ਕਾਂਗਰਸੀ ਆਗੂ ਤੋਂ ਬਾਅਦ ਹੁਣ ਜਿਮ ਮਾਲਕ ਦੀ ਅਸ਼ਲੀਲ ਵੀਡੀਓ ਹੋਈ ਵਾਇਰਲ

09/19/2020 5:09:48 PM

ਜਲੰਧਰ (ਮ੍ਰਿਦੁਲ)— ਸ਼ਹਿਰ ਵਿਚ ਬੀਤੇ ਦਿਨੀਂ ਕਾਂਗਰਸੀ ਆਗੂ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਮਾਡਲ ਟਾਊਨ ਸਥਿਤ ਜਿਮ ਮਾਲਕ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਦੇ ਕਈ ਹਾਈ-ਪ੍ਰੋਫਾਈਲ ਲਾਬੀਕਾਰਾਂ ਅਤੇ ਸਿਆਸਤਦਾਨਾਂ 'ਚ ਉਕਤ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ ਹੈ, ਹਾਲਾਂਕਿ ਇਸ ਸਬੰਧੀ ਸਾਈਬਰ ਸੈੱਲ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਦੁੱਖਭਰੀ ਖ਼ਬਰ: ਕੋਰੋਨਾ ਪੀੜਤ ਮਾਂ ਦੀ ਹੋਈ ਮੌਤ, ਭੋਗ ਦੀ ਰਸਮ ਮੌਕੇ ਪੁੱਤ ਨਾਲ ਵਾਪਰਿਆ ਇਹ ਭਾਣਾ

ਪੁਲਸ ਮੁਤਾਬਕ ਉਕਤ ਵੀਡੀਓ ਕਾਫ਼ੀ ਪੁਰਾਣੀ ਹੈ ਅਤੇ ਇਸ ਦੀ ਇਨਕੁਆਰੀ ਚੱਲ ਰਹੀ ਹੈ। ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਉਕਤ ਕਾਂਗਰਸੀ ਆਗੂ ਅਤੇ ਜਿਮ ਮਾਲਕ ਦੀ ਵੀਡੀਓ ਰੰਜਿਸ਼ ਤਹਿਤ ਵਾਇਰਲ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਸਕੇ। ਇਸ ਸਬੰਧ 'ਚ ਜਦੋਂ ਜਿਮ ਮਾਲਕ ਨੂੰ ਫੋਨ ਕੀਤਾ ਤਾਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ:  ਹੁਣ ਜਾਨਵਰਾਂ ਲਈ ਵੀ ਆ ਗਈ 'ਚਾਕਲੇਟ', ਜਾਣੋ ਕੀ ਹੈ ਇਸ ਦੀ ਖ਼ਾਸੀਅਤ

ਵਾਇਰਲ ਵੀਡੀਓ 1 ਮਿੰਟ 23 ਸੈਕਿੰਡ ਦੀ ਦੱਸੀ ਜਾ ਰਹੀ ਹੈ ਅਤੇ ਇਸ 'ਚ ਜਿੰਮ ਮਾਲਕ ਬਾਥਰੂਮ 'ਚ ਆਪਣੇ ਕੱਪੜੇ ਉਤਾਰ ਕੇ ਅਸ਼ਲੀਲ ਹਰਕਤਾਂ ਕਰਦਾ ਵਿਖਾਈ ਦੇ ਰਿਹਾ ਹੈ। ਉਥੇ ਹੀ ਜਨਾਨੀ ਵੀ ਇਸ ਦੌਰਾਨ ਅਸ਼ਲੀਲ ਹਰਕਤਾਂ ਕਰ ਰਹੀ ਹੈ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸੀ ਨੇਤਾ ਦੀ ਜਨਾਨੀ ਨਾਲ ਵੀਡੀਓ ਕਾਲ 'ਤੇ ਅਸ਼ਲੀਲ ਹਰਕਤਾਂ ਕਰਦੇ ਹੋਏ ਦੀ ਵੀਡੀਓ ਵਾਇਰਲ ਹੋਈ ਸੀ।
ਇਹ ਵੀ ਪੜ੍ਹੋ:  ਜਲੰਧਰ: ਰੱਬ ਮੰਨੇ ਜਾਂਦੇ ਡਾਕਟਰਾਂ ਦੀ ਦਰਿੰਦਗੀ ਆਈ ਸਾਹਮਣੇ, ਬਿਨਾਂ ਇਲਾਜ ਕੀਤਿਆਂ ਸੜਕ 'ਤੇ ਸੁੱਟੇ ਮਰੀਜ਼


shivani attri

Content Editor

Related News