ਕਾਲਜ ਦੇ ਬਾਹਰ ਭਿੜੀਆਂ 2 ਧਿਰਾਂ, ਇਕ-ਦੂਜੇ ''ਤੇ ਵਰਾਏ ਗੰਨੇ

Tuesday, Feb 05, 2019 - 02:28 PM (IST)

ਕਾਲਜ ਦੇ ਬਾਹਰ ਭਿੜੀਆਂ 2 ਧਿਰਾਂ, ਇਕ-ਦੂਜੇ ''ਤੇ ਵਰਾਏ ਗੰਨੇ

ਜਲੰਧਰ (ਕਮਲੇਸ਼)— ਇਥੋਂ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਬਾਹਰ 2 ਧਿਰਾਂ ਆਪਸੀ ਰੰਜਿਸ਼ ਨੂੰ ਲੈ ਕੇ ਭਿੜ ਗਈਆਂ। ਜਾਣਕਾਰੀ ਮੁਤਾਬਕ ਕਾਲਜ ਦੇ ਬਾਹਰ ਅਣਪਛਾਤੇ ਵਿਅਕਤੀ ਕਾਫੀ ਸਮੇਂ ਤੋ ਖੜ੍ਹੇ ਸਨ। ਜਦੋਂ ਕਾਲਜ 'ਚ ਛੁੱਟੀ ਹੋਈ ਤਾਂ ਉਨ੍ਹਾਂ ਨੇ ਕਾਲਜ ਦੇ ਕੁਝ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਥੇ ਖੜ੍ਹੀ ਗੰਨੇ ਦੀ ਰੇਹੜੀ ਤੋਂ ਗੰਨੇ ਚੁੱਕ ਕੇ ਦੋਵੇਂ ਧਿਰਾਂ ਨੇ ਇਕ-ਦੂਜੇ 'ਤੇ ਵਰਾਉਣੇ ਸ਼ੁਰੂ ਕਰ ਦਿੱਤੇ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ  ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News