ਹਰਭਜਨ ਜਲੰਧਰ ''ਚ 5 ਹਜ਼ਾਰ ਪਰਿਵਾਰਾਂ ਨੂੰ ਵੰਡੇਗਾ ਰਾਸ਼ਨ

Monday, Apr 06, 2020 - 02:49 AM (IST)

ਜਲੰਧਰ (ਖੁਰਾਣਾ)— ਆਫ ਸਪਿਨਰ ਹਰਭਜਨ ਸਿੰਘ ਨੇ ਕੋਵਿਡ-19 ਮਹਾਮਾਰੀ ਨਾਲ ਲੜਾਈ ਵਿਚ ਯੋਗਦਾਨ ਦਿੰਦੇ ਹੋਏ ਆਪਣੇ ਜੱਦੀ ਸ਼ਹਿਰ ਜਲੰਧਰ ਵਿਚ 5 ਹਜ਼ਾਰ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਵਾਅਦਾ ਕੀਤਾ ਹੈ। ਹਰਭਜਨ ਨੇ ਕਿਹਾ, ''ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਗੀਤਾ ਤੇ ਮੈਂ ਜਲੰਧਰ ਵਿਚ ਰਹਿਣ ਵਾਲੇ 5000 ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਸੰਕਲਪ ਲੈਂਦੇ ਹਾਂ। ਇਹ ਰਾਸ਼ਨ ਉਨ੍ਹਾਂ ਲੋਕਾਂ ਵਿਚ ਵੰਡਿਆ ਜਾਵੇਗਾ, ਜਿਹੜੇ ਇਸ ਮੁਸ਼ਕਿਲ ਸਮੇਂ ਵਿਚ ਆਪਣੇ ਪਰਿਵਾਰਾਂ ਨੂੰ ਭੋਜਨ ਦੇਣ ਲਈ ਸੰਘਰਸ਼ ਕਰ ਰਹੇ ਹਨ। ਅਸੀਂ ਸੰਘਰਸ਼ ਦੇ ਭਾਰ ਨੂੰ ਕੁਝ ਘੱਟ ਕਰਨ ਲਈ ਆਪਣੇ ਸਾਥੀ ਨਾਗਰਿਕਾਂ ਦੀ ਸਹਾਇਤਾ ਤੇ ਸਮਰਥਨ ਕਰਨਾ ਜਾਰੀ ਰੱਖਾਂਗੇ।''

 
 
 
 
 
 
 
 
 
 
 
 
 
 

Satnam waheguru.. bas Himmat, hosla dena 🙏🙏 @geetabasra and I pledge to distribute ration to 5000 families 🙏🙏 May waheguru bless us all @vivekyeeshu @sidhu.vikram #surjitrai 🙏

A post shared by Harbhajan Turbanator Singh (@harbhajan3) on Apr 5, 2020 at 5:05am PDT


ਇਸਦੇ ਲਈ ਭੱਜੀ ਨੇ ਆਪਣੀ ਕ੍ਰਿਕਟ ਅਕੈਡਮੀ ਦੇ ਪ੍ਰਤੀਨਿਧੀਆਂ ਵਿਕਰਮ ਸਿੱਧੂ ਤੇ ਵਿਸ਼ੂ ਆਦਿ ਅਤੇ ਆਪਣੇ ਦੋਸਤਾਂ ਤੇ ਪੀ. ਸੀ. ਏ. ਦੇ ਜੁਆਇੰਟ ਸਕੱਤਰ ਸੁਰਜੀਤ ਰਾਏ ਬਿੱਟੂ ਦੀ ਡਿਊਟੀ ਲਾਈ ਹੈ ਕਿ ਉਹ ਲੋੜਵੰਦਾਂ ਨੂੰ ਰਾਸ਼ਨ ਵੰਡਣ। ਉਕਤ ਲੋਕਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਭੱਜੀ ਦੀ ਇੱਛਾ ਅਨੁਸਾਰ ਸੈਂਕੜੇ ਪਰਿਵਾਰਾਂ ਨੂੰ ਰਾਸ਼ਨ ਦੇ ਪੈਕੇਟ ਵੰਡਣੇ ਸ਼ੁਰੂ ਕਰ ਦਿੱਤੇ।


Gurdeep Singh

Content Editor

Related News