ਹਰਿੰਦਰ ਸਿੰਘ ਖਾਲਸਾ ਭਾਜਪਾ ਦਾ ਪੱਲਾ ਫੜ੍ਹਨ ਦੀ ਤਿਆਰੀ 'ਚ
Wednesday, Mar 13, 2019 - 04:53 PM (IST)

ਫਤਿਹਗੜ੍ਹ ਸਾਹਿਬ—ਆਮ ਆਦਮੀ ਪਾਰਟੀ (ਆਪ) ਦੇ ਮੁਅੱਤਲ ਹੋ ਚੁੱਕੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਡਿਪਲੋਮੈਟ ਹਰਿੰਦਰ ਸਿੰਘ ਖਾਲਸਾ ਭਾਰਤੀ ਜਨਤਾ ਪਾਰਟੀ 'ਚ ਸਾਮਲ ਹੋਣ ਦੀ ਤਿਆਰੀ 'ਚ ਹਨ। ਜਾਣਕਾਰੀ ਮੁਤਾਬਕ 2014 'ਚ ਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ ਹਲਕੇ ਤੋਂ ਚੁਣੇ ਹੋਏ ਖਾਲਸਾ ਨੂੰ 2015 'ਚ ਆਮ ਆਦਮੀ ਪਾਰਟੀ ਨੇ ਮੁਅੱਤਲ ਕਰ ਦਿੱਤਾ ਸੀ।
ਹਰਿੰਦਰ ਸਿੰਘ ਖਾਲਸਾ ਕੇਂਦਰੀ ਸ਼ਹਿਰੀ ਵਿਕਾਸ ਅਤੇ ਹਰਦੀਪ ਸਿੰਘ ਦੇ ਬਹੁਤ ਨਜ਼ਦੀਕੀ ਹਨ। ਇਹ ਦੋਵੇਂ ਸ਼ਖਸੀਅਤਾਂ ਭਾਰਤੀ ਵਿਦੇਸ਼ ਸੇਵਾ (1974) ਦੇ ਬੈਚਮੇਟ ਹਨ। ਸੂਤਰਾਂ ਤੋਂ ਮਿਲੀ ਰਿਪੋਰਟ ਮੁਤਾਬਕ ਪੁਰੀ ਨੇ ਖਾਲਸਾ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ। ਜੇਕਰ ਖਾਲਸਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਜਾਂਦੇ ਹਨ ਤਾਂ ਉਹ ਅੰਮ੍ਰਿਤਸਰ ਲੋਕ ਸਭਾ ਦੀ ਸੀਟ ਤੋਂ ਚੋਣ ਲੜ ਸਕਦੇ ਹਨ।