ਫੀਡਬੈਕ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਐਕਟਿਵ ''ਬੀਬਾ ਬਾਦਲ''
Wednesday, Apr 10, 2019 - 10:55 AM (IST)

ਬਠਿੰਡਾ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿੱਥੇ ਹਰ ਪਾਰਟੀ ਜ਼ੋਰਦਾਰ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਚੋਣ ਪ੍ਰਚਾਰ ਕਰਨ 'ਚ ਲੱਗੀ ਹੋਈ ਹੈ, ਉੱਥੇ ਹੀ ਅਕਾਲੀ ਦਲ ਇਸ ਮਾਮਲੇ 'ਚ ਪਿੱਛੇ ਚੱਲ ਰਿਹਾ ਹੈ। ਜਦੋਂ ਅਕਾਲੀ ਵਰਕਰਾਂ ਵਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅਜਿਹੀ ਫੀਡਬੈਕ ਮਿਲੀ ਤਾਂ ਬੀਬੀ ਤੁਰੰਤ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਗਈ। ਹਰਸਿਮਰਤ ਬਾਦਲ ਵਲੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਪੰਜਾਬ ਅਤੇ ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਗੱਲ ਕੀਤੀ ਗਈ ਹੈ। ਆਪਣੀਆਂ ਵੀਡੀਓਜ਼ 'ਚ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨਾਂ, ਬੋਰੇਜ਼ਗਾਰ ਨੌਜਵਾਨਾਂ ਅਤੇ ਪੰਜਾਬ ਦੀ ਬਾਕੀ ਜਨਤਾ ਨੂੰ ਅਕਾਲੀ-ਭਾਜਪਾ ਗਠਜੋੜ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਗਈ ਹੈ।