ਪੰਜਾਬ ਦੇ ਲੋਕ ਹੁਣ ਬਜਟ ''ਤੇ ਦੇ ਸਕਣਗੇ ਰਾਏ, ਖਜ਼ਾਨਾ ਮੰਤਰੀ ਨੇ ਲਾਂਚ ਕੀਤਾ ਪੋਰਟਲ

Monday, May 02, 2022 - 03:59 PM (IST)

ਪੰਜਾਬ ਦੇ ਲੋਕ ਹੁਣ ਬਜਟ ''ਤੇ ਦੇ ਸਕਣਗੇ ਰਾਏ, ਖਜ਼ਾਨਾ ਮੰਤਰੀ ਨੇ ਲਾਂਚ ਕੀਤਾ ਪੋਰਟਲ

ਚੰਡੀਗੜ੍ਹ : ਪੰਜਾਬ ਦੇ ਲੋਕ ਹੁਣ ਬਜਟ 'ਤੇ ਆਪਣੀ ਰਾਏ ਰੱਖ ਸਕਣਗੇ। ਸੋਮਵਾਰ ਨੂੰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਸ ਸਬੰਧੀ ਪੋਰਟਲ ਲਾਂਚ ਕਰ ਦਿੱਤਾ ਗਿਆ ਹੈ। ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਇਸ ਵਾਰ ਜਨਤਾ ਬਜਟ 'ਤੇ ਆਪਣੀ ਰਾਏ ਦੇ ਸਕੇਗੀ ਅਤੇ ਆਪਣੇ ਹਿਸਾਬ ਨਾਲ ਖ਼ੁਦ ਆਪਣਾ ਬਜਟ ਬਣਾ ਸਕੇਗੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਆਰੀ ਨਾਲ ਨੌਜਵਾਨ ਦਾ ਗਲਾ ਵੱਢਿਆ, ਫਿਰ ਟੋਟੋ-ਟੋਟੇ ਕਰਕੇ ਗੰਦੇ ਨਾਲੇ 'ਚ ਸੁੱਟੀ ਲਾਸ਼

ਪੰਜਾਬ ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਖਜ਼ਾਨਾ ਮੰਤਰੀ ਵੱਲੋਂ ਇਹ ਵੱਡੀ ਪਹਿਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਲੋਕ ਆਪਣੀ ਰਾਏ ਦੇ ਸਕਣਗੇ। ਉਨ੍ਹਾਂ ਕਿਹਾ ਕਿ ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ, ਜਦੋਂ ਸਰਕਾਰ ਲੋਕਾਂ ਦੀ ਰਾਏ ਪੁੱਛਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਹਾਦਸਾ, ਬੱਚਿਆਂ ਨੂੰ ਲਿਜਾ ਰਹੀ ਸਕੂਲ ਵੈਨ ਦੀ ਦਰੱਖ਼ਤ ਨਾਲ ਟੱਕਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News