ਜਦੋਂ ਵਾਰ-ਵਾਰ ਚਾਚੇ ਸਹੁਰੇ ਦੇ ਪੈਰੀਂ ਪਈ ਨੂੰਹ ਹਰਸਿਮਰਤ ਬਾਦਲ...
Monday, Dec 31, 2018 - 10:34 AM (IST)

ਮੁਕਤਸਰ : ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਬਾਦਲ 'ਚ ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਸਮੇਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਪਣੇ ਚਾਚੇ ਗੁਰਦਾਸ ਸਿੰਘ ਬਾਦਲ ਨਾਲ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਹਰਸਿਮਰਤ ਬਾਦਲ ਨੇ ਨੂੰਹ ਦਾ ਫਰਜ਼ ਨਿਭਾਉਂਦੇ ਹੋਏ ਆਪਣੇ ਚਾਚੇ ਸਹੁਰੇ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ ਅਤੇ ਸੁਖਬੀਰ ਬਾਦਲ ਨੇ ਵੀ ਆਪਣੇ ਚਾਚੇ ਨੂੰ ਪੈਰੀਂ ਪੈਣਾ ਕੀਤਾ। ਇਸ ਮੌਕੇ ਬਹੁਤ ਸਾਰੇ ਪੱਤਰਕਾਰ ਵੀ ਮੌਜੂਦ ਸਨ, ਜਿਨ੍ਹਾਂ ਨੇ ਅਖਬਾਰਾਂ ਤੇ ਟੀ. ਵੀ. ਚੈਨਲਾਂ ਲਈ ਤਸਵੀਰਾਂ ਖਿੱਚਣ ਵਾਸਤੇ ਵਾਰ-ਵਾਰ ਬਾਦਲ ਜੋੜੀ ਤੋਂ ਗੁਰਦਾਸ ਸਿੰਘ ਬਾਦਲ ਦੇ ਪੈਰੀਂ ਹੱਥ ਲਵਾਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਕਿਹਾ ਕਿ ਉਹ ਬਚਪਨ 'ਚ ਜ਼ਿਆਦਾਤਰ ਆਪਣੇ ਚਾਚੇ ਦੀ ਗੋਦੀ 'ਚ ਬੈਠ ਕੇ ਖੇਡਣਾ ਪਸੰਦ ਕਰਦੇ ਸਨ, ਉੱਥੇ ਹੀ ਗੁਰਦਾਸ ਸਿੰਘ ਬਾਦਲ ਨੇ ਵੀ ਕਿਹਾ ਕਿ ਉਹ ਜੇਕਰ ਦੁਨੀਆ 'ਚ ਕਿਸੇ ਨੂੰ ਸਭ ਤੋਂ ਵੱਧ ਪਿਆਰ ਕਰਦੇ ਹਨ ਤਾਂ ਉਹ ਸਿਰਫ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਕਰਦੇ ਹਨ।