ਪੰਜਾਬ ਪ੍ਰਦੇਸ਼ ਭਾਜਪਾ ਦੀ ਚੋਣ ਕਮੇਟੀ ਦੀ ਬੈਠਕ ਦੌਰਾਨ ਹਰਭਜਨ ਸਿੰਘ, ਸੰਨੀ ਦਿਓਲ ਦੇ ਨਾਵਾਂ ’ਤੇ ਵੀ ਹੋਈ ਚਰਚਾ
Wednesday, Mar 20, 2019 - 06:04 AM (IST)

ਚੰਡੀਗੜ੍ਹ,(ਇੰਟ.)- ਪੰਜਾਬ ਪ੍ਰਦੇਸ਼ ਭਾਜਪਾ ਦੀ ਚੋਣ ਕਮੇਟੀ ਦੀ ਬੈਠਕ ਮੰਗਲਵਾਰ ਨੂੰ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ’ਚ ਚੰਡੀਗੜ੍ਹ ਵਿਖੇ ਹੋਈ। ਬੈਠਕ ’ਚ ਲੋਕਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਬਾਰੇ ਚਰਚਾ ਦੌਰਾਨ ਅਕਾਲੀ ਦਲ ਗਠਜੋੜ ਦੇ ਕਾਰਨ ਪੰਜਾਬ ਦੀਆਂ 13 ਲੋਕਸਭਾ ਸੀਟਾਂ ’ਚੋਂ ਭਾਜਪਾ ਦੇ ਹਿੱਸੇ ’ਚ 3 ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਆਈਆਂ। ਗੁਰਦਾਸਪੁਰ ਲੋਕ ਸਭਾ ਸੀਟ ਲਈ ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਟਿਕਟ ਦੇ ਦਾਅਵੇਦਾਰਾਂ ’ਚੋਂ ਇਕ ਹਨ, ਜਦਕਿ ਅੰਮ੍ਰਿਤਸਰ ਲੋਕਸਭਾ ਸੀਟ ਤੋਂ ਕ੍ਰਿਕਟਰ ਹਰਭਜਨ ਸਿੰਘ, ਫਿਲਮ ਸਟਾਰ ਸੰਨੀ ਦਿਓਲ ਅਤੇ ਪੂਨਮ ਢਿੱਲੋਂ ਦੇ ਨਾਂ ਵੀ ਸ਼ਾਮਲ ਹਨ। ਕਾਂਗਰਸ ਦੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਾਂ ’ਤੇ ਵੀ ਮੀਟਿੰਗ ’ਚ ਚਰਚਾ ਕੀਤੀ ਗਈ। ਪਾਰਟੀ ਸੂਤਰਾਂ ਨੇ ਖੁਲਾਸਾ ਕੀਤਾ ਕਿ ਕਾਂਗਰਸ ਤੋਂ ਨਾਰਾਜ਼ ਬਾਜਵਾ ਨੇ ਪਾਰਟੀ ਦੇ ਇਕ ਨੇਤਾ ਰਾਹੀਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।