ਸਿੱਧੂ ਅਤੇ ਕੈਪਟਨ ਦੇ ਨਾਲ ਅਗਲੇ ਦੌਰੇ ’ਚ ਹੋਵੇਗੀ ਸਾਂਝੀ ਬੈਠਕ : ਰਾਵਤ

Thursday, Sep 02, 2021 - 12:11 PM (IST)

ਸਿੱਧੂ ਅਤੇ ਕੈਪਟਨ ਦੇ ਨਾਲ ਅਗਲੇ ਦੌਰੇ ’ਚ ਹੋਵੇਗੀ ਸਾਂਝੀ ਬੈਠਕ : ਰਾਵਤ

ਚੰਡੀਗੜ੍ਹ (ਅਸ਼ਵਨੀ) : ਹਰੀਸ਼ ਰਾਵਤ ਦੇ ਚੰਡੀਗੜ੍ਹ ਦੌਰੇ ਵਿਚ ਇਸ ਵਾਰ ਵੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਮੰਚ ’ਤੇ ਨਹੀਂ ਆ ਸਕੇ। ਹਰੀਸ਼ ਰਾਵਤ ਨੇ ਕਿਹਾ ਕਿ ਉਹ ਅਗਲੇ ਦੌਰੇ ਵਿਚ ਕੈਪਟਨ ਅਤੇ ਸਿੱਧੂ ਨਾਲ ਸਾਂਝੀ ਬੈਠਕ ਕਰਨਗੇ। ਅਜਿਹਾ ਇਸ ਲਈ ਹੈ ਕਿ ਸਿੱਧੂ ਅਤੇ ਕੈਪਟਨ ਨਾਲ ਬੈਠਕ ਹੋਣ ਕਾਰਨ ਦੋਵੇਂ ਪਾਸੇ ਦੀ ਗੱਲ ਸਾਹਮਣੇ ਆ ਗਈ ਹੈ, ਜਿਸ ਦੀ ਰਿਪੋਰਟ ਹਾਈਕਮਾਨ ਦੇ ਸਾਹਮਣੇ ਰੱਖੀ ਜਾਵੇਗੀ।

ਇਹ ਵੀ ਪੜ੍ਹੋ : ਬਿਜਲੀ ਦਾ ਆਨਲਾਈਨ ਬਿੱਲ ਭਰਨ ਵਾਲੇ ਜ਼ਰਾ ਬਚ ਕੇ!, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਿਹਾ

ਹਾਈਕਮਾਨ ਦੇ ਨਿਰਦੇਸ਼ ਅਨੁਸਾਰ ਅਗਲੇ ਦੌਰੇ ਵਿਚ ਦੋਵਾਂ ਨਾਲ ਗੱਲ ਕਰ ਕੇ 2022 ਦੀਆਂ ਚੋਣਾਂ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ। ਦੋਵਾਂ ਦੇ ਇਕੱਠੇ ਆਉਣ ਤੋਂ ਪਹਿਲਾਂ ਚੋਣ ਰਣਨੀਤੀ ਪੂਰੀ ਤਰ੍ਹਾਂ ਨਹੀਂ ਬਣਾਈ ਜਾ ਸਕਦੀ ਹੈ, ਕਿਉਂਕਿ ਜਦੋਂ ਸਰਕਾਰ ਅਤੇ ਸੰਗਠਨ ਮਿਲ ਕੇ ਕੰਮ ਕਰਨਗੇ, ਉਦੋਂ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ। ਰਾਵਤ ਨੇ ਕਿਹਾ ਕਿ ਸੰਗਠਨ ਅਤੇ ਸਰਕਾਰ ਵਿਚ ਮਤਭੇਦ ਨਹੀਂ ਸਿਰਫ਼ ਤਾਲਮੇਲ ਦੀ ਕਮੀ ਹੈ। ਇਸ ਲਈ ਛੇਤੀ ਹੀ ਦੋਵਾਂ ਵਿਚਾਲੇ ਤਾਲਮੇਲ ਬਣਾ ਲਿਆ ਜਾਵੇਗਾ ਤਾਂ ਕਿ ਪੰਜਾਬ ਸਰਕਾਰ ਅਤੇ ਸੰਗਠਨ ਮਿਲ ਕੇ ਪੰਜਾਬ ਲਈ ਕੰਮ ਕਰ ਸਕਣ।

ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ : ਭਾਰਤੀ ਸਰਹੱਦ ਪਾਰ ਕਰਦਾ ਪਾਕਿਸਤਾਨੀ ਘੁਸਪੈਠੀਆ ਕਾਬੂ, ਲੱਗੀ ਗੋਲੀ
ਸਿੱਧੂ ਸਿੱਧਾ ਮੇਰੇ ਕੋਲ ਉਠਾਉਣ ਮੁੱਦੇ
ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਸਿੱਧੂ ਨੂੰ ਜੇਕਰ ਕੋਈ ਸ਼ਿਕਾਇਤ ਹੈ ਤਾਂ ਉਹ ਸਿੱਧਾ ਮੇਰੇ ਕੋਲ ਮੁੱਦੇ ਉਠਾ ਸਕਦੇ ਹਨ। ਜੇਕਰ ਸਿੱਧੂ ਸਿੱਧੇ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਮਿਲੇਗੀ ਕਿ ਸਰਕਾਰ ਨੇ ਹੁਣ ਤੱਕ ਕੀ ਕੀਤਾ ਹੈ ਅਤੇ ਕੀ ਕਰ ਰਹੀ ਹੈ। ਜਨਤਕ ਤੌਰ ’ਤੇ ਮੁੱਦੇ ਉਠਾਉਣ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ : ਕਾਂਗਰਸੀਆਂ ਦੀ ਸ਼ਹਿ ’ਤੇ ਰੋਸ ਵਿਖਾਵੇ ਕਰਨ ਵਾਲੇ ਸਾਡੇ ਕਾਫ਼ਲੇ ਨੂੰ ਨਹੀਂ ਰੋਕ ਸਕਦੇ : ਸੁਖਬੀਰ ਬਾਦਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News