ਪੰਜਾਬ 'ਚ ਮਹੀਨਿਆਂ ਤੋਂ ਬੰਦ ਪਏ 'ਜਿੰਮ' ਤੇ 'ਯੋਗਾ ਕੇਂਦਰ' ਖੁੱਲ੍ਹੇ, ਨੌਜਵਾਨਾਂ 'ਚ ਭਾਰੀ ਉਤਸ਼ਾਹ
Wednesday, Aug 05, 2020 - 11:51 AM (IST)
ਲੁਧਿਆਣਾ (ਨਰਿੰਦਰ) : ਪੰਜਾਬ ਸਰਕਾਰ ਵੱਲੋਂ ਅਨਲਾਕ -3 ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਜਿੰਮ ਅਤੇ ਯੋਗਾ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੋਰੋਨਾ ਮਹਾਮਾਰੀ ਫੈਲਣ ਕਾਰਨ ਕਈ ਮਹੀਨਿਆਂ ਤੋਂ ਬੰਦ ਪਏ ਜਿੰਮ ਅਤੇ ਯੋਗਾ ਕੇਂਦਰ ਅੱਜ ਮਤਲਬ ਕਿ 5 ਅਗਸਤ ਨੂੰ ਆਖ਼ਰਕਾਰ ਖੁੱਲ੍ਹ ਗਏ ਹਨ।
ਇਹ ਵੀ ਪੜ੍ਹੋ : ਪਿਤਾ ਦੀ ਮੌਤ ਤੋਂ ਬਾਅਦ ਵੀ ਨਾ ਪਿਘਲਿਆ ਕਲਯੁਗੀ ਪੁੱਤ ਦਾ ਦਿਲ, ਮਾਂ ਨਾਲ ਕੀਤੀ ਸ਼ਰਮਨਾਕ ਕਰਤੂਤ
ਜਿੰਮ ਖੁੱਲ੍ਹਣ ਤੋਂ ਬਾਅਦ ਜਿੰਮ ਮਾਲਕਾਂ ਅਤੇ ਨੌਜਵਾਨਾਂ ਦੇ ਚਿਹਰਿਆਂ 'ਤੇ ਰੌਣਕ ਸਾਫ਼ ਦਿਖਾਈ ਦੇ ਰਹੀ ਹੈ। ਜਿੰਮ ਖੋਲ੍ਹਣ ਨੂੰ ਲੈ ਕੇ ਜਿੱਥੇ ਜਿੰਮ ਮਾਲਕਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਇਹ ਵੀ ਭਰੋਸਾ ਦੁਆਇਆ ਹੈ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਸਾਰੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਗੇ। ਜਿੰਮਾਂ 'ਚ ਅੱਜ ਕਈ ਨੌਜਵਾਨ ਕਸਰਤ ਕਰਦੇ ਹੋਏ ਦਿਖਾਈ ਦਿੱਤੇ।
ਇਹ ਵੀ ਪੜ੍ਹੋ : ਪਤਨੀ ਤੋਂ ਦੁਖੀ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਖੁਦ 'ਤੇ ਪੈਟਰੋਲ ਛਿੜਕ ਕੇ ਲਾਈ ਅੱਗ
ਭਾਵੇਂ ਹੀ ਜਿੰਮ ਖੁੱਲ੍ਹਣ ਦਾ ਅੱਜ ਪਹਿਲਾ ਦਿਨ ਸੀ, ਫਿਰ ਵੀ ਨੌਜਵਾਨਾਂ 'ਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਨੌਜਵਾਨਾਂ ਦਾ ਕਹਿਣਾ ਸੀ ਕਿ ਤਾਲਾਬੰਦੀ ਦੌਰਾਨ ਉਹ ਘਰਾਂ 'ਚ ਹੀ ਕਸਰਤ ਕਰਦੇ ਰਹੇ ਪਰ ਜੋ ਮਜ਼ਾ ਜਿੰਮ 'ਚ ਕਸਰਤ ਕਰਕੇ ਆਉਂਦਾ ਹੈ, ਉਹ ਘਰ ਨਹੀਂ ਆਉਂਦਾ ਕਿਉਂਕਿ ਘਰਾਂ 'ਚ ਜਿੰਮ ਦਾ ਪੂਰਾ ਸਮਾਨ ਨਹੀਂ ਹੁੰਦਾ।
ਇਹ ਵੀ ਪੜ੍ਹੋ : ਆਕਸਫੋਰਡ ਯੂਨੀਵਰਸਿਟੀ 'ਚ ਬਣ ਰਹੀ ਕੋਰੋਨਾ ਵੈਕਸੀਨ ਦੇ ਟ੍ਰਾਇਲ ਦਾ ਹਿੱਸਾ ਬਣਿਆ 'PGI'