ਹਰਸਿਮਰਤ ਬਾਦਲ ਨੇ ਅੰਗਰੇਜ਼ੀ 'ਚ ਚੁੱਕੀ ਕੈਬਨਿਟ ਮੰਤਰੀ ਦੀ ਸਹੁੰ

Thursday, May 30, 2019 - 09:25 PM (IST)

ਹਰਸਿਮਰਤ ਬਾਦਲ ਨੇ ਅੰਗਰੇਜ਼ੀ 'ਚ ਚੁੱਕੀ ਕੈਬਨਿਟ ਮੰਤਰੀ ਦੀ ਸਹੁੰ

ਜਲੰਧਰ— ਦੇਸ਼ ਦੀ ਸਰਕਾਰ ਦੇ ਗਠਨ ਸਮੇਂ ਜਦੋਂ ਕੈਬਨਿਟ ਮੰਤਰੀਆਂ ਵਲੋਂ ਅਹੁਦਿਆਂ ਦੀ ਸਹੁੰ ਚੁੱਕੀ ਜਾ ਰਹੀ ਸੀ ਤਾਂ ਇਸ ਦੌਰਾਨ ਪੰਜਾਬ ਤੋਂ ਐੱਮਪੀ ਬਣੀ ਹਰਸਿਮਰਤ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਬਾਕੀ ਮੰਤਰੀਆਂ ਵਾਂਗ ਹਿੰਦੀ ਜਾਂ ਪੰਜਾਬੀ 'ਚ ਸਹੁੰ ਚੁੱਕਣ ਦੀ ਥਾਂ ਅੰਗਰੇਜ਼ੀ ਨੂੰ ਤਵੱਜੋ ਦਿੱਤੀ। ਹਰਸਿਮਰਤ ਬਾਦਲ ਦੇ ਸਹੁੰ ਚੁੱਕਣ ਦੌਰਾਨ ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਪੰਜਾਬ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਰਹੇ।

ਹਰਸਿਮਰਤ ਨੇ ਬਠਿੰਡਾ ਤੋਂ ਲੋਕ ਸਭਾ ਚੋਣ 'ਚ ਜਿੱਤ ਦੀ ਹੈਟ੍ਰਿਕ ਬਣਾਈ ਹੈ। ਉਹ ਇਸ ਵਾਰ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਬਠਿੰਡਾ ਤੋਂ ਕੈਬਨਿਟ ਮੈਂਬਰ ਵਜੋਂ ਚੁਣੀ ਗਈ ਹੈ। ਉਨ੍ਹਾਂ ਨੇ ਆਪਣੇ ਕਾਂਗਰਸੀ ਵਿਰੋਧੀ ਉਮੀਦਵਾਰ ਰਾਜਾ ਵੜਿੰਗ ਨੂੰ ਹਰਾ ਕੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਉਨ੍ਹਾਂ ਨੇ ਵੜਿੰਗ ਨੂੰ 21772 ਵੋਟਾਂ ਨਾਲ ਹਰਾਇਆ ਸੀ।


author

Baljit Singh

Content Editor

Related News