰਾਕ ਭੇਜ ਦਿੱਤਾ ਹੈ। 

PunjabKesari

ਜ਼ਿਕਰਯੋਗ ਹੈ ਕਿ ਸਾਲ 2013-14 'ਚ ਪੰਜਾਬ, ਹਰਿਆਣਾ, ਹਿਮਾਚਲ, ਬਿਹਾਰ ਤੋਂ 39 ਲੋਕ ਇਰਾਕ ਗਏ ਸਨ ਪਰ ਇਰਾਕ ਦੇ ਮੋਸੂਲ 'ਚ ਇਨ੍ਹਾਂ ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਸੁਸ਼ਮਾ ਸਵਰਾਜ ਲਗਾਤਾਰ ਇਸ ਮਾਮਲੇ 'ਤੇ ਨਜ਼ਰ ਬਣਾਏ ਹੋਏ ਹਨ ਅਤੇ ਇਰਾਕ ਤੋਂ ਮਿਲ ਰਹੀ ਜਾਣਕਾਰੀ ਪਰਿਵਾਰ ਨਾਲ ਸਾਂਝਾ ਕਰ ਰਹੀ ਹੈ। ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਜਾਣਕਾਰੀ ਮਿਲੀ ਹੈ ਕਿ 25 ਲੋਕ ਸੁਰੱਖਿਅਤ ਹਨ ਅਤੇ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ। 
ਉਧਰ ਇਰਾਕ ਦੀ ਸਰਕਾਰ ਨੇ ਭਾਰਤੀਆਂ ਦੇ ਟਿਕਾਣੇ ਸੰਬੰਧੀ ਇਰਾਕੀ ਫੌਜ ਨੂੰ ਇਤਲਾਹ ਕਰਕੇ ਹਮਲਾ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਬਾਵਜੂਦ ਬਾਕੀ ਦੇ 14 ਭਾਰਤੀਆਂ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।


Related News