ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਐਂਟਰੀ, 14 ਮਹੀਨਿਆਂ ਬਾਅਦ ਟਵਿੱਟਰ ''ਤੇ ਕੱਢੀ ਭੜਾਸ

Friday, Sep 18, 2020 - 08:52 PM (IST)

ਜਲੰਧਰ (ਵੈੱਬ ਡੈਸਕ) : ਕੇਂਦਰ ਦੇ ਖੇਤੀ ਆਰਡੀਨੈਂਸਾਂ ਨੇ ਜਿੱਥੇ ਪੂਰੇ ਦੇਸ਼ ਦਾ ਪਾਰਾ ਵਧਾਇਆ ਹੋਇਆ ਹੈ, ਉਥੇ ਹੀ ਦੇਸ਼ ਭਰ ਦੇ ਕਿਸਾਨਾਂ ਸੜਕਾਂ 'ਤੇ ਉਤਰ ਆਏ ਹਨ। ਇਸ ਸਾਰੇ ਘਟਨਾਕ੍ਰਮ 'ਤੇ ਚੁੱਪ ਧਾਰੀ ਬੈਠੇ ਨਵਜੋਤ ਸਿੱਧੂ ਵੀ ਆਖਿਰ ਬੋਲ ਹੀ ਪਏ ਹਨ। ਹੁਣ ਜਦੋਂ ਅਕਾਲੀ ਦਲ ਨੇ ਵੀ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਦਾ ਵੀ ਕੇਂਦਰੀ ਵਜ਼ੀਰੀ 'ਚੋਂ ਅਸਤੀਫਾ ਦਵਾ ਲਿਆ ਹੈ। ਇਸ ਆਰਡੀਨੈਂਸ ਦੇ ਪਾਸ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਵੀ ਸਰਕਾਰ 'ਤੇ ਧਾਵਾ ਬੋਲ ਦਿੱਤਾ ਹੈ। ਸਭ ਤੋਂ ਜ਼ਿਆਦਾ ਬੋਲਣ ਵਾਲੇ ਸਿੱਧੂ ਇਸ ਦੌਰਾਨ ਪੰਜਾਬ ਦੇ ਸਭ ਤੋਂ ਵੱਡੇ ਮਸਲੇ ਤੋਂ ਵੀ ਦੂਰ ਰਹੇ ਪਰ ਹੁਣ ਜਦੋਂ ਖੇਤੀ ਆਰਡੀਨੈਂਸ ਸੰਸਦ ਵਿਚ ਪਾਸ ਹੋ ਚੁੱਕਾ ਹੈ ਤਾਂ ਸਿੱਧੂ ਵੀ ਬੋਲ ਪਏ ਹਨ। ਲਗਭਗ 14 ਮਹੀਨਿਆਂ ਬਾਅਦ ਆਪਣੇ ਟਵਿੱਟਰ ਖਾਤੇ ਦੀ ਵਰਤੋਂ ਕਰਦਿਆਂ ਸਿੱਧੂ ਨੇ ਦੋ ਟਵੀਟ ਕੀਤੇ। 

ਇਹ ਵੀ ਪੜ੍ਹੋ :  ਕੇਂਦਰੀ ਵਜ਼ੀਰੀ 'ਚੋਂ ਹਰਸਿਮਰਤ ਦੇ ਅਸਤੀਫੇ ਕੀ ਹਨ ਮਾਇਨੇ!

ਆਪਣੇ ਸ਼ਾਇਰਾਨਾਂ ਅੰਦਾਜ਼ ਵਿਚ ਸਰਕਾਰ 'ਤੇ ਹਮਲਾ ਬੋਲਦਿਆਂ ਸਿੱਧੂ ਨੇ ਆਖਿਆ ਕਿ 'ਸਰਕਾਰੇਂ ਤਮਾਮ ਉਮਰ ਯਹੀ ਭੂਲ ਕਰਤੀ ਰਹੀਂ, ਧੂਲ ਉਨਕੇ ਚਿਹਰੇ ਪਰ ਥੀ, ਆਈਨਾ ਸਾਫ਼ ਕਰਤੀ ਰਹੀਂ। ਜਦਕਿ ਦੂਜੀ ਪੋਸਟ ਵਿਚ ਉਨ੍ਹਾਂ ਲਿਖਿਆ ਕਿ 'ਕਿਸਾਨੀ ਪੰਜਾਬ ਦੀ ਰੂਹ, ਸਰੀਰ ਦੇ ਘਾਓ (ਜ਼ਖਮ) ਭਰ ਜਾਂਦੇ ਹਨ, ਪਰ ਆਤਮਾ 'ਤੇ ਵਾਰ, ਸਾਡੇ ਅਸਤਿਤਵ 'ਤੇ ਹਮਲਾ ਬਰਦਾਸ਼ਤ ਨਹੀਂ। ਜੰਗ ਦੀ ਤੂਤੀ ਬੋਲਦੀ ਹੈ- ਇੰਕਲਾਬ ਜ਼ਿੰਦਾਬਾਦ, ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਕਿਸਾਨਾਂ ਦੇ ਨਾਲ। ਇਸ ਦੇ ਨਾਲ ਉਨ੍ਹਾਂ ਇਕ ਤਸਵੀਰ ਵੀ ਸਾਂਝੀ ਕੀਤੀ ਜਿਸ 'ਤੇ ਲਿਖਿਆ ਹੈ 'ਕਿਸਾਨ ਸਾਡਾ ਮਾਣ, ਕਿਸਾਨ ਸਾਡੀ ਪਹਿਚਾਣ, ਕਿਸਾਨ ਸਾਡੀ ਪੱਗ।'

ਇਹ ਵੀ ਪੜ੍ਹੋ :  ਖੇਤੀ ਆਰਡੀਨੈਂਸ ‘ਤੇ ਮੰਤਰੀ ਰੰਧਾਵਾ ਦਾ ਵੱਡੇ ਬਾਦਲ ਨੂੰ ਲਿਖਤੀ ਮੇਹਣਾ

ਇਸ ਪੋਸਟ ਰਾਹੀਂ ਸਿੱਧੂ ਨੇ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦਾ ਦਮ ਭਰਿਆ ਹੈ। ਪੰਜਾਬ ਕਾਂਗਰਸ ਪਹਿਲਾਂ ਹੀ ਇਸ ਆਰਡੀਨੈਂਸ ਖ਼ਿਲਾਫ਼ ਆਪਣਾ ਵਿਰੋਧ ਜਤਾਉਂਦੀ ਆ ਰਹੀ ਹੈ ਪਰ ਸਿੱਧੂ ਇਸ ਮੁੱਦੇ 'ਤੇ ਕੁਝ ਨਹੀਂ ਬੋਲੇ ਤੇ ਹੁਣ ਦੋ ਪੋਸਟਾਂ ਪਾ ਕੇ ਉਨ੍ਹਾਂ ਇਨਕਲਾਬ ਦੀ ਗੱਲ ਕੀਤੀ ਹੈ। ਪੰਜਾਬ ਕਿ ਦੇਸ਼ ਦਾ ਕਿਸਾਨ ਸੜਕਾਂ 'ਤੇ ਹੈ ਪਰ ਖੇਤੀ ਆਰਡੀਨੈਂਸ ਨੂੰ ਪਾਸ ਹੋਣ ਤੋਂ ਕੋਈ ਰੋਕ ਨਹੀਂ ਸਕਿਆ। 

ਇਹ ਵੀ ਪੜ੍ਹੋ :  ਕੋਰੋਨਾ ਆਫ਼ਤ ਦੌਰਾਨ ਆਸ਼ਾ ਵਰਕਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਫਿਲਹਾਲ ਖੇਤੀ ਆਰਡੀਨੈਂਸ ਨੂੰ ਲੈ ਕੇ ਘਮਾਸਾਨ ਅਜੇ ਵੀ ਜਾਰੀ ਹੈ। ਅਕਾਲੀ ਦਲ ਨੇ ਇਸ ਖ਼ਿਲਾਫ਼ ਸਖ਼ਤ ਸਟੈਂਡ ਲਿਆ ਹੈ ਤੇ ਹਰਸਿਮਰਤ ਬਾਦਲ ਨੇ ਇਸ ਨੂੰ ਲੈ ਕੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਅੱਗੇ ਸਿਆਸਤ ਕਿਸਾਨਾਂ ਨੂੰ ਕੀ ਰੰਗ ਦਿਖਾਉਂਦੀ ਹੈ।

ਇਹ ਵੀ ਪੜ੍ਹੋ :  ਸੁਖਬੀਰ ਦੇ ਅਰਡੀਨੈਂਸ ਬਿੱਲ ਵੋਟਿੰਗ ਵਾਲੇ ਬਿਆਨ 'ਤੇ 'ਤੱਤੇ' ਹੋਏ ਭਗਵੰਤ ਮਾਨ

 


Gurminder Singh

Content Editor

Related News