ਗੁਰੂ ਸਾਹਿਬਾਨ ਦੇ ਜੀਵਨ ‘ਤੇ ਫਿਲਮਾਂ ਬਣਾਉਣ ’ਤੇ ਭਾਈ ਰਣਜੀਤ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਲਿਖੀ ਚਿੱਠੀ
Friday, Jun 11, 2021 - 05:28 PM (IST)
ਅੰਮ੍ਰਿਤਸਰ (ਅਨਜਾਣ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਕ ਚਿੱਠੀ ਲਿਖੀ। ਚਿੱਠੀ ’ਚ ਲਿਖਦੇ ਹੋਏ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ‘ਤੇ ਆਪ ਨੇ ਇਕ ਫਿਲਮ ਬਣਾਏ ਜਾਣ ਬਾਰੇ ਕਿਹਾ ਸੀ। ਇਹ ਵੀ ਕਿਹਾ ਗਿਆ ਸੀ ਕਿ ਹੋਰ ਪੂਜਣ ਯੋਗ ਧਾਰਮਿਕ ਸਖ਼ਸ਼ੀਅਤਾਂ ਬਾਬਾ ਲੱਖੀ ਸ਼ਾਹ ਵਣਜਾਰਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਆਦਿ ਸਮੇਤ 12 ਫਿਲਮਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਪੰਜ ਫਿਲਮਾਂ ਦਾ ਖਰੜਾ ਮੁਕੰਮਲ ਵੀ ਕਰ ਲਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)
ਮੀਡੀਆ ਨਾਲ ਮੁਖਾਤਿਬ ਹੁੰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਉਲੀਕਣੀਆਂ ਹੀ ਸਿੱਖ ਪਰੰਪਰਾਵਾਂ ਦੇ ਉਲਟ ਹੈ ਪਰ ਗੁਰੂ ਸਾਹਿਬਾਨ ਦੇ ਜੀਵਨ ‘ਤੇ ਫਿਲਮਾਂ ਬਣਾਉਣਾ ਘਾਤਕ ਹੈ। ਵਪਾਰਕ ਸੋਚ ਤੋਂ ਬਿਨਾਂ ਇਸ ਮਿਸ਼ਨ ਵਿੱਚ ਕੁਝ ਨਹੀਂ ਲੱਭਦਾ। ਗੁਰਮਤਿ ਵਿੱਚ ਵੇਖਿਆ ਜਾਵੇ ਤਾਂ ਸਿੱਖ ਪਰੰਪਰਾਵਾਂ ਵਿੱਚ ਸਾਖੀ ਪ੍ਰਵਾਨ ਹੈ, ਝਾਕੀ ਪ੍ਰਵਾਨ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਿੱਖੀ ਦੇ ਪ੍ਰਚਾਰ ਲਈ ਗੁਰਦੁਆਰਾ ਸਾਹਿਬ ਦਿੱਤੇ ਨੇ ਜਿੱਥੇ ਅਸੀਂ ਗੁਰੂ ਸਾਹਿਬ ਜੀ ਦੀ ਰੂਹਾਨੀਅਤ ਉਨ੍ਹਾਂ ਵੱਲੋਂ ਬਖਸ਼ੀ ਪਵਿੱਤਰ ਬਾਣੀ ਤੇ ਉਨ੍ਹਾਂ ਵੱਲੋਂ ਸਿਰਜੇ ਇਤਿਹਾਸ ਨੂੰ ਗੁਰਬਾਣੀ ਪਾਠ ਰਾਹੀਂ, ਕੀਰਤਨ ਰਾਹੀਂ, ਕਥਾ ਰਾਹੀਂ ਤੇ ਢਾਡੀ ਕਲਾ ਰਾਹੀਂ ਪ੍ਰਚਾਰ ਸਕਦੇ ਹਾਂ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਸ਼੍ਰੋਮਣੀ ਕਮੇਟੀ ਦੀ ਇਕ 20 ਫਰਵਰੀ 1934 ਨੂੰ ਹੋਈ ਇਕੱਤਰਤਾ ਵਿੱਚ ਪਾਸ ਕੀਤੇ ਮਤੇ ਦਾ ਹਵਾਲਾ ਦੇਂਦਿਆਂ ਉਨ੍ਹਾਂ ਬੀਬੀ ਜਗੀਰ ਕੌਰ ਕੋਲੋਂ ਪੱਤਰਕਾ ਰਾਹੀਂ ਪੁੱਛਿਆ ਕਿ ਕੀ ਗੁਰੂ ਸਾਹਿਬਾਨਾਂ ਜਾਂ ਮਹਾਨ ਸ਼ਹੀਦਾਂ ਮੁਰੀਦਾਂ ਨੂੰ ਅਦਾਕਾਰ ਦੀ ਐਕਟਿੰਗ ਜਾਂ ਐਨੀਮੇਸ਼ਨ ਜ਼ਰੀਏ ਮਨੁੱਖੀ ਰੂਪ ‘ਚ ਫਿਲਮਾਂ ਅੰਦਰ ਦਿਖਾਉਣਾ ਸਿੱਖ ਦੇ ਗੁਰੂ ਪ੍ਰਤੀ ਖਿਆਲ, ਉਸਦੀ ਚਿਤਰਣ ਸ਼ਕਤੀ, ਉਸਦੇ ਖਿਆਲਾਂ ‘ਤੇ ਰੂਹ ਦੀ ਅਜ਼ਾਦੀ ਦਾ ਕਤਲ ਨਹੀਂ? ਉਨ੍ਹਾਂ ਕਿਹਾ ਕਿ ਬੀਬੀ ਜੀ ਵੱਲੋਂ ਕਿਹਾ ਗਿਆ ਕਿ ਫਿਲਮਾਂ ਰਹਿਤ ਮਰਯਾਦਾ ਅਨੁੰਸਾਰ ਬਨਣਗੀਆਂ ਪਰ ਇਹ ਫਿਲਮਾਂ ਬਨਾਉਣ ਵਾਲੀ ਰਹਿਤ ਮਰਯਾਦਾ ਕਿੱਥੋਂ ਆਈ ? ਉਨ੍ਹਾਂ ਐਨੀਮੇਸ਼ਨ ‘ਤੇ ਬਣਾਈ ਚਾਰ ਸਾਹਿਬਜ਼ਾਦੇ ਫਿਲਮ ‘ਤੇ ਵੀ ਇਤਰਾਜ਼ ਜਿਤਾਇਆ।
ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਿਹਾ ਕਿ ਰਾਜਨੀਤੀ ‘ਚ ਫਸ ਕੇ ਕੌਮ ਦੇ ਸ਼ਾਨਾਮਤੇ ਇਤਿਹਾਸ ਨੂੰ ਢਾਹ ਲਾਉਣ ਵਾਲੀਆਂ ਕੋਸ਼ਿਸਾਂ ਨਾ ਕਰੋ। ਸਿੰਘ ਸਾਹਿਬ ਨੇ ਲਾਪਤਾ ਹੋਏ 328 ਪਾਵਨ ਸਰੂਪ ‘ਤੇ ਬਰਗਾੜੀ ਕਾਂਡ ਵੇਲੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਬਾਰੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਅਗਰ ਬੀਬੀ ਜੀ ਨੇ ਪਿੰਡ ਪਿੰਡ ਜਾ ਕੇ ਗੁਰੂ ਸਾਹਿਬ ਦੇ ਛੱਲਣੀ ਹੋਏ ਸਰੂਪ ਦੇ ਦਰਸ਼ਨ ਕਰਾਉਣ ਬਾਰੇ ਕਿਹਾ ਹੈ ਤਾਂ ਅਸੀਂ ਸਵਾਗਤ ਕਰਦੇ ਹਾਂ ਪਰ ਇਸ ਨਾਲ ਬਰਗਾੜੀ ਕਾਂਡ ਵਾਲਾ ਸਰੂਪ ਵੀ ਲਿਜਾਇਆ ਜਾਵੇ।
ਪੜ੍ਹੋ ਇਹ ਵੀ ਖ਼ਬਰ - ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਨ ਆਏ ਨੌਜਵਾਨ ਦੀ ਹੋਟਲ ਦੇ ਕਮਰੇ ’ਚੋਂ ਮਿਲੀ ਲਾਸ਼ (ਵੀਡੀਓ)
ਉਨ੍ਹਾਂ ਨੇ ਚਿੱਠੀ ’ਚ ਬਲਿਊ ਸਟਾਰ ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਕਿੰਨੇ ਗ੍ਰੰਥ ਸਨ, ਕਿੰਨੇ ਹੁਕਮਨਾਮੇ ਸਨ ਤੇ ਫੌਜ ਕੀ ਲੈ ਗਈ, ਇਸ ਬਾਰੇ ਵੀ ਸਵਾਲ ਪੁੱਛਿਆ। ਉਨ੍ਹਾਂ ਕਿਹਾ ਕਿ ਸੰਨ 2004 ਤੋਂ ਲੈ ਕੇ ਕਿਸੇ ਪ੍ਰਧਾਨ ਨੇ ਮਾਣਯੋਗ ਹਾਈ ਕੋਰਟ ਨੂੰ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ, ਉਨ੍ਹਾਂ ’ਚੋਂ ਕੁਝ ਮਰ ਗਏ ਤੇ ਕੁਝ ਮੁੱਕਰ ਗਏ। ਉਨ੍ਹਾਂ ਪੁਰਾਤਨ ਗ੍ਰੰਥਾਂ ਦਾ ਖਜ਼ਾਨਾ ਕਿੱਥੇ ਹੈ ਇਤੇ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਗੁੰਮ ਹੋਣ ਦਾ ਕੌਣ ਜ਼ਿੰਮੇਵਾਰ ਹੈ, ਇਸ ਦਾ ਜਵਾਬ ਵੀ ਮੰਗਿਆ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ)