ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੱਡੀ ਪੁਲਾਂਘ, ਵਿਸ਼ਵ ਪੱਧਰ ’ਤੇ ਹਾਸਲ ਕੀਤਾ ਇਹ ਮੁਕਾਮ
Tuesday, Apr 27, 2021 - 12:16 PM (IST)
ਅੰਮ੍ਰਿਤਸਰ (ਸੰਜੀਵ) : ਉਚੇਰੀ ਸਿੱਖਿਆ ਦੇ ਖੇਤਰ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮਿਆਰੀ ਮਾਪਦੰਡਾਂ ਨੂੰ ਬਰਕਰਾਰ ਰੱਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਸਾਲ ਵੀ ਆਪਣਾ ਉੱਚਾ ਸਥਾਨ ਬਣਾਈ ਰੱਖਿਆ ਹੈ। ਉਚੇਰੀ ਸਿੱਖਿਆ ਦਾ ਵਿਸ਼ਵ ਪੱਧਰ ’ਤੇ ਮੁਲਾਂਕਣ ਕਰਨ ਵਾਲੀ ਏਜੰਸੀ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਨੇ ਆਪਣੇ 2020-21 ਦੇ ਜੋ ਨਤੀਜਿਆਂ ਦਾ ਐਲਾਨ ਕੀਤਾ ਹੈ। ਉਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਸਿਖਰਲੀਆਂ 9 ਫ਼ੀਸਦੀ ਯੂਨੀਵਰਸਿਟੀਆਂ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਲਈ ਸਰਕਾਰ ਵਲੋਂ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ
ਇਸ ਏਜੰਸੀ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਲਗਭਗ 7 ਮਾਪਦੰਡਾਂ ’ਤੇ ਖਰਾ ਉਤਰਨ ਵਾਲੀਆਂ ਵਿਸ਼ਵ ਦੀਆਂ 20 ਹਜ਼ਾਰ ਯੂਨੀਵਸਿਟੀਆਂ ਦਾ ਮੁਲਾਂਕਣ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਪਹਿਲੀ ਕਤਾਰ ਦੀਆਂ 10 ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਸ਼ਾਮਲ ਕੀਤਾ ਜਾਣਾ ਵੀ ਵੱਡੇ ਮਾਣ ਵਾਲੀ ਗੱਲ ਹੈ। ਇਸ ਦਰਜੇ ਵਿਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਦਾ ਪਹਿਲਾ ਅਤੇ ਉਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਦਾ ਨਾਂ ਆਉਂਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਪ੍ਰਾਈਵੇਟ ਸਕੂਲ ਖ਼ਿਲਾਫ਼ ਸਰਕਾਰ ਦੀ ਵੱਡੀ ਕਾਰਵਾਈ, ਐੱਨ. ਓ. ਸੀ. ਰੱਦ
ਇਹ ਏਜੰਸੀ ਜਿਨ੍ਹਾਂ ਪੈਰਾਮੀਟਰਾਂ ਦੇ ਆਧਾਰ ’ਤੇ ਸਾਲਾਨਾ ਮੁਲਾਂਕਣ ਕਰਦੀ ਹੈ ਉਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਸਿੱਖਿਆ ਦੀ ਗੁਣਵਤਾ, ਸਾਬਕਾ ਵਿਦਿਆਰਥੀਆਂ ਨੂੰ ਮਿਲੇ ਰੋਜ਼ਗਾਰ, ਅਧਿਆਪਕਾਂ ਦੀ ਗੁਣਵਤਾ, ਖੋਜ ਵਿਚ ਕੀਤੇ ਗਏ ਕੰਮ ਤੇ ਮਿਆਰ, ਖੋਜ ਪ੍ਰਕਾਸ਼ਨਾਵਾਂ, ਧਾਰਨਾਵਾਂ ਆਦਿ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪਿਛਲੇ ਸਾਲਾ ਦੇ ਮੁਕਾਬਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਾਫੀ ਸੁਧਾਰ ਕੀਤਾ ਹੈ ਜਿਸ ਦੀ ਬਦੌਲਤ ਕੋਰੋਨਾ ਕਾਲ ਦੇ ਚੁਣੌਤੀਪੂਰਨ ਅਤੇ ਗੰਭੀਰ ਹਾਲਾਤ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਪੱਧਰ ’ਤੇ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਹੋਈ ਹੈ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਨਵਜੋਤ ਸਿੱਧੂ ਦਾ ‘12ਵਾਂ’ ਟਵੀਟ, ਫਿਰ ਕੀਤਾ ਵੱਡਾ ਧਮਾਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?