ਮਾਮਲਾ ਗੁਟਕਾ ਸਾਹਿਬ ਦੀ ਬੇਅਦਬੀ ਦਾ: ਸਿੱਖ ਜਥੇਬੰਦੀਆਂ ਨੇ ਇਕ ਹਫਤੇ 'ਚ ਦੋਸ਼ੀਆਂ ਨੂੰ ਫੜਨ ਦਾ ਦਿੱਤਾ ਅਲਟੀਮੇਟਮ

10/22/2020 1:04:45 PM

ਭਾਈਰੂਪਾ (ਸ਼ੇਖਰ): ਬੀਤੇ ਦਿਨ ਪਿੰਡ ਦੁੱਲੇਵਾਲਾ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਸਬੰਧੀ ਅੱਜ ਪੰਥਕ ਜਥੇਬੰਦੀਆਂ ਤੇ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਦੁੱਲੇਵਾਲਾ ਪਹੁੰਚੇ ਸ. ਜਸਕਰਨ ਸਿੰਘ ਆਈ.ਜੀ.ਬਠਿੰਡਾ ਰੇਂਜ ਨਾਲ ਮੁਲਾਕਾਤ ਕੀਤੀ ਅਤੇ ਇਕ ਹਫ਼ਤੇ 'ਚ ਦੋਸ਼ੀਆਂ ਨੂੰ ਫੜਨ ਦਾ ਅਲਟੀਮੇਟਮ ਦਿੱਤਾ। ਆਗੂਆਂ ਨੇ ਕਿਹਾ ਕਿ ਜੇਕਰ ਇਕ ਹਫਤੇ 'ਚ ਦੋਸ਼ੀ ਨਾ ਫੜੇ ਗਏ ਤਾਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਕਰਨਗੀਆਂ।

ਇਹ ਵੀ ਪੜ੍ਹੋ: ਕੂੜੇ ਦੇ ਢੇਰਾਂ 'ਚ 'ਪਪੀਤਿਆਂ' ਦਾ ਗੋਦਾਮ, ਪਕਾਉਣ ਲਈ ਵਰਤਿਆ ਜਾ ਰਿਹੈ 'ਚੀਈਨੀਜ਼ ਚੂਨਾ'

ਇਸ ਮੌਕੇ ਭਾਈ ਗੁਰਦੀਪ ਸਿੰਘ ਬਠਿੰਡਾ ਯੂਨਾਈਟਡ ਅਕਾਲੀ ਦਲ, ਬਾਬਾ ਪਰਮਿੰਦਰ ਸਿੰਘ ਭਾਈ ਰੂਪਾ ਡੇਰਾ ਨਿਰਮਲਾ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਬਠਿੰਡਾ, ਬਾਬਾ ਚਮਕੌਰ ਸਿੰਘ ਭਾਈਰੂਪਾ, ਭਾਈ ਰਣਜੀਤ ਸਿੰਘ, ਭਾਈ ਅਮਰਜੀਤ ਸਿੰਘ ਜੀ ਮਰਿਯਾਦਾ ਦਮਦਮੀ ਟਕਸਾਲ ਕਣਕਵਾਲ ਭੰਗੂਆ, ਭਾਈ ਜਗਤਾਰ ਸਿੰਘ ਜੀ ਰੋਡੇ ਮੈਂਬਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਭਾਈ ਨਿਰਭੈ ਸਿੰਘ ਜਿਉਂਦ ਪ੍ਰਚਾਰਕ ਸ਼੍ਰੋਮਣੀ ਕਮੇਟੀ, ਅਮਨਦੀਪ ਸਿੰਘ ਜਲੰਧਰ, ਡਾ. ਸੁਰਜੀਤ ਸਿੰਘ ਭਾਈਰੂਪਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: 5ਵੀਂ ਜਮਾਤ 'ਚ ਪੜ੍ਹਦੇ ਮਾਸੂਮ ਦੇ ਨਹੀਂ ਹਨ ਹੱਥ, ਇਕ ਪੈਰ ਦੇ ਕਮਾਲ ਨਾਲ ਜਿੱਤਿਆ ਸੂਬਾ ਪੱਧਰੀ ਮੁਕਾਬਲਾ


Shyna

Content Editor Shyna