ਬਜਟ ਪੇਸ਼ ਕਰਨ ਮਗਰੋਂ ਬੋਲੇ ਹਰਪਾਲ ਚੀਮਾ-ਇਸ ਵਾਰ ਵੀ ਕੋਈ ਟੈਕਸ ਨਹੀਂ ਲਾਇਆ ਗਿਆ (ਵੀਡੀਓ)
Tuesday, Mar 05, 2024 - 06:40 PM (IST)
ਚੰਡੀਗੜ੍ਹ : ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਜਟ ਪੇਸ਼ ਕਰਨ ਮਗਰੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 2 ਸਾਲ ਪਹਿਲਾਂ ਪੰਜਾਬ ਦੀ ਵਾਂਗਡੋਰ ਸੰਭਾਲੀ ਅਤੇ ਲਗਾਤਾਰ 2 ਸਾਲ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਅੱਜ ਤੀਜਾ ਬਜਟ 2 ਲੱਖ, 4 ਹਜ਼ਾਰ, 918 ਕਰੋੜ ਰੁਪਏ ਦਾ ਸੀ, ਜਿਸ 'ਚ ਮਾਲੀਆ ਘਾਟਾ 2.77 ਫ਼ੀਸਦੀ ਅਤੇ ਵਿੱਤੀ ਘਾਟਾ 3.80 ਫ਼ੀਸਦੀ ਟੀਚੇ ਰੱਖੇ ਹਨ, ਜਦੋਂ ਕਿ ਪਿਛਲੇ ਸਾਲ ਮਾਲੀਆ ਘਾਟਾ 3.13 ਫ਼ੀਸਦੀ ਸੀ, ਇਸੇ ਤਰ੍ਹਾਂ ਵਿੱਤੀ ਘਾਟਾ 4.12 ਫ਼ੀਸਦੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਜਾਅਲੀ ਸਰਟੀਫਿਕੇਟ ਬਣਾ ਨੌਕਰੀਆਂ ਲੈਣ ਵਾਲੇ ਸਾਵਧਾਨ, CM ਮਾਨ ਨੇ ਕੀਤਾ ਵੱਡਾ ਐਲਾਨ (ਵੀਡੀਓ)
ਇਸੇ ਸਾਲ ਰੈਵਿਨਿਊ ਖ਼ਰਚੇ 1 ਲੱਖ, 27 ਹਜ਼ਾਰ, 134 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਹੋਰ ਵੱਖ-ਵੱਖ ਸੈਕਟਰਾਂ ਲਈ ਵੀ ਵੱਡੇ ਐਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਤੀਜਾ ਬਜਟ ਵੀ ਲੋਕ ਪੱਖੀ ਹੈ ਅਤੇ ਇਸ 'ਚ ਵੀ ਕੋਈ ਟੈਕਸ ਨਹੀਂ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਈਆਂ ਹਦਾਇਤਾਂ
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਜੋ ਗਾਰੰਟੀਆਂ ਦਿੱਤੀਆਂ ਸੀ, ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਧੀਆ ਕੰਮਾਂ ਕਾਰਨ ਸਾਡੇ ਟੈਕਸ ਦੀ ਕੁਲੈਕਸ਼ਨ ਵਧੀਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਟੈਕਸ ਚੋਰੀ ਨੂੰ ਲਗਾਤਾਰ ਖ਼ਤਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਟੈਂਪਾਂ ਅਤੇ ਰਜਿਸਟ੍ਰੇਸ਼ਨਾਂ 'ਚ 5750 ਕਰੋੜ ਰੁਪਏ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਫੈਲੇ ਵੱਖ-ਵੱਖ ਮਾਫ਼ੀਆ ਨੂੰ ਖ਼ਤਮ ਕੀਤਾ ਗਿਆ ਹੈ, ਤਾਂ ਹੀ ਟੈਕਸ ਕੁਲੈਕਸ਼ਨ ਵਧੀ ਹੈ। ਸਿੱਖਿਆ ਦਾ ਬਜਟ ਵੀ ਪਹਿਲੇ ਸਾਲ ਦੇ ਮੁਕਾਬਲੇ ਵਧਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਕਰਜ਼ਾ ਲਿਆ ਹੈ, ਉਸ ਦੀ ਕਿਸ਼ਤ ਅਤੇ ਵਿਆਜ ਵੀ ਸਾਨੂੰ ਮੋੜਨਾ ਪੈ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8