ਗੁੁਰੂ ਨਾਨਕ ਪੁਰਾ ਵਿਖੇ ਆਪਸ ’ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਦੀ ਅਫਵਾਹ ਨਾਲ ਫੈਲੀ ਦਹਿਸ਼ਤ

Tuesday, Dec 22, 2020 - 01:00 AM (IST)

ਗੁੁਰੂ ਨਾਨਕ ਪੁਰਾ ਵਿਖੇ ਆਪਸ ’ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਦੀ ਅਫਵਾਹ ਨਾਲ ਫੈਲੀ ਦਹਿਸ਼ਤ

ਜਲੰਧਰ,(ਮ੍ਰਿਦੁਲ) : ਗੁਰੂ ਨਾਨਕਪੁਰਾ ’ਚ ਸੋਮਵਾਰ ਦੇਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਗੁਆਂਢੀ ਪਰਿਵਾਰ ਆਪਸ ’ਚ ਭਿੜ ਪਏ। ਜਿਸ ਦੇ ਬਾਅਦ ਇਕ ਪੱਖ ਵਲੋਂ ਗੋਲੀ ਚੱਲਣ ਦੀ ਅਫਵਾਹ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਮਲੇ ਨੂੰ ਲੈ ਕੇ ਥਾਣਾ ਰਾਮਾਮੰਡੀ ਐਸ. ਐਚ. ਓ. ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਬਾਰੇ ਕੋਈ ਪੁਖਤਾ ਸਬੂਤ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਇਕ ਪੱਖ ਦਾ ਦੋਸ਼ ਹੈ ਕਿ ਦੂਜੇ ਪੱਖ ਨੇ ਨੌਜਵਾਨਾਂ ਨੂੰ ਬੁਲਾ ਕੇ ਫਾਇਰ ਕੀਤੇ ਹਨ।
ਐਸ. ਐਚ. ਓ. ਸੁਲੱਖਣ ਸਿੰਘ ਨੇ ਦੱਸਿਆ ਕਿ ਇਕ ਪੱਖ ਵਲੋਂ ਮਨੀਸ਼ਾ ਬਖਸ਼ੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਨ੍ਹਾਂ ਦੇ ਗੁਆਂਢ ’ਚ ਰਹਿੰਦੀ ਇਕ ਜਨਾਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਦੇ ਬਾਅਦ ਉਕਤ ਜਨਾਨੀ ਵਲੋਂ ਆਪਣੇ ਪਰਿਵਾਰ ਦੇ ਲੋਕਾਂ ਦੇ ਨਾਲ ਮਿਲ ਕੇ ਉਸ ਦੇ ਘਰ ’ਤੇ ਹਮਲਾ ਕੀਤਾ ਗਿਆ ਅਤੇ ਮਾਰਕੁੱਟ ਵੀ ਕੀਤੀ ਗਈ। ਜਿਸ ਕਾਰਣ ਡਰ ਦੇ ਮਾਰੇ ਉਸ ਨੇ ਆਪਣੇ ਘਰ ਦਾ ਦਰਵਾਜਾ ਅੰਦਰੋਂ ਬੰਦ ਕਰ ਲਿਆ ਸੀ। ਜਦ ਉਸ ਦਾ ਪਤੀ ਘਰ ਆਇਆ ਤਾਂ ਪੁਲਸ ਨੂੰ ਫੋਨ ਕੀਤਾ ਗਿਆ ਅਤੇ ਸਿਵਲ ਹਸਪਤਾਲ ਜਾ ਕੇ ਐਮ. ਐਲ. ਆਰ. ਕਟਵਾਈ ਗੲਂ। ਉਥੇ ਹੀ ਦੂਜੇ ਪਾਸੇ ਦੂਜੇ ਪੱਖ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਲੜਾਈ ਝਗੜਾ ਹੋਣ ਦੇ ਬਾਅਦ ਮਨੀਸ਼ਾ ਬਖਸ਼ੀ ਪੱਖ ਦੇ ਲੋਕ ਕੁੱਝ ਨੌਜਵਾਨ ਲੈ ਕੇ ਆਏ ਅਤੇ ਉਨ੍ਹਾਂ ਦੇ ਘਰ ’ਤੇ ਆ ਕੇ ਭੰਨ ਤੋੜ ਕੀਤੀ ਅਤੇ ਜਾਂਦੇ ਜਾਂਦੇ ਹਵਾਈ ਫਾਇਰ ਕਰ ਫਰਾਰ ਹੋ ਗਏ। ਹਾਲਾਂਕਿ ਐਸ. ਐਚ. ਓ. ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੂੰ ਮੌਕੇ ਤੋਂ ਕੋਈ ਵੀ ਖੋਲ੍ਹ ਬਰਾਮਦ ਨਹੀਂ ਹੋਇਆ ਹੈ, ਜਿਸ ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਖਤਾਂ ਜਾਂਚ ਹੋਣ ਦੇ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦੋਵਾਂ ਪੱਖਾਂ ਵਲੋਂ ਸ਼ਿਕਾਇਤਾਂ ਆ ਗਈਆਂ ਹਨ। 


 


author

Deepak Kumar

Content Editor

Related News