ਪੰਜਾਬ ਕਾਂਗਰਸ ਨੂੰ ਜਲਦ ਮਿਲੇਗਾ ਨਵਾਂ ਇੰਚਾਰਜ, ਇਸ ਨਾਂ 'ਤੇ ਲੱਗ ਸਕਦੀ ਹੈ ਮੋਹਰ

10/21/2021 2:13:00 PM

ਚੰਡੀਗੜ੍ਹ: ਪੰਜਾਬ ਕਾਂਗਰਸ ’ਚ ਬਦਲਾਅ ਦਾ ਦੌਰ ਜਾਰੀ ਹੈ। ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਗਿਆ ਉਸ ਤੋਂ ਬਾਅਦ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਦਲਿਆ ਗਿਆ ਪਰ ਕੁਝ ਹੀ ਸਮਾਂ ਪ੍ਰਧਾਨ ਰਹਿਣ ਤੋਂ ਬਾਅਦ ਕੁਝ ਮਸਲਿਆਂ ਦਾ ਹਵਾਲਾ ਦਿੰਦਿਆਂ ਨਵਜੋਤ ਸਿੱਧੂ ਵਲੋਂ ਵੀ ਅਸਤੀਫ਼ਾ ਦੇ ਦਿੱਤਾ ਗਿਆ। ਇੱਕ ਵਾਰ ਫ਼ਿਰ ਇਹ ਚਰਚਾ ਗਰਮ ਹੈ ਕਿ ਸ਼ਾਇਦ ਹੁਣ ਪੰਜਾਬ ਕਾਂਗਰਸ ਪ੍ਰਧਾਨ ਦੀ ਵੀ ਬਦਲੀ ਹੋ ਜਾਵੇ। ਨਵਾਂ ਪ੍ਰਧਾਨ ਬਣਾ ਦਿੱਤਾ ਜਾਵੇ। ਸੂਤਰਾਂ ਦੇ ਹਵਾਲੇ ਤੋਂ ਮੰਨੀਏ ਤਾਂ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੂੰ ਬਦਲਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਦੀ ਥਾਂ ਹੁਣ ਰਾਜਸਥਾਨ ਦੇ ਮਾਲ ਮੰਤਰੀ ਤੇ ਪੰਜਾਬ ਦੇ ਸਹਿ–ਇੰਚਾਰਜ ਹਰੀਸ਼ ਚੌਧਰੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹੋ ਸਕਦੈ ਹਨ।  

ਇਹ ਵੀ ਪੜ੍ਹੋ :  ਨਿਹੰਗ ਸਿੰਘਾਂ ਖ਼ਿਲਾਫ਼ ਕੈਪਟਨ ਦਾ ਵੱਡਾ ਬਿਆਨ, ਜਾਣੋ ਸਿੰਘੂ ਘਟਨਾ ’ਤੇ ਕੀ ਬੋਲੇ ਅਮਰਿੰਦਰ ਸਿੰਘ

ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਵੱਧਦੀਆਂ ਜ਼ਿੰਮੇਵਾਰੀਆਂ ਨੂੰ ਵੇਖਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਬੀਤੇ ਦਿਨ ਵੱਡਾ ਫ਼ੈਸਲਾ ਲਿਆ ਗਿਆ ਸੀ। ਹਰੀਸ਼ ਰਾਵਤ ਨੇ ਕਾਂਗਰਸ ਹਾਈਕਮਾਨ ਨੂੰ ਆਪਣੀਆਂ ਜ਼ਿੰਮੇਦਾਰੀਆਂ ਤੋਂ ਮੁਕਤ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਤਹਿਤ ਇਹ ਜ਼ਿੰਮੇਵਾਰੀ ਹਰੀਸ਼ ਚੌਧਰੀ ਜੋ ਕਿ ਇਸ ਵੇਲੇ ਪਾਰਟੀ ਨਿਗਰਾਨ (ਆਬਜ਼ਰਵਰ) ਦੀ ਭੂਮਿਕਾ ਨਿਭਾਅ ਰਹੇ ਹਨ, ਨੂੰ ਦੇਣ ਦਾ ਤਕਰੀਬਨ ਫ਼ੈਸਲਾ ਕਰ ਲਿਆ ਹੈ। ਜਿਸ ਸਬੰਧੀ ਰਸਮੀ ਐਲਾਨ ਬਾਕੀ ਹੈ। ਬੀਤੇ ਦਿਨੀਂ ਹਰੀਸ਼ ਰਾਵਲ ਵਲੋਂ ਸੋਸ਼ਲ ਮੀਡੀਆ ’ਤੇ ਕਰਮਭੂਮੀ ਲਈ ਫ਼ਰਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਪਾਸੇ ਜਨਮਭੂਮੀ (ਉਤਰਾਖੰਡ) ਪ੍ਰਤੀ ਉਨ੍ਹਾਂ ਦਾ ਫਰਜ਼ ਹੈ ਅਤੇ ਦੂਜੇ ਪਾਸੇ ਕਰਮਭੂਮੀ ਪੰਜਾਬ ਪ੍ਰਤੀ ਸੇਵਾਵਾਂ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ।ਦੋਹਾਂ ਥਾਵਾਂ ’ਤੇ ਪੂਰਾ ਸਮਾਂ ਚਾਹੁੰਦੇ ਸਨ ਪਰ ਫਰਜ਼ ਦੀ ਪੁਕਾਰ ਕਾਰਨ ਅਜਿਹਾ ਨਹੀਂ ਕਰ ਸਕੇ। 

ਇਹ ਵੀ ਪੜ੍ਹੋ :  ਘੋਰ ਕਲਯੁਗ, ਜ਼ੀਰਾ ਨੇੜੇ ਬੋਰੀ ਵਿੱਚ ਪਾ ਕੇ ਖੇਤਾਂ ’ਚ ਸੁੱਟੀ ਨਵਜਨਮੇ ਬੱਚੇ ਦੀ ਲਾਸ਼

ਦੱਸਣਯੋਗ ਹੈ ਕਿ ਪੰਜਾਬ ਦੇ ਨਾਲ ਹੀ ਉਤਰਾਖੰਡ ’ਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਹਰੀਸ਼ ਰਾਵਤ ਉਤਰਾਖੰਡ ’ਚ ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਕਰ ਰਹੇ ਹਨ। ਜਿਸ ਕਾਰਨ ਹੁਣ ਉਹ ਬਾਕੀ ਰਹਿੰਦਾ ਸਮਾਂ ਉਤਰਾਖੰਡ ਨੂੰ ਦੇਣਾ ਚਾਹੁੰਦੇ ਹਨ।  

ਇਹ ਵੀ ਪੜ੍ਹੋ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖਾਧੀ ਸਲਫ਼ਾਸ, ਪੁੱਤਰ ਦੇ ਸਾਹਮਣੇ ਪਿਓ ਨੇ ਤੜਫ਼-ਤੜਫ਼ ਕੇ ਤੋੜਿਆ ਦਮ 


Shyna

Content Editor

Related News