ਹੋਲਾ ਮਹੱਲਾ: ਮੇਲਾ ਖੇਤਰ ਨੂੰ ਸਵੱਛ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਭਲਕੇ ਹੋਵੇਗੀ ਸ਼ੁਰੂਆਤ : ਹਰਜੋਤ ਬੈਂਸ

Friday, Feb 24, 2023 - 06:53 PM (IST)

ਹੋਲਾ ਮਹੱਲਾ: ਮੇਲਾ ਖੇਤਰ ਨੂੰ ਸਵੱਛ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਭਲਕੇ ਹੋਵੇਗੀ ਸ਼ੁਰੂਆਤ : ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ/ਸੰਧੂ/ਭਾਰਦਵਾਜ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮਾਜ ਸੇਵੀ ਸੰਗਠਨਾਂ, ਜਥੇਬੰਦੀਆਂ, ਕਲੱਬਾਂ, ਵਰਕਰਾਂ ਅਤੇ ਪਤਵੰਤਿਆਂ ਨੂੰ ਅਪੀਲ ਕੀਤੀ ਹੈ ਕਿ 25 ਫਰਵਰੀ ਨੂੰ ਨੰਗਲ ਤੋਂ ਸਰਸਾ ਨੰਗਲ ਤੱਕ ਸ਼ੁਰੂ ਹੋ ਰਹੀ ਵਿਸ਼ੇਸ਼ ਸਫ਼ਾਈ ਮੁਹਿੰਮ ’ਚ ਆਪਣਾ ਸਹਿਯੋਗ ਦੇਣ ਤਾਂ ਕਿ ਹੋਲਾ ਮਹੱਲਾ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਸੰਗਤਾਂ ਨੂੰ ਸੁੰਦਰ ਅਤੇ ਸਵੱਛ ਵਾਤਾਵਰਣ ਉਪਲੱਬਧ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ 1 ਤੋਂ 10 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਮੇਲਾ ਖੇਤਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਨਗਰ ਕੋਂਸਲਾਂ, ਨਗਰ ਪੰਚਾਇਤਾ ਦੇ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਸਾਫ ਸਫਾਈ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨਿਰੰਤਰ ਮੇਲਾ ਖੇਤਰ ਦਾ ਦੌਰਾ ਕਰ ਕੇ ਮੈਂ ਖੁਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਿਹਾ ਹਾਂ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਸਸਪੈਂਡ ਡੀ. ਐੱਸ. ਪੀ. ਸੇਖੋਂ ਨੂੰ ਹਾਈਕੋਰਟ ਨੇ ਸੁਣਾਈ 6 ਮਹੀਨਿਆਂ ਦੀ ਸਜ਼ਾ

ਉਨ੍ਹਾਂ ਕਿਹਾ ਕਿ ਨੰਗਲ ਤੋਂ ਸਰਸਾ ਨੰਗਲ ਤੱਕ ਸਮੁੱਚੇ ਖੇਤਰ ’ਚ ਸਵੱਛਤਾ ਮੁਹਿੰਮ 25 ਫਰਵਰੀ ਨੂੰ ਸਵੇਰੇ 9 ਤੋਂ 12 ਵਜੇ ਤੱਕ ਚਲਾਈ ਜਾਵੇਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਪੰਚਾਇਤਾਂ ਆਪਣੇ ਇਲਾਕਿਆਂ ’ਚ ਇਸ ਮੁਹਿੰਮ ਨੂੰ ਸ਼ੁਰੂ ਕਰਨ, ਸਮਾਜ ਸੇਵੀ ਸੰਗਠਨਾਂ ਦੇ ਆਗੂ, ਵੱਖ-ਵੱਖ ਕਲੱਬਾਂ, ਜਥੇਬੰਦੀਆਂ ਦੇ ਮੁਖੀ, ਸਾਡੇ ਪਾਰਟੀ ਵਰਕਰ, ਇਲਾਕੇ ਦੇ ਪਤਵੰਤੇ ਲੋਕ, ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕ, ਸਡ਼ਕਾਂ ਦੀ ਸਫਾਈ ਅਤੇ ਆਲੇ ਦੁਆਲੇ ਲੱਗੇ ਗੰਦਗੀ ਦੇ ਢੇਰ ਹਟਾਉਣ, ਸਵੱਛਤਾ ਅਤੇ ਸੁੰਦਰਤਾ ਨੂੰ ਹੋਲਾ ਮਹੱਲਾ ਦੌਰਾਨ ਸੁਚਾਰੂ ਰੱਖਣ ’ਚ ਸਹਿਯੋਗ ਦੇਣ।
ਉਨ੍ਹਾਂ ਨੇ ਮੈਰਿਜ ਪੈਲਸਾਂ, ਸਡ਼ਕਾਂ ਦੇ ਆਲੇ-ਦੁਆਲੇ ਦੇ ਦੁਕਾਨਦਾਰਾਂ, ਬੱਸ ਅੱਡਿਆਂ ਅਤੇ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੂਡ਼ਾ ਅਤੇ ਗੰਦਗੀ ਦੇ ਢੇਰ ਸਡ਼ਕਾਂ ਦੇ ਆਲੇ-ਦੁਆਲੇ ਨਾ ਲਗਾਉਣ ਕਿਉਂਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾ ਨਾਲ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਹੈ, ਅਸੀਂ ਇਸ ਲਈ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਵਾਲੇ ਸ਼ਰਧਾਲੂਆਂ ਲਈ ਸਾਫ ਸੁਥਰਾ ਵਾਤਾਵਰਣ ਦੇਣ ਦਾ ਉਪਰਾਲਾ ਕੀਤਾ ਹੈ। ਇਹ ਸਭ ਆਮ ਲੋਕਾਂ, ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਅਪੀਲ ਕੀਤੀ ਕਿ 25 ਫਰਵਰੀ ਨੂੰ ਇਸ ਮੁਹਿੰਮ ’ਚ ਸਾਰੇ ਰਲ ਮਿਲ ਕੇ ਸਹਿਯੋਗ ਦੇਣ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਚਾਰਜਸ਼ੀਟ ਦਾਖ਼ਲ, ਸੁਖਬੀਰ ਬਾਦਲ ਤੇ ਸੁਮੇਧ ਸੈਣੀ ਦਾ ਨਾਂ ਵੀ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News