ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ

Thursday, Apr 30, 2020 - 09:28 PM (IST)

ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ

ਚੰਡੀਗੜ੍ਹ— ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਵੀਰਵਾਰ ਹਸਪਤਾਲ ਤੋਂ ਮਿਲ ਗਈ ਹੈ। ਦੱਸਣਯੋਗ ਹੈ ਕਿ ਪਟਿਆਲਾ ਵਿਖੇ ਡਿਊਟੀ ਦੌਰਾਨ ਨਿਹੰਗਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹਰਜੀਤ ਸਿੰਘ ਦਾ ਹਥ ਵੱਢਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੀ.ਜੀ.ਆਈ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਗਿਆ ਸੀ, ਜਿੱਥੇ 7 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਹੱਥ ਜੋੜਨ 'ਚ ਸਫਲਤਾ ਹਾਸਲ ਕੀਤੀ ਸੀ।  

PunjabKesari
ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਪੀ . ਜੀ . ਆਈ . ਦੇ ਡਾਇਰੈਕਟਰ ਅਤੇ ਉਨ੍ਹਾਂ ਦੀ ਟੀਮ ਦਾ ਕੋਰੋਨਾ ਵਾਰਿਅਰ ਏ. ਐੱਸ. ਆਈ. ਨੂੰ ਵਰਲਡ ਕਲਾਸ ਟ੍ਰੀਟਮੈਂਟ ਦੇਣ 'ਤੇ ਟਵੀਟ ਕਰ ਕੇ ਧੰਨਵਾਦ ਕੀਤਾ ਹੈ। ਡੀ . ਜੀ . ਪੀ . ਨੇ ਕਿਹਾ ਕਿ ਪੁਲਸ ਅਤੇ ਕੋਰੋਨਾ ਦੇ ਖਿਲਾਫ ਜੰਗ ਵਿਚ ਜੁਟੇ ਫਰੰਟਲਾਈਨ ਵਰਕਰਸ ਲਈ ਹਰਜੀਤ ਸਿੰਘ ਇਕ ਪਛਾਣ ਬਣ ਗਏ ਹਨ।

ਇਹ ਵੀ ਪੜ੍ਹੋ:  ਜ਼ਖਮ ਹੋਏ ਫਿਰ ਤੋਂ ਤਾਜ਼ਾ, 'ਫਤਿਹਵੀਰ' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)

PunjabKesari
ਹਰਜੀਤ ਨੂੰ ਪ੍ਰਮੋਟ ਕਰਕੇ ਬਣਾਇਆ ਗਿਆ ਐੱਸ. ਆਈ.
ਦੱਸਣਯੋਗ ਹੈ ਕਿ ਲਾਕ ਡਾਊਨ ਦੀ ਡਿਊਟੀ ਦੌਰਾਨ ਹਰਜੀਤ ਸਿੰਘ ਪਟਿਆਲਾ 'ਚ ਤਾਇਨਾਤ ਸਨ। ਇਸੇ ਦੌਰਾਨ ਹੀ ਨਾਕੇ 'ਤੇ ਨਿਹੰਗਾਂ ਵੱਲੋਂ ਪੁਲਸ ਪਾਰਟੀ 'ਤੇ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ਦੌਰਾਨ ਹੀ ਨਿਹੰਗਾਂ ਨੇ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਸੀ। ਹੌਸਲੇ ਦਿਖਾਉਂਦੇ ਹੋਏ ਬਾਅਦ 'ਚ ਖੁਦ ਹਰਜੀਤ ਸਿੰਘ ਆਪਣਾ ਹੱਥ ਲੈ ਕੇ ਹਸਪਤਾਲ ਪਹੁੰਤੇ ਸਨ। ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਹਰਜੀਤ ਸਿੰਘ ਨੂੰ ਉਨ੍ਹਾਂ ਦੀ ਵੀਰਤਾ ਲਈ ਸਨਮਾਨਤ ਕੀਤਾ ਸੀ। ਇਸ ਦੇ ਨਾਲ ਹੀ ਏ.ਐੱਸ.ਆਈ. ਹਰਜੀਤ ਸਿੰਘ ਨੂੰ ਪ੍ਰਮੋਟ ਕਰਕੇ ਉਨ੍ਹ੍ਹਾਂ ਨੂੰ ਐੱਸ.ਆਈ. ਵੀ ਬਣਾਇਆ। ਹਰਜੀਤ ਸਿੰਘ ਦੇ ਇਲਾਵਾ ਆਪਰੇਸ਼ਨ 'ਚ ਸ਼ਾਮਲ ਤਿੰਨ ਹੋਰ ਪੁਲਸ ਕਰਮਚਾਰੀਆਂ ਨੂੰ ਵੀ ਡੀ. ਜੀ. ਪੀ. ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ 'ਕੋਰੋਨਾ' ਨੇ ਫੜੀ ਰਫਤਾਰ, 4 ਨਵੇਂ ਕੇਸਾਂ ਦੀ ਹੋਈ ਪੁਸ਼ਟੀ

PunjabKesari
ਹਰਜੀਤ ਦੇ ਪੁੱਤਰ ਨੂੰ ਪੰਜਾਬ 'ਚ ਕਾਂਸਟੇਬਲ ਦੇ ਅਹੁਦੇ 'ਤੇ ਕੀਤਾ ਭਰਤੀ
ਉਥੇ ਹੀ ਪੰਜਾਬ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਐੱਸ. ਆਈ. ਹਰਜੀਤ ਸਿੰਘ ਦੇ ਪੁੱਤਰ ਅਰਸ਼ਪ੍ਰੀਤ ਸਿੰਘ ਨੂੰ ਪੰਜਾਬ ਪੁਲਸ 'ਚ ਕਾਂਸਟੇਬਲ ਦੇ ਅਹੁਦੇ 'ਤੇ ਭਰਤੀ ਕੀਤਾ ਗਿਆ ਹੈ। ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਖੁਦ ਐੱਸ. ਆਈ. ਹਰਜੀਤ ਸਿੰਘ ਨੂੰ ਅਰਸ਼ਪ੍ਰੀਤ ਸਿੰਘ ਦਾ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਮੌਕੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਹ ਆਪਣੇ ਪਿਤਾ ਦੀ ਤਰ੍ਹਾਂ ਬਹਾਦਰੀ ਅਤੇ ਈਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ।

ਇਹ ਵੀ ਪੜ੍ਹੋ:  ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 3 ਨਵੇਂ ਕੇਸ ਆਏ ਸਾਹਮਣੇ

PunjabKesari

12 ਅਪ੍ਰੈਲ ਨੂੰ ਹੋਈ ਸੀ ਵਾਰਦਾਤ
ਏ. ਐੱਸ. ਆਈ. ਹਰਜੀਤ ਸਿੰਘ ਦੇ ਕੱਟੇ ਹੱਥ ਨੂੰ ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾਕਟਰਾਂ ਨੇ ਸਾਢੇ 7 ਘੰਟੇ ਦੇ ਸਫਲ ਆਪਰੇਸ਼ਨ ਦੇ ਬਾਅਦ ਜੋੜ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਹਰਜੀਤ ਸਿੰਘ ਨਾਲ ਵੀਡੀਓ ਕਾਲ 'ਤੇ ਗੱਲ ਵੀ ਕੀਤੀ ਸੀ। ਧਿਆਨਯੋਗ ਹੈ ਕਿ 12 ਅਪ੍ਰੈਲ ਐਤਵਾਰ ਸਵੇਰੇ ਲਾਕਡਾਊਨ ਦੀ ਉਲੰਘਣਾ ਕਰਨ ਦੇ ਚਲਦੇ ਪੁਲਸ ਦੁਆਰਾ ਰੋਕੇ ਜਾਣ 'ਤੇ ਨਿਹੰਗ ਸਿੰਘ ਭੜਕ ਗਏ ਅਤੇ ਉਨ੍ਹਾਂ ਨੇ ਪੁਲਸ ਕਰਮਚਾਰੀਆਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ਵਿਚ ਏ. ਐੱਸ. ਆਈ. ਹਰਜੀਤ ਸਿੰਘ ਦਾ ਹੱਥ ਕਟਕੇ ਵੱਖ ਹੋ ਗਿਆ ਸੀ। ਏ. ਐੱਸ. ਆਈ. ਨੂੰ ਇਲਾਜ ਲਈ ਤੁਰੰਤ ਪੀ. ਜੀ. ਆਈ. ਚੰੜੀਗੜ੍ਹ ਲਿਆਂਦਾ ਗਿਆ, ਇੱਥੇ ਡਾਕਟਰਾਂ ਨੇ ਸਾਢੇ 7 ਘੰਟੇ ਚਲੇ ਆਪਰੇਸ਼ਨ ਦੇ ਬਾਅਦ ਉਨ੍ਹਾਂ ਦੇ ਹੱਥ ਦੀ ਸਰਜਰੀ ਸਫਲਤਾਪੂਰਵਕ ਕੀਤੀ ।

ਇਹ ਵੀ ਪੜ੍ਹੋ​​​​​​​:  ਨਵਾਂਸ਼ਹਿਰ 'ਚੋਂ ਇਕ ਹੋਰ 'ਕੋਰੋਨਾ' ਦਾ ਨਵਾਂ ਕੇਸ ਆਇਆ ਸਾਹਮਣੇ

ਇਹ ਹੈ ਪੂਰਾ ਮਾਮਲਾ
ਪਟਿਆਲਾ ਦੀ ਸਨੌਰ ਰੋਡ ਸਥਿਤ ਸਬਜ਼ੀ ਮੰਡੀ ਦੇ ਬਾਹਰ ਐਤਵਾਰ ਸਵੇਰੇ ਕਰਫਿਊ ਪਾਸ ਨਾ ਹੋਣ 'ਤੇ ਐਂਟਰੀ ਕਰਨ ਤੋਂ ਰੋਕਣ 'ਤੇ ਕੁਝ ਨਿਹੰਗ ਸਿੰਘਾਂ ਨੇ ਆਪਣੀ ਗੱਡੀ ਨਾਲ ਬੈਰੀਕੇਡ ਤੋੜ ਦਿੱਤਾ ਅਤੇ ਪੁਲਸ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਹਰਜੀਤ ਸਿੰਘ ਦੇ ਖੱਬੇ ਹੱਥ ਨੂੰ ਉਸ ਦੇ ਬਾਂਹ ਨਾਲੋਂ ਹੀ ਵੱਖ ਕਰ ਦਿੱਤਾ ਸੀ । ਹਮਲੇ ਵਿਚ ਸਦਰ ਥਾਣਾ ਪਟਿਆਲਾ ਦੇ ਇੰਚਾਰਜ ਸਮੇਤ ਕੁਲ ਚਾਰ ਪੁਲਸ ਕਰਮਚਾਰੀ ਅਤੇ ਇਕ ਮੰਡੀ ਬੋਰਡ ਦਾ ਕਰਮਚਾਰੀ ਜ਼ਖਮੀ ਹੋਏ ਸਨ ।
ਇਹ ਵੀ ਪੜ੍ਹੋ​​​​​​​:  ਸਹੁਰੇ ਪਰਿਵਾਰ ਨੇ ਕੀਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹਰਕਤ, ਨੂੰਹ ਨੂੰ ਤੇਲ ਪਾ ਕੇ ਲਾਈ ਅੱਗ


author

shivani attri

Content Editor

Related News