ਚੋਣਾਂ ’ਚ ਜਿੱਤ ਲਈ ਸੁਖਬੀਰ ਤੇ ਹਰਸਿਮਰਤ ਨੇ ਮਮਤਾ ਬੈਨਰਜੀ ਨੂੰ ਦਿੱਤੀਆਂ ਵਧਾਈਆਂ

Sunday, May 02, 2021 - 04:54 PM (IST)

ਚੋਣਾਂ ’ਚ ਜਿੱਤ ਲਈ ਸੁਖਬੀਰ ਤੇ ਹਰਸਿਮਰਤ ਨੇ ਮਮਤਾ ਬੈਨਰਜੀ ਨੂੰ ਦਿੱਤੀਆਂ ਵਧਾਈਆਂ

ਜਲੰਧਰ/ ਚੰਡੀਗੜ੍ਹ: ਪੱਛਮੀ ਬੰਗਾਲ ’ਚ ਹੋਈ ਜ਼ਬਰਦਸਤ ਜਿੱਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਮਤਾ ਬੈਨਰਜੀ ਨੂੰ ਵਧਾਈਆਂ ਦਿੱਤੀਆਂ ਹਨ। ਅੱਜ ਸਵੇਰ ਤੋਂ ਹੀ ਚੋਣਾਂ ਦੀ ਜਿੱਤ ਗਿਣਤੀ ਸ਼ੁਰੂ ਹੋਣ ਤੇ ਹੀ ਸਭ ਦੀਆਂ ਨਜ਼ਰਾਂ ਪੱਛਮੀ ਬੰਗਾਲ ’ਤੇ ਸਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਜਮ੍ਹਾ-ਘਟਾਓ ਨਿਰੰਤਰ ਜਾਰੀ, ਭਲਕੇ ਹੋਵੇਗਾ ਨਵੇਂ ਅਕਾਲੀ ਦਲ ਦਾ ਐਲਾਨ

ਇੱਥੇ ਬੀ.ਜੇ.ਪੀ. ਦੇ ਤ੍ਰਿਣਮੂਲ ਵਿਚਾਕਰ ਤਿੱਖੀ ਟੱਕਰ ਹੋਣ ਦੀ ਸੰਭਾਵਨਾ ਸੀ ਅਤੇ ਬੀ.ਜੇ ਪੀ. ਵਲੋਂ ਵੀ ਪੱਛਮੀ ਬੰਗਾਲ ’ਚ ਵੱਡੇ ਪੱਧਰ ’ਤੇ ਚੋਣ ਪ੍ਰਚਾਰ ਕੀਤਾ ਗਿਆ ਸੀ। ਗਿਣਤੀ ਸ਼ੁਰੂ ਹੰੁਦਿਆਂ ਹੀ ਦੋਹਾਂ ਪਾਰਟੀਆ ਵਿਚਕਾਰ ਬਰਾਬਰ ਦੀਆਂ ਜਿੱਤਣ ਦੇ ਰੁਝਾਨ ਸਾਹਮਣੇ ਆਏ ਪਰ ਗਿਣਤੀ ਹੁੰਦਿਆਂ ਨਾਲ-ਨਾਲ ਹੀ ਮਮਤਾ ਬੈਨਰਜੀ ਨੇ ਬੀ.ਜੇ. ਪੀ ਨੂੰ ਪਿੱਛੇ ਛੱਡਿਆਂ ਵੱਡੀ ਪੱਧਰ ’ਤੇ ਜਿੱਤ ਹਾਸਲ ਸੀ। ਇਸੇ ਤਰ੍ਹਾਂ ਤਾਮਿਲਨਾਡੂ ’ਚ ਵੀ ਐਮ.ਕੇ ਸਟਾਲਿਨ ਨੇ ਵੀ ਵੱਡੀ ਪੱਧਰ ’ਤੇ ਜਿੱਤ ਹਾਸਲ ਕੀਤੀ।  ਇਨ੍ਹਾਂ ਦੋਹਾਂ ਆਗੂਆਂ ਦੀ ਜਿੱਤ ’ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਵਧਾਈ ਦਿੱਤੀ ਤੇ ਉਨ੍ਹਾਾਂ ਨੂੰ ਤਹਿ-ਦਿਲੋਂ ਮੁਬਾਰਕਾਂ ਦਿੱਤੀਆਂ।

ਇਹ ਵੀ ਪੜ੍ਹੋ: ਘਰ ਦੇ ਵਿਹੜੇ ’ਚ ਸੁੱਤੇ ਬਜ਼ੁਰਗ ਪਤੀ-ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਤਨੀ ਦੀ ਮੌਤ


author

Shyna

Content Editor

Related News