ਫਰਜ਼ੀ 5 ਫਰਮਾਂ ਚਲਾ ਕੇ 7.15 ਕਰੋੜ ਰੁਪਏ ਫਰਜ਼ੀ ITC ਲੈਣ ਵਾਲੇ ਹੈਪੀ ਦੇ ਸਾਥੀ ਰੋਹਿਤ ਨੂੰ ਭੇਜਿਆ ਜੇਲ੍ਹ
Wednesday, Sep 29, 2021 - 10:27 PM (IST)
ਲੁਧਿਆਣਾ (ਗੌਤਮ)-ਸੀ.ਜੀ.ਐੱਸ.ਟੀ. ਵੱਲੋਂ ਫੜਿਆ ਗਿਆ 427 ਕਰੋੜ ਰੁਪਏ ਦੀ ਬੋਗਸ ਬਿਲਿੰਗ ਦਾ ਮਾਮਲਾ ਜਾਂਚ ਤੋਂ ਬਾਅਦ 1000 ਕਰੋੜ ਰੁਪਏ ਤੋਂ ਉੱਪਰ ਪੁੱਜ ਸਕਦਾ ਹੈ। ਇਸ ਮਾਮਲੇ ਸਬੰਧੀ ਵਿਭਾਗ ਦੀਆਂ ਵੱਖ ਵੱਖ ਟੀਮਾਂ ਜਾਂਚ ਵਿਚ ਜੁਟੀਆਂ ਹੋਈਆਂ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਹਿਰਾਸਤ ਵਿਚ ਲਏ ਲੋਕਾਂ ਤੋਂ ਵੀ ਵਿਭਾਗ ਨੂੰ ਕਈ ਲੋਕਾਂ ਸਬੰਧੀ ਜਾਣਕਾਰੀ ਮਿਲੀ ਹੈ ਜਿਸ ਸਬੰਧੀ ਵਿਭਾਗ ਆਪਣੇ ਟੂਲਸ ਬ੍ਰੀਫਾ ਅਤੇ ਨੇਤਰਾ ਨਾਲ ਜਾਂਚ ਕਰ ਰਿਹਾ ਹੈ। ਪੁੱਛਗਿਛ ਲਈ ਹਿਰਾਸਤ ਵਿਚ ਲਏ ਲੋਕਾਂ ਤੋਂ ਜਾਂਚ ਤੋਂ ਬਾਅਦ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਜਦੋਂਕਿ ਰੋਹਿਤ ਦਾ ਮੁੱਖ ਸਾਥੀ ਅਜੇ ਵੀ ਫਰਾਰ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਵਿਭਾਗ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ।ਬੁੱਧਵਾਰ ਨੂੰ ਵਿਭਾਗ ਨੇ ਗ੍ਰਿਫਤਾਰ ਕੀਤੇ ਰੋਹਿਤ ਮਹਿਤਾ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਤੋਂ ਵਿਭਾਗ ਨੂੰ ਬੋਗਸ ਬਿਲਿੰਗ ਕਰਕੇ 7.15 ਕਰੋੜ ਰੁਪਏ ਦਾ ਫਰਜ਼ੀ ਇਲਪੁਟ ਲੈਣ ਦਾ ਖੁਲਾਸਾ ਹੋਇਆ ਹੈ। ਜਾਂਚ ਦੌਰਾਨ ਟੀਮ ਨੇ ਮੁਲਜ਼ਮ ਤੋਂ 8 ਲੱਖ ਰੁਪਏ ਕੈਸ਼ ਤੋਂ ਇਲਾਵਾ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਦੇ ਆਧਾਰ ’ਤੇ ਟੀਮ ਜਾਂਚ ਵਿਚ ਜੁਟੀ ਹੋਈ ਹੈ ਜਿਸ ਨਾਲ ਮੁਲਜ਼ਮਾਂ ਦੇ ਹੋਰਨਾਂ ਸਾਥੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ।
ਵਿਭਾਗੀ ਸੂਤਰਾਂ ਦੇ ਮੁਤਾਬਕ ਹੈਪੀ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਾ ਸੀ ਕਿ ਰੋਹਿਤ ਮਹਿਤਾ ਆਪਣੇ ਨਾਮ ’ਤੇ 5 ਫਰਜ਼ੀ ਫਰਮਾਂ ਚਲਾ ਕੇ ਬੋਗਸ ਬਿਲਿੰਗ ਕਰ ਰਿਹਾ ਹੈ ਜਿਸ ਨਾਲ ਉਸਨੇ ਫਰਜ਼ੀ ਬਿਲਿੰਗ ਕਰਕੇ 7 ਕਰੋੜ 15 ਲੱਖ ਰੁਪਏ ਦਾ ਇਨਪੁਟ ਲਿਆ ਹੋਇਆ ਹੈ। ਰੋਹਿਤ ਦੀਆਂ ਫਰਮਾਂ ਨੂੰ ਹੈਪੀ ਨਾਗਪਾਲ ਹੀ ਚਲਾ ਰਿਹਾ ਸੀ ਜਿਸ ’ਤੇ ਜਾਂਚ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ।ਇਸ ਕੇਸ ਵਿਚ ਮੁੱਖ ਮੁਲਜ਼ਮ ਹੈਪੀ ਨਾਗਪਾਲ ਸਮੇਤ ਤਿੰਨ ਵਿਅਕਤੀਆਂ ਨੂੰ ਪਹਿਲਾਂ ਹੀ ਜੇ ਭੇਜਿਆ ਜਾ ਚੁੱਕਾ ਹੈ। ਗ੍ਰਿਫਤਾਰ ਮੁਲਜ਼ਮ ਤੋਂ ਵੀ ਵਿਭਾਗ ਨੂੰ ਉਸ ਦੀਆਂ ਦਰਜਨ ਤੋਂ ਜ਼ਿਆਦਾ ਫਰਮਾਂ ਸਬੰਧੀ ਜਾਣਕਾਰੀ ਮਿਲੀ ਹੈ। ਵਿਭਾਗ ਵੱਲੋਂ ਪਹਿਲਾਂ ਹੀ 150 ਫਰਮਾਂ ਉਨ੍ਹਾਂ ਦੀ ਰਾਡਾਰ ’ਤੇ ਹੋਣ ਦਾ ਦਾਅਵਾ ਕੀਤਾ ਸੀ ਜਿਨ੍ਹਾਂ ਦੀ ਜਾਣਕਾਰੀ ਟੂਲਸ ਤੋਂ ਮਿਲੀ ਸੀ ਅਤੇ ਵਿਭਾਗ ਇ ਵਿਚ ਫਿਜ਼ੀਕਲ ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ
ਗੋਬਿੰਦਗੜ੍ਹ, ਖੰਨਾ, ਲੁਧਿਆਣਾ ਦੇ ਗਿੱਲ ਰੋਡ ਵਿਚ ਹਫੜਾ ਦਫੜੀ
ਇਸ ਕੇਸ ਦੀ ਜਾਂਚ ਤੋਂ ਬਾਅਦ ਵਿਭਾਗ ਨੂੰ ਪਤਾ ਲੱਗਾ ਕਿ ਇਨ੍ਹਾਂ ਦੇ ਤਾਰ ਗੋਬਿੰਦਗੜ੍ਹ, ਖੰਨਾ, ਲੁਧਿਆਣਾ ਦੇ ਗਿੱਲ ਰੋਡ ਤੋਂ ਇਲਾਵਾ ਹੋਰ ਕੁਝ ਸ਼ਹਿਰਾਂ ਨਾਲ ਵੀ ਜੁੜੇ ਹੋਏ ਹਨ। ਵਿਭਾਗ ਦੀ ਕਾਰਵਾਈ ਕਾਰਨ ਇਨ੍ਹਾਂ ਇਲਾਕਿਆਂ ਵਿਚ ਬੋਗਸ ਬਿਲਿੰਗ ਦਾ ਧੰਦਾ ਕਰਨ ਵਾਲਿਆਂ ਵਿਚ ਹਫੜਾ ਦਫੜੀ ਮਚੀ ਹੋਈ ਹੈ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਹੈਪੀ ਨਾਗਪਾਲ ਤੋਂ ਕੀਤੀ ਗਈ ਪੁੱਛਗਿਛ ਤੋਂ ਬਾਅਦ ਵਿਭਾਗ ਨੂੰ ਕਈ ਅਹਿਮ ਸੁਰਾਗ ਮਿਲੇ ਹਨ ਜਿਸ ਤੋਂ ਪਤਾ ਲੱਗਾ ਹੈ ਕਿ ਹੈਪੀ ਕਿਨ੍ਹਾਂ ਕਿਨ੍ਹਾਂ ਲੋਕਾਂ ਦੇ ਨਾਲ ਮਿਲ ਕੇ ਨੈਕਸਸ ਚਲਾ ਰਿਹਾ ਸੀ। ਵਿਭਾਗ ਨੂੰ ਦਰਜਨ ਤੋਂ ਵੱਧ ਲੋਕਾਂ ਸਬੰਧੀ ਪਤਾ ਲੱਗਾ ਹੈ ਜੋ 50 ਤੋਂ ਜ਼ਿਆਦਾ ਫਰਜ਼ੀ ਫਰਮਾਂ ਚਲਾ ਰਹੇ ਸਨ। ਇਨ੍ਹਾਂ ਲੋਕਾਂ ਨੇ ਅਪਣੇ ਨੌਕਰਾਂ ਤੋਂ ਇਲਾਵਾ ਆਪਣੇ ਰਿਸ਼ਤੇਦਾਰਾਂ ਦੇ ਨਾਵਾਂ ’ਤੇ ਫਰਜ਼ੀ ਫਰਮਾਂ ਬਣਾ ਰੱਖੀਆਂ ਸਨ ਅਤੇ ਸਾਰਾ ਕੰਮ ਦਸਤਾਵੇਜ਼ਾਂ ’ਤੇ ਹੀ ਚੱਲ ਰਿਹ ਸੀ, ਜਦੋਂਕਿ ਅਸਲ ਵਿਚ ਕੋਈ ਵੀ ਖਰੀਦੋ ਫਰੋਖ਼ਤ ਨਹੀਂ ਹੋ ਰਹੀ ਸੀ।
ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ
ਇਸ ਗੱਲ ਦੀ ਭਿਣਕ ਪੈਣ ਤੋਂ ਬਾਅਦ ਪੂਰੇ ਸ਼ਹਿਰ ਵਿਚ ਬੋਗਸ ਬਿਲਿੰਗ ਕਰਨ ਵਾਲੇ ਲੋਕ ਸ਼ਹਿਰ ਤੋਂ ਫਰਾਰ ਚੱਲ ਰਹੇ ਹਨ ਜਿਥੋਂ ਤੱਕ ਪ੍ਰਾਈਵੇਟ ਬੈਂਕਾਂ ਵਿਚ ਹਰ ਰੋਜ਼ ਕਰੋੜਾਂ ਰੁਪਏ ਦੀ ਟ੍ਰਾਂਜ਼ੈਕਸ਼ਨ ਕਰਨ ਵਾਲੇ ਰੂਪੋਸ਼ ਹੋ ਗਏ। ਪਿਛਲੇ ਦੋ ਦਿਨਾਂ ਤੋਂ ਵਿਭਾਗ ਦੀਆਂ ਵੱਖ ਵੱਖ ਟੀਮਾਂ ਇਸ ਨਾਲ ਸਬੰਧਤ ਲੋਕਾਂ ਦੇ ਘਰਾਂ, ਬੈਂਕਾਂ ਅਤੇ ਵਪਾਰਕ ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ ਵਿਭਾਗ ਨੂੰ ਭਾਰੀ ਮਾਤਰਾ ਵਿਚ ਦਸਤਾਵੇਜ਼ ਬਰਾਮਦ ਹੋਏ ਜਿਨ੍ਹਾਂ ਵਿਚ ਕੁਝ ਲੋਕਾਂ ਵੱਲੋਂ ਚਲਾਈਆਂ ਜਾ ਰਹੀਆਂ ਫਰਜ਼ੀ ਫਰਮਾਂ ਦੇ ਦਸਤਾਵੇਜ਼, ਚੈੱਕ ਬੁਕਸ, ਬੈਂਕ ਸਟੇਟਮੈਂਟ ਸਮੇਤ ਹੋਰ ਦਸਤਾਵੇਜ਼ ਸ਼ਾਮਲ ਹਨ। ਇਸ ਨੈਕਸਸ ਨਾਲ ਜੁੜੇ ਕੁਝ ਲੋਕਾਂ ਦੇ ਛੋਟੇ ਛੋਟੇ ਆਫਿਸ ਵੀ ਵਿਭਾਗ ਵੱਲੋਂ ਸੀਲ ਕੀਤੇ ਗਏ ਹਨ।
ਇਹ ਵੀ ਪੜ੍ਹੋ : ਹਰ 3 ਮਰੀਜ਼ਾਂ 'ਚੋਂ ਘਟੋ-ਘੱਟ ਇਕ 'ਚ ਰਹਿੰਦੇ ਹਨ ਕੋਰੋਨਾ ਦੇ ਲੰਬੇ ਸਮੇਂ ਤੱਕ ਲੱਛਣ : ਅਧਿਐਨ