ਹਰਸਿਮਰਤ ਬਾਦਲ ਨੇ ਜਿੱਤ ਦੀ ਖੁਸ਼ੀ 'ਚ ਪਾਇਆ ਗਿੱਧਾ (ਵੀਡੀਓ)

Thursday, May 23, 2019 - 07:56 PM (IST)

ਬੁਢਲਾਡਾ,(ਬਾਂਸਲ): ਬਠਿੰਡਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਤੀਜੀ ਵਾਰ ਸ਼ਾਨਦਾਰ ਜਿੱਤ ਤੇ ਉਨ੍ਹਾਂ ਵਲੋਂ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸ਼ਹਿਰ 'ਚ ਖੁਸ਼ੀ ਦਾ ਪ੍ਰਗਟਾਵਾ ਅਕਾਲੀ ਵਰਕਰਾਂ ਵਲੋਂ ਢੋਲ ਦੇ ਨਗਾੜੇ 'ਤੇ ਜੇਤੂ ਜ਼ਸ਼ਨ ਮਨਾਇਆ ਗਿਆ। 
ਜ਼ਿਕਰਯੋਗ ਹੈ ਕਿ 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਸ ਦੌਰਾਨ ਲੋਕ ਸਭਾ ਚੋਣਾਂ 'ਚ ਹਰਸਿਮਰਤ ਕੌਰ ਬਾਦਲ ਨੇ ਇਤਿਹਾਸ ਸਿਰਜ ਕੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾ ਕੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੀ ਹੈ। ਇਸ ਤੋਂ ਇਲਾਵਾ 'ਆਪ' ਦੀ ਬਲਜਿੰਦਰ ਕੌਰ ਤੀਜੇ ਨੰਬਰ 'ਤੇ ਰਹੀ ਜਦਕਿ ਪੀ. ਡੀ. ਏ. ਉਮੀਦਵਾਰ ਸੁਖਪਾਲ ਖਹਿਰਾ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।


Related News