ਹਰਸ਼ ਝਾਂਜੀ ਮਿਸ਼ਨ ਮੋਦੀ ਸੈਨਾ ਦੇ ਸੂਬਾ ਪ੍ਰਧਾਨ ਨਿਯੁਕਤ

Monday, Sep 28, 2020 - 06:28 PM (IST)

ਹਰਸ਼ ਝਾਂਜੀ ਮਿਸ਼ਨ ਮੋਦੀ ਸੈਨਾ ਦੇ ਸੂਬਾ ਪ੍ਰਧਾਨ ਨਿਯੁਕਤ

ਜਲੰਧਰ— ਮਿਸ਼ਨ ਮੋਦੀ ਸੈਨਾ ਦੇ ਰਾਸ਼ਟਰਰੀ ਪ੍ਰਧਾਨ ਬਾਬਾ ਰਤਨ ਜੀ ਮਹਾਰਾਜ ਅਤੇ ਮਹਾਮੰਤਰੀ ਰੋਹਤੇਸ਼ ਸ਼ਰਮਾ ਨੇ ਐਡਵੋਕੇਟ ਹਰਸ਼ ਝਾਂਜੀ ਨੂੰ ਮਿਸ਼ਨ ਮੋਦੀ ਸੈਨਾ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਆਪਣੀ ਇਸ ਨਿਯੁਕਤੀ ਤੋਂ ਬਾਅਦ ਹਰਸ਼ ਝਾਂਜੀ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਨੇ ਉਨ੍ਹਾਂ 'ਤੇ ਭੋਰਸਾ ਪ੍ਰਕਟ ਕਰਦੇ ਹੋਏ ਸੂਬਾ ਪ੍ਰਧਾਨ ਦਾ ਮਹੱਤਵਪੂਰਨ ਅਹੁਦਾ ਦਿੱਤਾ ਹੈ, ਜਿਸ ਦੇ ਲਈ ਉਹ ਹਮੇਸ਼ਾ ਧੰਨਵਾਦੀ ਹਨ।

ਝਾਂਜੀ ਨੇ ਕਿਹਾ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਵਾਂਗਾ ਅਤੇ ਜੋ ਭਰੋਸਾ ਉਨ੍ਹਾਂ ਨੇ ਮੇਰੇ 'ਤੇ ਜਤਾਇਆ ਹੈ, ਮੈਂ ਉਸ 'ਤੇ ਖਰਾ ਉਤਰਣ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਮਿਸ਼ਨ ਮੋਦੀ ਸੈਨਾ ਮੁਹਿੰਮ ਦਾ ਪੰਜਾਬ 'ਚ ਵਿਸਥਾਰ ਕੀਤਾ ਜਾ ਰਿਹਾ ਹੈ, ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ। ਜਲਦੀ ਹੀ ਜ਼ਮੀਨੀ ਪੱਧਰ ਤੱਕ ਇਸ ਦਾ ਵਿਸਥਾਰ ਕੀਤਾ ਜਾਵੇਗਾ।


author

shivani attri

Content Editor

Related News