ਹਰਪਾਲ ਚੀਮਾ ਦਾ ਅਕਾਲੀ ਦਲ ਤੇ ਕਾਂਗਰਸ ''ਤੇ ਵਾਰ, ਜਾਣੋ ਕੀ ਬੋਲੇ
Thursday, Jan 02, 2020 - 03:45 PM (IST)
ਸੰਗਰੂਰ (ਹਨੀ) : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅਕਾਲੀ ਦਲ ਅਤੇ ਕਾਂਗਰਸ 'ਤੇ ਵਾਰ ਕਰਦਿਆਂ ਤਿੱਖੇ ਵਿਅੰਗ ਕੱਸੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਰਮਿਆਨ ਗੈਂਗਸਟਰਾਂ ਨੂੰ ਲੈ ਕੇ ਬਿਆਨਬਾਜ਼ੀ 'ਤੇ ਬੋਲਦਿਆਂ ਹਰਪਾਲ ਚੀਮਾ ਨੇ ਕਿਹਾ ਹੈ ਕਿ ਗੈਂਗਸਟਰ ਸੁੱਖੀ ਰੰਧਾਵਾ ਨੇ ਪਾਲੇ ਹਨ ਜਾਂ ਫਿਰ ਬਿਕਰਮ ਮਜੀਠੀਆ ਨੇ , ਇਸ ਗੱਲ ਦੀ ਜਾਂਚ ਕਰਾਈ ਜਾਣੀ ਚਾਹੀਦੀ ਹੈ। ਉਨ੍ਹਾਂ ਸੁਖਬੀਰ 'ਤੇ ਵਾਰ ਕਰਦਿਆਂ ਕਿਹਾ ਕਿ ਸੁਖਬੀਰ ਦੇ ਮਾਫੀਆ ਰਾਜ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਲਾ ਰਹੇ ਹਨ, ਤਾਂ ਹੀ ਤਾਂ ਪੰਜਾਬ 'ਚ ਮਾਫੀਆ ਰਾਜ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਭਰਨ ਲਈ ਈਮਾਨਦਾਰ ਨੇਤਾ ਹੀ ਨਹੀਂ ਹਨ। ਇਸ ਮੌਕੇ ਪੰਜਾਬ 'ਚ ਵਧੇ ਬਿਜਲੀ ਦੇ ਰੇਟਾਂ ਬਾਰੇ ਵੀ ਹਰਪਾਲ ਚੀਮਾ ਨੇ ਕਾਂਗਰਸ ਦੀ ਸਰਕਾਰ 'ਤੇ ਤੰਜ ਕੱਸੇ।