ਪਟਿਆਲਾ ’ਚ ਮੌਸਮ ਨੇ ਲਈ ਕਰਵਟ, ਭਾਰੀ ਮੀਂਹ ਦੇ ਨਾਲ ਹੋਈ ਗੜ੍ਹੇਮਾਰੀ

Monday, Mar 20, 2023 - 02:02 PM (IST)

ਪਟਿਆਲਾ ’ਚ ਮੌਸਮ ਨੇ ਲਈ ਕਰਵਟ, ਭਾਰੀ ਮੀਂਹ ਦੇ ਨਾਲ ਹੋਈ ਗੜ੍ਹੇਮਾਰੀ

ਪਟਿਆਲਾ (ਪਰਮੀਤ) : ਪ‌ਟਿਆਲਾ ਵਿਚ ਅੱਜ ਦੁਪਹਿਰ ਅਚਨਚੇਤ ਮੌਸਮ ਵਿਚ ਆਏ ਬਦਲਾਅ ਕਾਰਣ ਭਾਰੀ ਮੀਂਹ ਸ਼ੁਰੂ ਹੋ ‌ਗਿਆ ਇਸ ਦੌਰਾਨ ਮੀਂਹ ਦੇ ਨਾਲ ਕਾਫੀ ਗੜ੍ਹੇਮਾਰੀ ਵੀ ਹੋਈ। ਇਸ ਮੀਂਹ ਅਤੇ ਗੜ੍ਹੇਮਾਰੀ ਨਾਲ ਕਣਕ ਅਤੇ ਹੋਰ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ : ਅੱਜ ਦੁਪਹਿਰ ਨੂੰ ਨਹੀਂ ਚੱਲੇਗਾ ਪੰਜਾਬ ਵਿਚ ਇੰਟਰਨੈੱਟ, ਜਾਰੀ ਹੋਏ ਨਵੇਂ ਹੁਕਮ

ਇਥੇ ਇਹ ਵੀ ਦੱਸਣਯੋਗ ਹੈ ਕਿ ਅਜੇ 48 ਘੰਟੇ ਪਹਿਲਾਂ ਹੀ ਭਾਰੀ ਬਰਸਾਤ ਅਤੇ ਤੇਜ਼ ਹਵਾਵਾਂ ਨੇ ਕਣਕ ਦੀ ਫਸਲ ਵਿਛਾ ਕੇ ਰੱਖ ਦਿੱਤੀ ਸੀ ਅਤੇ ਹੁਣ ਫਿਰ ਤੋਂ ਹੋਈ ਭਾਰੀ ਬਰਸਾਤ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਇਸ ਨਾਲ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਹੋਰ ਵੱਡੀ ਮਾਰ ਪੈਣਾ ਤੈਅ ਹੋ ਗਿਆ ਹੈ। ਅਸਮਾਨ ਵਿਚ ਛਾਏ ਕਾਲੇ ਬੱਦਲ ਇਸ ਗੱਲ ਦਾ ਸੰਕੇਤ ਹਨ ਕਿ ਮੀਂਹ ਦੀ ਕਾਰਵਾਈ ਅਜੇ ਫਿਰ ਹੋ ਸਕਦੀ ਹੈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਵੱਡੇ ਅਫਸਰ ਨੇ ਦੱਸਿਆ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦਾ ਅਸਲ ਸੱਚ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News